ਧਰਮਕੋਟ 14 ਅਗਸਤ
/ਜਗਰਾਜ ਸਿੰਘ ਗਿੱਲ,ਰਿੱਕੀ ਕੈਲਵੀ/
ਨਗਰ ਕੌਸਲ ਧਰਮਕੋਟ ਵੱਲੋਂ ਸ਼ਹਿਰ ਦੀਆਂ ਲਗਭਗ ਸਾਰੀਆਂ ਗਲੀਆਂ ਅਤੇ ਸੜਕਾਂ ਉਪਰ ਇੰਟਰਲਾਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ, ਜਿਸ ਤਹਿਤ ਪਿਛਲੇ ਇਕ ਮਹੀਨੇ ਤੋਂ ਉਪਰ ਦਾ ਸਮਾਂ ਬੀਤ ਚੁੱਕਾ ਹੈ ਕਿ ਮੋਲੜੀ ਗੇਟ ਤੋਂ ਮੁਖੀਜਾ ਗੇਟ ਤੱਕ ਸਾਰੀ ਸੜਕ ਪੱਟ ਦਿੱਤੀ ਗਈ ਸੀ, ਪ੍ਰੰਤੂ ਇਸ ਉਪਰ ਹਾਲੇ ਤੱਕ ਟਾਈਲਾਂ ਨਹੀਂ ਲੱਗੀਆਂ, ਜਿਸ ਨੂੰ ਲੈ ਕੇ ਜਿਥੇ ਇਸ ਸੜਕ ਉਪਰ ਸਥਿੱਤ ਦੁਕਾਨਦਾਰ ਉੱਡ ਰਹੀ ਮਿੱਟੀ ਤੋਂ ਦੁਖੀ ਹਨ, ਉਥੇ ਇਸ ਸੜਕ ਉਪਰੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੀ ਦੂਸਰੇ ਰਾਸਤਿਓ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਲੋਕਾਂ ਇਸ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦੇ ਯੂਥ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਰਿੱਕੀ ਦੀ ਅਗਵਾਈ ਹੇਠ ਅਕਾਲੀ ਆਗੂਆਂ ਨੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਸਬੰਧੀ ਪ੍ਰੈਸ ਨਾਲ ਵਿਸੇਸ਼ ਗੱਲਬਾਤ ਕੀਤੀ | ਉਹਨਾ ਕਿਹਾ ਕਿ ਪਹਿਲਾਂ ਲੱਗੇ ਡਾਕਡਾਊਨ ਕਾਰਨ ਲਗਭਗ ਸਾਰੇ ਕੰਮ ਠੱਪ ਸਨ, ਦੂਸਰੇ ਪਾਸੇ ਨਗਰ ਕੌਂਸਲ ਵੱਲੋਂ ਇਹ ਸੜਕ ਦੀ ਪਟਾਈ ਕਰਵਾਈ ਗਈ ਹੈ ਅਤੇ ਇਕ ਮਹੀਨੇ ਤੋਂ ਉਪਰ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਇਸ ਨੂੰ ਬਣਾਉਣ ਸਬੰਧੀ ਠੇਕੇਦਾਰ ਦੀ ਕੋਈ ਹਰਕਤ ਸਾਹਮਣੇ ਨਹੀਂ ਆ ਰਹੀ | ਦੁਕਾਨਦਾਰਾਂ ਦਾ ਕੰਮ ਬਿਲਕੁਲ ਠੱਪ ਹੋ ਚੁੱਕਾ ਹੈ | ਉਹਨਾ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਬਣਵਾਇਆ ਜਾਵੇ ਕਿਉਕਿ ਅੱਗੇ ਚੋਣ ਜਾਬਤਾ ਲੱਗ ਰਿਹਾ ਹੈ ਅਤੇ ਫਿਰ ਸਾਰੇ ਕੰਮਕਾਜ ਠੱਪ ਹੋ ਜਾਣਗੇ | ਇਸ ਮੌਕੇ ਨਿਸ਼ਾਨ ਸਿੰਘ ਮੂਸੇਵਾਲਾ, ਜਗੀਰ ਸਿੰਘ ਜੱਜ, ਹਰਭਜਨ ਸਿੰਘ ਬੱਤਰਾ, ਡਾ. ਹਰਮੀਤ ਸਿੰਘ ਲਾਡੀ, ਹਰਜਿੰਦਰ ਸਿੰਘ ਸੰਧੂ ਤੋਂ ਇਲਾਵਾ ਮਨਦੀਪ ਸਿੰਘ, ਜਗਰੂਪ ਸਿੰਘ, ਰਾਜਾ, ਲਾਡੀ, ਸੱਗੂ ਫਰਨੀਚਰ, ਰਾਜਾ ਫਰਨੀਚਰ, ਸੰਜੀਵ ਕੁਮਾਰ, ਬਰਗਰ ਹੱਟ, ਰਜਿੰਦਰ ਸਿੰਘ, ਗੁਰਤੇਜ ਸਿੰਘ, ਫੁੱਮਣ ਆਦਿ ਦੁਕਾਨਦਾਰ ਹਾਜਰ ਸਨ |
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਦਾ ਕੀ ਕਹਿਣਾ ਹੈ
ਇਸ ਸਬੰਧੀ ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਕਿਹਾ ਕਿ ਸ਼ਹਿਰ ਵਿਚ ਅਨੇਕਾ ਗਲੀਆਂ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਲੇਬਰ ਦੀ ਥੋੜ ਹੋਣ ਕਾਰਨ ਸਮਾਂ ਪੈ ਰਿਹਾ ਹੈ, ਉਹਨਾ ਵਿਸ਼ਵਾਸ ਦਵਾਇਆ ਕਿ ਜਲਦ ਹੀ ਇਸ ਸੜਕ ਉਪਰ ਵੀ ਇੰਟਰ-ਲਾਕ ਟਾਈਲਾਂ ਲੱਗ ਜਾਣਗੀਆਂ ਅਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਦਵਾਉਣ ਲਈ ਨਗਰ ਕੌਂਸਲ ਵਚਨਬੱਧ ਹੈ |