ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਨੂੰ ਮਿਲਣ ਸਖ਼ਤ ਸਜ਼ਾਵਾਂ ।
ਫਤਹਿਗੜ੍ਹ ਪੰਜਤੂਰ 9-ਮਈ ਮਹਿੰਦਰ ਸਿੰਘ ਸਹੋਤਾ
ਤਕਰੀਬਨ ਪਿਛਲੇ 8 ਸਾਲਾਂ ਤੋਂ ਲਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਤੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਅਬਦੀਆਂ ਤੇ ਇਸ ਸਮੇਂ ਦੌਰਾਨ ਕਈ ਸਿਟਾਂ ਬਣੀਆਂ ਕਮਿਸ਼ਨ ਬਣੇ , ਮੁੱਖ ਮੰਤਰੀ ਬਣੇ ਦੋ ਸਰਕਾਰਾਂ ਗਈਆ ਤੇ ਤੀਜੀ ਸਰਕਾਰ ਆ ਚੁੱਕੀ ਹੈ , ਪਰ ਕਿਸੇ ਵੱਲੋਂ ਨਾ ਤਾਂ ਇਨਸਾਫ਼ ਮਿਲਿਆ ਤੇ ਨਾ ਹੀ ਬੇਅਬਦੀ ਦੀਆਂ ਘਟਨਾਵਾਂ ਰੁਕੀਆ ਦੁਸ਼ਟਾ ਦੀ ਜੁੁਰਅਤ ਇੰਨੀ ਵਧ ਗਈ ਹੈ , ਕਿ ਹੁਣ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੀ ਪਹੁੰਚ ਗਏ ਹਨ !ਇਨ੍ਹਾਂ ਹੁਕਮਰਾਨਾਂ ਨੇ ਦੁਸ਼ਟਾਂ ਦਾ ਪਤਾ ਤਾਂ ਕੀ ਲਾਓਣਾ ਸੀ ਇਹ ਵੀ ਪਤਾ ਨਹੀਂ ਕੀਤਾ ਕਿ ਬੇਅਦਬੀ ਕਰਨ ਵਾਲਾ ਦੁਸ਼ਟ ਹੈ ਕੌਣ ਤੇ ਕਿੱਥੋਂ ਦਾ ਰਹਿਣ ਵਾਲਾ ਸੀ ! ਇਸ ਸਾਰੀ ਸਾਜ਼ਿਸ਼ ਦਾ ਪਤਾ ਕਰਨ ਲਈ ਸਿੱਖ ਚੇਤਨਾ ਲਹਿਰ ਵੱਲੋਂ ਇਕ ਦਸਤਖਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ! ਜਿਸ ਦੇ ਤਹਿਤ ਸਮੁੱਚੀ ਸੰਗਤਾਂ ਦੀ ਇਕ ਕਰੋੜ ਦਸਤਖਤਾਂ ਵਾਲਾ ਮੰਗ ਪੱਤਰ ਰਾਸ਼ਟਰਪਤੀ ਨੂੰ ਦੇ ਕਰਕੇ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਵਾਲਾ ਕਾਨੂੰਨ ਬਣਾਉਣ ਲਈ ਮੰਗ ਕਰਨਾ ਹੈ । ਕਿਉਂ ਕਿ ਸਖ਼ਤ ਕਾਨੂੰਨ ਦੁਆਰਾ ਹੀ ਬੇਅਬਦੀ ਕਰਨ ਵਾਲੇ ਸਮਾਜ ਦੇ ਦੋਸ਼ੀਆਂ ਨੂੰ ਨੱਥ ਪਾਈ ਜਾ ਸਕਦੀ ਹੈ। ਇਹੋ ਜਿਹੇ ਸ਼ਰਾਰਤੀ ਅਨਸਰਾਂ ਵੱਲੋ ਸਾਡੀ ਆਪਸੀ ਭਾਈਚਾਰਕ ਸਾਂਝ ਵਿੱਚ ਕੁੜੱਤਣ ਪੈਦਾ ਕਰਦੇ ਹਨ। ਇਸ ਤੋਂ ਬਿਹਤਰ ਹੈ ਕਿ ਇਹੋ ਜਿਹੇ ਲੋਕਾਂ ਨੂੰ ਉਨ੍ਹਾਂ ਦੀ ਅਸਲੀ ਜਗ੍ਹਾ ਜੇਲ੍ਹ ਵਿਚ ਪਹੁੰਚਾਇਆ ਜਾਵੇ , ਇਨ੍ਹਾਂ ਸ਼ਬਦਾਂ ਦੇ ਵਿਚਾਰਾਂ ਦੀ ਪ੍ਰੈੱਸ ਨਾਲ ਸਾਂਝ ਪਾਉਂਦਿਆਂ ਗਿਆਨੀ ਸਤਨਾਮ ਸਿੰਘ ਗੁਰਮਤਿ ਵਿਦਿਆਲਾ ਜਨੇਰ ਵਾਲਿਆਂ ਨੇ ਦੱਸਿਆ,, ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕਾਰਜ ਲਈ ਅੱਜ ਮੋਗਾ ਸ਼ਹਿਰ ਵਿਖੇ ਸੰਗਤਾਂ ਦੀ ਇਕੱਤਰਤਾ ਸੱਦੀ ਗਈ ਤੇ ਜਿਸ ਵਿੱਚ ਮੋਗਾ ਸ਼ਹਿਰ ਦੇ ਐਮ ਅੇੈਲ ਏ , ਐਮ ਸੀ , ਮੇਅਰ ਸਾਹਿਬਾਨ , ਸੇਵਾ ਸੁਸਾਇਟੀਆਂ , ਸਭਾਵਾਂ , ਕਲੱਬਾਂ ਦੇ ਪ੍ਰਧਾਨ ਸਕੱਤਰ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ , ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਕ ਸੱਦੇ ਤੇ ਸਾਰਿਆਂ ਨੇ ਭਾਈਚਾਰਕ ਸਾਂਝ ਬਣਾਈ ਤੇ ਵੀਰਾਂ ਤੇ ਭੈਣਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ , ਪਹੁੰਚਣ ਵਾਲਿਆਂ ਵਿਚ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸੰਤ ਗਿਆਨੀ ਗੁਰਮੀਤ ਸਿੰਘ ਖੋਸਿਆਂ ਵਾਲੇ , ਸੰਤ ਬਾਬਾ ਮਹਿੰਦਰ ਸਿੰਘ ਜਨੇਰ ਟਕਸਾਲ ਵਾਲੇ , ਗਿਆਨੀ ਸਤਨਾਮ ਸਿੰਘ ਜਨੇਰ, ਗਿਆਨੀ ਅਨਤੋਲ ਸਿੰਘ ਨੇ ਹਾਜ਼ਰੀ ਭਰੀ ਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਸੁਝਾਅ ਅਤੇ ਸਿੱਖ ਚੇਤਨਾ ਲਹਿਰ ਦੇ ਕੰਮਾਂ ਦੀ ਸ਼ਲਾਘਾ ਕੀਤੀ , ਇਸ ਮੌਕੇ ਸੰਤ ਗਿਆਨੀ ਗੁਰਮੀਤ ਸਿੰਘ ਗਿਆਨੀ , ਹਰਜਿੰਦਰ ਸਿੰਘ ਸੈਦੋਕੇ ,ਡਾ ਅਮਨਦੀਪ ਕੌਰ ਅਰੋੜਾ ਐਮ ਐਲ ਏ ਮੋਗਾ , ਹਰਜਿੰਦਰ ਸਿੰਘ ਰੋਡੇ , ਨਰਿੰਦਰਪਾਲ ਸਿੰਘ ਸਿੱਧੂ , ਜਗਜੀਤ ਸਿੰਘ ਬੱਲ , ਬਲਜੀਤ ਸਿੰਘ ਦਾਨੀ , ਬਾਬਾ ਰੇਸ਼ਮ ਸਿੰਘ ਖੁਖਰਾਣਾ , ਸਾਬਕਾ ਐੱਸ ਐੱਸ ਪੀ ਮੁਖਤਿਆਰ ਸਿੰਘ , ਪ੍ਰਵੀਨ ਗਰਗ ,ਭਰਤ ਭੂਸ਼ਨ, ਦਵਿੰਦਰ ਸਿੰਘ ਤਿਵਾੜੀ, ਗੁਰਪ੍ਰੀਤ ਚੀਮਾ ਸੌਰਵ ਗੁਪਤਾ, ਗਿਆਨੀ ਪਰਮਿੰਦਰ ਸਿੰਘ, ਸਟੇਜ ਸੈਕਟਰੀ ਦੀ ਸੇਵਾ ਗਿਆਨੀ ਸਤਨਾਮ ਸਿੰਘ ਜਨੇਰ ਵਾਲਿਆਂ ਨੇ ਨਿਭਾਈ ਇਸ ਤੋਂ ਇਲਾਵਾ ਕੁਲਵਿੰਦਰ ਕੌਰ ਐਮਸੀ ਕਸੁਮ ਬਾਲੀ ਐਮ ਸੀ ,ਜਸਵਿੰਦਰ ਸਿੰਘ ਕਾਕਾ ਐਮ ਸੀ ਤਰਸੇਮ ਸਿੰਘ ਭੱਟੀ ਐਮ ਸੀ ਬਲਜੀਤ ਚਾਨੀ ਐਮ ਸੀ ਬੂਟਾ ਸਿੰਘ ਐੱਮ ਸੀ ਪਾਇਲ ਗਰਗ ਐਮ ਸੀ ਮਨਜੀਤ ਧੰਮੂ ਐਮ ਸੀ ਅਰਵਿੰਦਰ ਸਿੰਘ ਐਮਸੀ ਹੈਪੀ ਜਗਸੀਰ ਸਿੰਘ ਐਮ ਸੀ ਮਹਿਲ ਸਿੰਘ ਐਮ ਸੀ ਹਰਜਿੰਦਰ ਸਿੰਘ ਰੋਡੇ ਐੱਮ ਸੀ ਮਨਜੀਤ ਸਿੰਘ ਮਾਨ ਐਮ ਸੀ ਹਰਜਿੰਦਰ ਲੰਢੇ ਕੇ ਐੱਮ ਸੀ ਕਿਰਨ ਹੁੰਦਲ ਐਮ ਸੀ ਜਸਵਿੰਦਰ ਸਿੰਘ ਐਮ ਸੀ ਕਰਮਜੀਤ ਪਾਲ ਸਿੰਘ ਐਮ ਸੀ ਵਿਕਰਮ ਸਿੰਘ ਐਮ ਸੀ ਜਗਸੀਰ ਸਿੰਘ ਐਮ ਸੀ ਚਰਨਜੀਤ ਸਿੰਘ ਐੱਸ ਸੀ ਆਦਿ ਸੰਗਤਾਂ ਹਾਜ਼ਰ ਸਨ ।