ਸਿਹਤ ਵਿਭਾਗ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲਗਾਤਾਰ ਦੇ ਰਿਹਾ ਸਿਹਤ ਸੇਵਾਵਾਂ

 

ਫ਼ਤਹਿਗੜ੍ਹ ਪੰਜਤੂਰ 4 ਅਗਸਤ (ਸਤਿਨਾਮ ਸਿੰਘ ਦਾਨੇ ਵਾਲੀਆ) 

ਡਾਕਟਰ ਰਾਜੇਸ਼ ਅੱਤਰੀ ਸਿਵਲ ਸਰਜਨ ਮੋਗਾ ਦੇ ਨਿਰਦੇਸ਼ ਅਨੁਸਾਰ ਡਾਕਟਰ ਸੰਦੀਪ ਸਿੰਘ ਸੀਨੀਅਰ ਮੈਡੀਕਲ ਅਫਸਰ ਕੋਟ ਈਸੇ ਖਾਂ ਤੇ ਡਾਕਟਰ ਗੁਰਇੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਵਿਚ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਸਮੇਂ ਜਾਣਕਾਰੀ ਦਿੰਦੇ ਹੋਏ ਮੈਡੀਕਲ ਅਫਸਰ ਡਾਕਟਰ ਗੁਰਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਾਡੀ ਟੀਮ ਪਹਿਲੇ ਦਿਨ ਤੋ ਹੀ ਸੰਘੇੜਾ ਬੰਨ੍ਹ ਉੱਪਰ ਲੋਕਾਂ ਲਗਾਤਾਰ ਚੈੱਕਅਪ ਕਰਕੇ ਦਵਾਈਆਂ ਦੇ ਰਹੀ ਹੈ। ਇਸ ਸਮੇਂ ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਆਉਣ ਤੇ ਸਰਕਾਰੀ ਸਿਹਤ ਕੇਂਦਰ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ। ਇਸ ਸਮੇ ਉਹਨਾਂ ਦੇ ਨਾਲ ਸਿਹਤ ਵਿਭਾਗ ਦੀ ਟੀਮ ਸੀ ਐਚ ਓ ਬਖਸ਼ੋ , ਗੁਰਨਾਮ ਸਿੰਘ, ਕਮਲਪ੍ਰੀਤ ਸਿੰਘ, ਫਾਰਮਾਸਿਸਟ ਰਾਜਨਜੀਤ ਸਿੰਘ, ਅਜੀਤ ਪਾਲ ਸਿੰਘ ਅਤੇ ਡਰਾਈਵਰ ਦੀਦਾਰ ਸਿੰਘ ਤੇ ਆਸ਼ਾ ਵਰਕਰ ਗੁਰਮੀਤ ਕੌਰ ਵੀ ਹਾਜ਼ਰ ਸਨ

Leave a Reply

Your email address will not be published. Required fields are marked *