ਮੋਗਾ 15 ਨਵੰਬਰ (ਜਗਰਾਜ ਸਿੰਘ ਗਿੱਲ)
ਰਾਜਨੀਤਿਕ ਪਾਰਟੀ ਦਾ ਵਰਕਰ ਹੋਣਾ ਕੋਈ ਗੁਨਾਹ ਨਹੀ ਬਲਕਿ ਲੋਕਤੰਤਰ ਦਾ ਇੱਕ ਹਿੱਸਾ ਹੈ ਇੰਨਾ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਲੋਕ ਸਭਾ ਫਰੀਦਕੋਟ ਤੋ ਸੰਭਾਵੀ ਉਮੀਦਵਾਰ ਅਤੇ ਸੰਯੁਕਤ ਸਕੱਤਰ ਪੰਜਾਬ ਗੁਰਵਿੰਦਰ ਸਿੰਘ ਡਾਲਾ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਇਨਕਲਾਬੀ ਵਰਕਰਾ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤ ਦੇ ਹੋਏ, ਉਨਾ ਨੂੰ ਮਲੰਗ ਦੱਸੀਏ ਪਰ ਕਿਉ ਕੇ ਭਾਰਤੀ ਲੋਕਤੰਤਰ ਵਿੱਚ ਹਰ ਇੱਕ ਭਾਰਤੀ ਨਾਗਰਿਕ ਨੂੰ ਆਪਣੇ ਮੌਲਿਕ ਅਧਿਕਾਰ ਹਨ ਕਿ ਉਹ ਕਿਸੇ ਵੀ ਰਾਜਨੀਤਕ ਜਾ ਸਮਾਜਿਕ ਸੰਗਠਨ ਦੀ ਚੋਣ ਕਰਨ ਦਾ ਅਧਿਕਾਰ ਰੱਖਦਾ ਹੈ,ਗੁਰਵਿੰਦਰ ਸਿੰਘ ਡਾਲਾ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਟਿੱਪਣੀ ਦਾ ਮੂੰਹ ਤੋੜ ਜਵਾਬ ਆਮ ਆਦਮੀ ਪਾਰਟੀ ਦੇ ਵਰਕਰ 2024 ਦੀਆ ਲੋਕ ਸਭਾ ਚੋਣਾ ਵਿੱਚ ਦੇਣਗੇ,ਜਿਸ ਨਾਲ ਪਾਰਟੀ ਵਰਕਰਾ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਜਾਵੇਗਾ। ਕਿਉ ਕਿ ਕਿਸੇ ਵੀ ਪਾਰਟੀ ਦੇ ਵਰਕਰ ਉਸ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਜਿਸ ਦਾ ਅਪਮਾਨ ਬਰਦਾਸ਼ਤ ਨਹੀ ਕੀਤਾ ਜਾਵੇਗਾ ਉਨਾ ਅੱਗੇ ਗੱਲਬਾਤ ਕਰਦਿਆ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਕ ਪੰਜਾਬ ਦੇ ਲੋਕਾ ਦੁਆਰਾ ਨਕਾਰਿਆ ਹੋਇਆ ਲੀਡਰ ਹੈ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਮੂੰਹ ਨਹੀ ਲਾਉਣਗੇ ।
ਹੁਣ ਨਹੀਂ ਹੋਵੇਗੀ ਗੁਰੂ ਘਰਾਂ ਵਿੱਚ ਚੋਰੀ ਅਤੇ ਬੇਅਦਬੀ ਦੀ ਘਟਨਾ
Leave a Reply