ਮੋਗਾ 24 ਫ਼ਰਵਰੀ ( ਜਗਰਾਜ ਸਿੰਘ ਗਿੱਲ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਕਿਸਾਨ ਜੱਥੇਬੰਦੀਆਂ ਵੱਲੋਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਗਏ। ਜਿਲ੍ਹੇ ਵਿੱਚ ਏਡੀਸੀ ਮੋਗਾ, ਧਰਮਕੋਟ, ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਰਾਹੀਂ ਮੈਮੋਰੰਡਮ ਦੇ ਕੇ ਮੰਗ ਕੀਤੀ ਗਈ ਜੇਲ੍ਹਾਂ ਵਿੱਚ ਬੰਦ
ਅੰਦੋਲਨਕਾਰੀਆਂ ਉੱਤੇ ਦਰਜ਼ ਕੇਸ ਰੱਦ ਕਰਕੇ, ਫੌਰੀ ਰਿਹਾਅ ਕੀਤਾ। ਖੇਤੀ ਅੰਦੋਲਨ ਦੀ ਹਮਾਇਤ ਕਰਨ ਵਾਲੇ ਵਿਅਕਤੀਆਂ, ਸੰਸਥਾਵਾਂ ਅਤੇ ਜੱਥੇਬੰਦੀਆਂ ਖਿਲਾਫ ਕੀਤੇ ਜਾ ਰਹੇ ਝੂਠੇ ਕੇਸ ਰੱਦ ਕੀਤੇ ਜਾਣ।
ਅੰਦੋਲਨ ਵਿੱਚ ਸ਼ਾਮਲ ਲੋਕਾਂ ਨੂੰ ਡਰਾਉਣ ਧਮਕਾਉਣ ਅਤੇ ਕੇਸਾਂ ਵਿੱਚ ਉਲਝਾਉਣ ਲਈ ਦਿੱਲੀ ਪੁਲਿਸ, ਐੱਨ ਆਈ ਏ ਅਤੇ ਹੋਰ ਏਜੰਸੀਆਂ ਵੱਲੋਂ ਭੇਜੇ ਜਾ ਰਹੇ ਨੋਟਿਸ ਤੁਰੰਤ ਬੰਦ ਕੀਤੇ ਜਾਣ ਅਤੇ ਪਹਿਲਾਂ ਭੇਜੇ ਨੋਟਿਸ ਰੱਦ ਕੀਤੇ ਜਾਣ।
ਦਿੱਲੀ ਦੀਆਂ ਹੱਦਾਂ ਉੱਤੇ ਕਿਸਾਨ ਮੋਰਚਿਆਂ ਦੀ ਪੁਲਿਸ ਘੇਰਾਬੰਦੀ ਦੇ ਨਾਂਅ ਉੱਤੇ ਆਮ ਲੋਕਾਂ ਲਈ ਬੰਦ ਕੀਤੇ ਜਾ ਰਹੇ ਰਸਤੇ ਖੋਲ੍ਹੇ ਜਾਣ। ਅੱਜ ਮੈਮੋਰੰਡਮ ਦੇਣ ਵਾਲਿਆਂ ਵਿੱਚ ਸੂਰਤ ਸਿੰਘ ਧਰਮਕੋਟ, ਪ੍ਰਗਟ ਸਿੰਘ ਸਾਫੂਵਾਲਾ, ਉਦੈ ਬੱਡੂਵਾਲ, ਜਗਜੀਤ ਸਿੰਘ ਧੂੜਕੋਟ, ਸਾਰਜ ਸਿੰਘ ਰਿੰਕਾ, ਅਮਰਜੀਤ ਸਿੰਘ ਸ਼ੇਰਪੁਰੀ, ਸੂਰਤ ਸਿੰਘ ਕਾਦਰਵਾਲਾ, ਮਲਵਿੰਦਰ ਸਿੰਘ ਜਨੇਰ, ਜਸਵਿੰਦਰ ਸਿੰਘ ਧਰਮਕੋਟ, ਸੁਖਜਿੰਦਰ ਮਹੇਸਰੀ ਆਦਿ ਹਾਜ਼ਰ ਸਨ।
