ਮੋਗਾ, 17 ਦਸੰਬਰ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਅੱਜ ਮੋਗਾ ਜ਼ਿਲ੍ਹਾ ਦੇ ਪਿੰਡ ਚੜਿੱਕ ਵਿਖੇ ਸਥਿਤ ਉਜਾਲਾ ਫਾਉਂਡੇਸ਼ਨ, ਨਸ਼ਾ ਛਡਾਉ ਅਤੇ ਪੁਨਰਵਾਸ ਕੇਂਦਰ ਦਾ ਸੀ.ਜੇ.ਐਮ.-ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀ ਬਗੀਚਾ ਸਿੰਘ, ਨੇ ਅਚਨਚੇਤ ਦੌਰਾ ਕੀਤਾ। ਇਸ ਸਮੇਂ ਸ੍ਰੀ ਬਗੀਚਾ ਸਿੰਘ ਨੇ ਸੈਂਟਰ ਵਿਚ ਨਸ਼ਾ ਛੱਡਣ ਆਏ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦਾ ਹਾਲ ਚਾਲ ਪੁੱਛਿਆ। ਉਹਨਾਂ ਨਸ਼ਾ ਛੱਡਣ ਆਏ ਵਿਅਕਤੀਆਂ ਦੇ ਰਹਿਣ ਅਤੇ ਖਾਣੇ ਦੇ ਸ਼ਡਿਊਲ ਅਤੇ ਰਜਿਸਟਰਾਂ ਦੀ ਵੀ ਜਾਂਚ ਕੀਤੀ ਅਤੇ ਇਨ੍ਹਾਂ ਵਿੱਚ ਮੌਜੂਦ ਕਮੀਆਂ ਨੂੰ ਦੂਰ ਕਰਨ ਲਈ ਕਿਹਾ। ਉਹਨਾਂ ਨਸ਼ਾ ਛੱਡਣ ਆਏ ਵਿਅਕਤੀਆਂ ਨੂੰ ਨਸ਼ੇ ਦੀਆਂ ਬੁਰਾਈਆਂ ਦੱਸਦੇ ਹੋਏ ਦ੍ਰਿੜਤਾ ਨਾਲ ਨਸ਼ਾ ਛੱਡਣ ਲਈ ਆਪਣੀ ਕੋਸ਼ਿਸਾਂ ਜਾਰੀ ਰੱਖਣ ਲਈ ਪ੍ਰੇਰਿਆ। ਇਸ ਸਮੇਂ ਉਹਨਾਂ ਨਾਲ ਰਾਜੇਸ਼ ਸ਼ਰਮਾ ਐਡਵੋਕੇਟ, ਮੋਗਾ ਅਤੇ ਇਸ ਸੈਂਟਰ ਦੇ ਐਮ.ਡੀ. ਇੰਦਰਜੀਤ ਸਿੰਘ ਦੁਸਾਂਝ ਵੀ ਮੌਜੂਦ ਸਨ।