ਸੋਨੇ ਦੀਆਂ ਵਾਲੀਆਂ ਖੋਹਣ ਵਾਲੇ ਲੁਟੇਰੇ ਕਾਬੂ

ਨਿਹਾਲ ਸਿੰਘ ਵਾਲਾ(ਕੁਲਦੀਪ ਗੋਹਲ ਮਿੰਟੂ ਖੁਰਮੀ ) ਨਿਹਾਲ ਸਿੰਘ ਵਾਲਾ ਹਲਕੇ ਅੰਦਰ ਥੋੜੇ ਸਮੇਂ ਬਾਅਦ ਕੋਈ ਨਾ ਕੋਈ ਲੁੱਟ ਖੋਹ ਹੁੰਦੀ ਹੀ ਰਹਿੰਦੀ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਲੁੱਟਮਾਰ ਕਰਨ ਵਾਲਿਆ ਦੇ ਹੌਸਲੇ ਬੁਲੰਦ ਹੋ ਗਏ ਹਨ ਤਾਜਾ ਘਟਨਾ ਮੁਤਾਬਕ ਮੁਕੰਦ ਕੌਰ ਪਤਨੀ ਬਾਰਾ ਸਿੰਘ ਵਾਸੀ ਧੂੜਕੋਟ ਰਣਸੀਹ ਨੇ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਆਪਣੇ ਨਾਲ ਹੋਈ ਲੁੱਟ ਖੋਹ ਸਬੰਧੀ ਸ਼ਿਕਾਇਤ ਏਐੱਸਆਈ ਸ਼ੇਰ ਬਹਾਦਰ ਕੋਲ ਦਰਜ ਕਰਵਾਈ ਜੋ ਕਿ ਨਿਹਾਲ ਸਿੰਘ ਵਾਲਾ ਦੇ ਮੇਨ ਚੌਕ ਵਿੱਚ ਨਾਕੇ ਉੱਪਰ ਸਨ । ਪੀੜਤ ਮੁਕੰਦ ਕੌਰ ਮੁਤਾਬਕ 9 ਜੁਲਾਈ ਨੂੰ ਸਮਾ ਕਰੀਬ ਦੁਪਹਿਰ 1 ਵਜੇ ਦਾ ਸੀ ਤਿੰਨ ਆਦਮੀ ਅਤੇ ਇੱਕ ਔਰਤ ਜੋ ਅਣਪਛਾਤੇ ਸਨ ਉਸ ਪਾਸੇ ਕੰਨਾ ਵਿੱਚ ਪਾਈਆ ਸੋਨੇ ਦੀਆ ਵਾਲੀਆ ਅਤੇ 2000/ਰੁਪੈ ਨਕਦ ਦਿਨ ਦਿਹਾੜੇ ਲੁੱਟ ਲਏ ਅਤੇ ਪੀੜਤ ਔਰਤ ਨੇ ਆਪਣੇ ਨਾਲ ਹੋਈ ਲੁੱਟ ਖੋਹ ਸਬੰਧੀ ਨਿਆ ਦੀ ਮੰਗ ਕੀਤੀ ਹੈ ਇਸ ਸਬੰਧੀ ਜਦੋਂ ਥਾਣਾ ਨਿਹਾਲ ਸਿੰਘ ਵਾਲਾ ਦੇ ਥਾਣਾ ਮੁਖੀ ਪਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਏ ਐੱਸ ਆਈ ਸ਼ੇਰ ਬਹਾਦਰ ਤੇ ਪੁਲਿਸ ਹੋਰ ਅਫਸਰਾਂ ਸਮੇਤ ਚੁਸਤੀ ਫੁਰਤੀ ਦਿਖਾਉਂਦਿਆਂ 24 ਘੰਟੇ ਦੇ ਵਿੱਚ ਵਿੱਚ ਇਸ ਲੁੱਟਮਾਰ ਸਬੰਧੀ ਕੁਝ ਵਿਕਅਤੀਆ ਨੂੰ ਕਾਬੂ ਕੀਤਾ ,ਕਾਬੂ ਕੀਤੇ ਗਏ ਵਿਅਕਤੀ ਬਿੱਲਾ ਪੁੱਤਰ ਪੱਪੂ ਰਾਮ ਵਾਸੀ ਜਗਰਾਉਂ ,ਸਤਨਾਮ ਸਿੰਘ ਘੋਟਾ ਪੱਤਰ ਜਗਸੀਰ ਸਿੰਘ ਵਾਸੀ ਜਗਰਾਉਂ ,ਬਲਵੀਰ ਸਿੰਘ ਬੀਰਾ ਪੁੱਤਰ ਹਾਕਮ ਸਿੰਘ ਉਸ ਦੀ ਪਤਨੀ ਬਿੰਦੂ ਮਧੂ ਵਾਸੀ ਜਗਰਾਉਂ ਨੂੰ ਏ ਐੱਸ ਆਈ ਸ਼ੇਰ ਬਹਾਦਰ ਅਤੇ ਪੁਲਸ ਪਾਰਟੀ ਨੇ ਇਨ੍ਹਾਂ ਨੂੰ ਕਾਬੂ ਕੀਤਾ ਤੇ 379Bਧਾਰਾ ਲਾ ਕੇ ਪਰਚਾ ਦਰਜ ਕੀਤਾ ਤੇ ਦੋਸ਼ੀਆਂ ਨੂੰ ਕਾਬੂ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਰਿਮਾਂਡ ਦੌਰਾਨ ਚੋਰਾਂ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਏ ਤੇ ਮੰਨਿਆ 15/06/2020 ਨੂੰ ਉਨ੍ਹਾਂ ਨੇ 9600 ਸੌ ਰੁਪਏ ਤੇ ਇੱਕ ਚੇਨ ਵੀ ਲੁੱਟੀ ਸੀ

Leave a Reply

Your email address will not be published. Required fields are marked *