ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਪਰਿਵਾਰਾਂ ਦੇ ਸੈਂਪਲ ਲੈ ਕੇ ਕੀਤਾ ਇਕਾਂਤਵੱਸ

ਫਤਿਹਗੜ੍ਹ ਪੰਜਤੂਰ 26 ਅਪ੍ਰੈਲ (ਸਤਿਨਾਮ ਦਾਨੇ ਵਾਲੀਆ)
ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਯਾਤਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਨਾਮ ਸਿੰਘ ਕਰਮਜੀਤ ਕੌਰ ਹੈਲਥ ਵਰਕਰ ਅਤੇ ਦਲਜੀਤ ਸਿੰਘ ਸਰਪੰਚ ਨੇ ਦੱਸਿਆ ਕੇ ਇਨ੍ਹਾਂ ਨੂੰ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਵੱਲੋਂ ਪ੍ਰਾਈਵੇਟ ਸਾਧਨ ਤੇ ਇੱਥੇ ਪਹੁੰਚਾਇਆ ਗਿਆ ਜਿੰਨ੍ਹਾਂ ਵਿੱਚੋਂ ਗੁਰਜੀਤ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਪਤਨੀ ਅਤੇ ਬੇਟਾ ਜੋ ਪਿੰਡ ਦਾਨੇਵਾਲਾ ਤੋਂ ਹਨ ਅਤੇ ਦੁਪਿੰਦਰਜੀਤ ਸਿੰਘ ਸ % ਦਰਸ਼ਨ ਸਿੰਘ ਫਤਹਿਗੜ੍ਹ ਪੰਜਤੂਰ ਤੋਂ ਹੈ ਜਿੰਨ੍ਹਾਂ ਦੇ ਘਰ ਪਹੁੰਚਣ ਤੇ ਇਨ੍ਹਾਂ ਦੇ ਕੋਵਿਡ 19 ਦੇ ਸੈਂਪਲ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਭੇਜੇ ਗਏ ਹਨ ਅਤੇ ਇਨ੍ਹਾਂ ਪਰਵਾਰਾਂ ਨੂੰ 14 ਦਿਨਾਂ ਲਈ ਘਰਾਂ ਵਿੱਚ ਇਕਾਂਤਵਸ ਰਹਿਣ ਲਈ ਕਿਹਾ ਗਿਆ ਪ੍ਰਸ਼ਾਸ਼ਨ ਵੱਲੋਂ ਘਰੋਂ ਬਾਹਰ ਨਿਕਲਨ ਦੀ ਸੂਰਤ ਵਿੱਚ ਕਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ।

Leave a Reply

Your email address will not be published. Required fields are marked *