ਸੀਪੀਆਈ (ਐਮ) ਦੇ ਉਮੀਦਵਾਰ ਕਾਮਰੇਡ ਸੁਰਜੀਤ ਸਿੰਘ ਗਗਡ਼ਾ ਆਰਓ ਧਰਮਕੋਟ ਕੋਲ ਕਾਗਜ਼ ਦਾਖ਼ਲ ਕਰਾਉਂਦੇ ਹੋਏ
ਈਸੇ ਖਾਂ 31 ਜਨਵਰੀ (ਜਗਰਾਜ ਸਿੰਘ ਗਿੱਲ)
ਮੁਲਾਜ਼ਮ ਸਫ਼ਾਂ ਚ’ ਰਹਿੰਦੇ ਹੋਏ ਸੰਘਰਸ਼ਾਂ ਨੂੰ ਪ੍ਰਣਾਏ ਅਤੇ ਬਤੌਰ ਅਧਿਆਪਕ ਵਜੋਂ ਸੇਵਾਮੁਕਤ ਹੋਏ ਕਾ: ਸੁਰਜੀਤ ਸਿੰਘ ਗਗਡ਼ਾ ਮਾਸਟਰ ਜਿਨ੍ਹਾਂ ਦਾ ਨਾਂ ਇਲਾਕੇ ਵਿੱਚ ਬੱਚੇ ਬੱਚੇ ਦੇ ਮੂੰਹ ਤੋਂ ਸੁਣਿਆ ਜਾ ਸਕਦਾ ਹੈ ਵੱਲੋਂ ਦਿੱਤੀ ਵੱਡੀ ਜ਼ਿੰਮੇਵਾਰੀ ਨੂੰ ਨਿਭਾਉਣ ਖਾਤਰ ਉਨ੍ਹਾਂ ਅੱਜ ਹਲਕਾ ਧਰਮਕੋਟ ਤੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸੀਪੀਆਈ (ਐਮ) ਦੇ ਬਤੌਰ ਉਮੀਦਵਾਰ ਵਜੋਂ ਰਿਟਰਨਿੰਗ ਅਫਸਰ ਮਾਣਯੋਗ ਸ੍ਰੀਮਤੀ ਚਾਰੂਮਿਤਾ ਕੋਲ ਆਪਣੇ ਕਾਗਜ਼ ਦਾਖ਼ਲ ਕਰਵਾਏ ।ਕਾਮਰੇਡ ਸੁਰਜੀਤ ਸਿੰਘ ਗਗਡ਼ਾ ਵੱਲੋਂ ਮੁਲਾਜ਼ਮ ਮੰਗਾਂ ਖਾਤਰ ਕਈ ਵਾਰ ਜੇਲ੍ਹਾਂ ਵੀ ਵੇਖੀਆਂ ਅਤੇ ਉਨ੍ਹਾਂ ਨੇ ਬਿਨਾਂ ਭ੍ਰਿਸ਼ਟਾਚਾਰ ਤੋਂ ਲੋਕਾਂ ਦੇ ਉਹ ਕੰਮ ਕਰਵਾਏ ਜਿਨ੍ਹਾਂ ਨੂੰ ਕਰਵਾਉਣ ਵਿੱਚ ਕੋਈ ਵੀ ਉਨ੍ਹਾਂ ਦੀ ਬਾਂਹ ਨਹੀਂ ਫੜਦਾ ਸੀ ਅਤੇ ਇਸੇ ਦਾ ਹੀ ਨਤੀਜਾ ਹੈ ਕਿ ਇਨ੍ਹਾਂ ਨੂੰ ਟਿਕਟ ਮਿਲਦੇ ਸਾਰ ਹੀ ਉਨ੍ਹਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਨ੍ਹਾਂ ਵੱਲੋਂ ਵੱਡੇ ਪੱਧਰ ਤੇ ਸ਼ੁਭ ਇੱਛਾਵਾਂ ਦੇ ਸੁਨੇਹੇ ਭੇਜਣ ਦੇ ਨਾਲ ਨਾਲ ਉਨ੍ਹਾਂ ਵੱਲੋਂ ਹਰ ਸੰਭਵ ਸਹਾਇਤਾ ਕਰਨ ਦਾ ਵੀ ਭਰੋਸਾ ਦਿਵਾਇਆ ਗਿਆ ਅਤੇ ਇੱਕ ਇੱਕ ਵੋਟ ਪਾਉਣ ਅਤੇ ਪੁਵਾਉਣ ਦਾ ਵੀ ਪਰਨ ਲਿਆ । ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਜ਼ਿਆਦਾਤਰ ਇਸ ਕਰਕੇ ਵੀ ਖ਼ੁਸ਼ੀ ਵੇਖਣ ਨੂੰ ਮਿਲ ਰਹੀ ਹੈ ਕਿ ਉਨ੍ਹਾਂ ਦਾ ਇੱਕ ਮੁਲਾਜ਼ਮ ਸਾਥੀ ਨੈਸ਼ਨਲ ਪੱਧਰ ਦੀ ਪਾਰਟੀ ਵੱਲੋਂ ਦਿੱਤੀ ਗਈ ਟਿਕਟ ਤੇ ਚੋਣ ਲੜ ਰਿਹਾ ਹੈ ਜਿਹੜੀ ਕਿ ਬੜੀ ਮਾਣ ਵਾਲੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਮਰੇਡ ਸੁਰਜੀਤ ਸਿੰਘ ਗਗੜੇ ਵਰਗੀ ਸ਼ਖ਼ਸੀਅਤ ਵੱਲ ਕੋਈ ਉਂਗਲ ਤਕ ਨਹੀਂ ਉਠਾ ਸਕਦਾ ਕਿਉਂਕਿ ਉਹ ਸਿਧਾਂਤਾਂ ਅਤੇ ਵਿਚਾਰਾਂ ਦੀ ਲੜਾਈ ਲੜ ਰਿਹਾ ਹੈ ਜਿਨ੍ਹਾਂ ਵੱਲੋਂ ਲਗਾਤਾਰ ਇਸ ਪਾਰਟੀ ਦੇ ਵਿਚਾਰਾਂ ਦੀ 43 ਸਾਲਾਂ ਤੋਂ ਤਰਜਮਾਨੀ ਕੀਤੀ ਗਈ ਹੈ । ਕਾਗਜ਼ ਦਾਖ਼ਲ ਕਰਨ ਸਮੇਂ ਉਨ੍ਹਾਂ ਨਾਲ ਜ਼ਿਲ੍ਹਾ ਸਕੱਤਰ ਮੋਗਾ ਕਾਮਰੇਡ ਜੀਤਾ ਸਿੰਘ ਨਾਰੰਗ, ਤਹਿਸੀਲ ਸਕੱਤਰ ਕਾਮਰੇਡ ਅਮਰਜੀਤ ਸਿੰਘ ਕੰਡਿਆਲ ਅਤੇ ਜ਼ਿਲਾ ਕਮੇਟੀ ਮੈਂਬਰ ਕਾਮਰੇਡ ਅਮਰਜੀਤ ਸਿੰਘ ਬਸਤੀ ਵੀ ਸ਼ਾਮਲ ਸਨ ਜਿਨ੍ਹਾਂ ਵਿਚੋਂ ਇਕ ਵੱਲੋਂ ਬਤੌਰ ਪੱਤਰਕਾਰ ਦੀ ਭੂਮਿਕਾ ਵੀ ਨਿਭਾਈ ਗਈ।