ਇਸ ਮੌਕੇ ਵੱਖ ਵੱਖ ਥਾਵਾਂ ਉੱਤੇ ਬੂਟਾ ਸਿੰਘ ਤਖਾਣਵੱਧ, ਜਗਦੀਪ ਸਿੰਘ, ਨਾਜ਼ਰ ਸਿੰਘ ਖਾਈ, ਬਿਸਰਾਮ ਸਿੰਘ ਬਰਾਹਮਕੇ, ਸ਼ੇਰ ਸਿੰਘ ਖੰਭੇ, ਡਾ ਗੁਰਚਰਨ ਸਿੰਘ ਦਾਤੇਵਾਲ, ਬੂਟਾ ਸਿੰਘ ਪੰਡੋਰੀ, ਇਕਬਾਲ ਸਿੰਘ ਸਾਬਕਾ ਸਰਪੰਚ ਗਲੋਟੀ, ਜਸਵੀਰ ਸਿੰਘ ਮੰਦਰ, ਚਮਕੌਰ ਸਿੰਘ ਜਲਾਲਾਬਾਦ, ਜਸਵੰਤ ਸਿੰਘ ਮੰਗੇਵਾਲਾ, ਅਸ਼ੀਸ਼ ਮੰਗਲਾ, ਰਾਜਦੀਪ ਸਿੰਘ ਰਾਊਕੇ, ਚਮਕੌਰ ਸਿੰਘ ਰੋਡੇ, ਜਸਮੇਲ ਸਿੰਘ ਰਾਜੇਆਣਾ, ਛਿੰਦਰ ਕੌਰ, ਮੰਗਾ ਵੈਰੋਕੇ, ਬਾਬੂ ਸਿੰਘ, ਪਾਲ ਸਿੰਘ, ਬਿੰਦਰ ਸਿੰਘ ਬਘੇਲਾ, ਅਮਨਪ੍ਰੀਤ ਸਿੰਘ ਵੈਰੋਕੇ, ਸੰਤ ਸਿੰਘ, ਗੁਰਪ੍ਰੀਤ ਸਿੰਘ ਗਲੋਟੀ, ਜੁਗਰਾਜ ਸਿੰਘ, ਬਲਜਿੰਦਰ ਸਿੰਘ, ਦਰਸ਼ਨ ਸਿੰਘ, ਕਰਨਪ੍ਰੀਤ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਜਗਸੀਰ ਸਿੰਘ, ਹਰਪ੍ਰੀਤ ਸਿੰਘ, ਸਾਧੂ ਸਿੰਘ, ਦਵਿੰਦਰ ਸਿੰਘ, ਦੇਵ ਸਿੰਘ, ਗੁਰਸ਼ਰਨ ਸਿੰਘ, ਨਾਹਰ ਸਿੰਘ, ਸੁਲੱਖਣ ਸਿੰਘ, ਮਨਜੀਤ ਸਿੰਘ ਬੁੱਘੀਪੁਰਾ, ਇਕੱਤਰ ਸਿੰਘ, ਸ਼ੇਰ ਸਿੰਘ, ਦੇਵ ਸਿੰਘ, ਸ਼ੇਰ ਸ਼ਰਮਾ, ਸੁਖਚੈਨ ਸਿੰਘ ਦਾਤਾ, ਰਣਜੀਤ ਸਿੰਘ, ਕਾਮਰੇਡ ਰਾਜਿੰਦਰ ਰਾਜਾ, ਰੇਸ਼ਮ ਸਿੰਘ, ਤੋਤਾ ਸਿੰਘ, ਅਮਰੀਕ ਸਿੰਘ ਬਰਾਹਮਕੇ, ਹਰਦੀਪ ਸਿੰਘ ਪੰਡੋਰੀ ਸਰਪੰਚ ਬਲਦੇਵ ਸਿੰਘ, ਰਸ਼ਪਾਲ ਸਿੰਘ ਰਾਣਾ ਆਦਿ ਹਾਜ਼ਰ ਸਨ।