ਸਿਰਜਣਾ ਤੇ ਸੰਵਾਦ” ਤਹਿਤ ਗੁਰਮੀਤ ਕੜਿਆਲਵੀ ਤੇ ਜਸਵਿੰਦਰ ਧਰਮਕੋਟ ਨਾਲ਼ ਸੰਵਾਦ 

ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਹਫ਼ਤਾਵਾਰੀ ਗੋਸ਼ਟੀ “ਸਿਰਜਣਾ ਤੇ ਸੰਵਾਦ” ਤਹਿਤ ਸਮਾਗਮ 

ਮੋਗਾ  ਫਰਵਰੀ (ਜਗਰਾਜ ਸਿੰਘ ਗਿੱਲ) ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਪੰਜਾਬ ਦੀ ਨਵ-ਸਿਰਜਣਾ ਲਈ ਹਫਤਾਵਾਰੀ ਗੋਸ਼ਟੀ “ਸਿਰਜਣਾ ਤੇ ਸੰਵਾਦ” ਤਹਿਤ ਨਿਵੇਕਲੀ ਕਿਸਮ ਦਾ ਸਮਾਗਮ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਮੋਗਾ ਵਿਖੇ ਕਰਵਾਇਆ ਗਿਆ। ਕਲਾ ਪ੍ਰੀਸ਼ਦ ਦੇ ਚੇਅਰਮੈਨ ਤੇ ਸਾਹਿਤ ਅਕਾਦਮੀ ਐਵਾਰਡ ਪ੍ਰਾਪਤ ਸ਼ਾਇਰ ਸਵਰਨਜੀਤ ਸਵੀ ਦੀ ਅਗਵਾਈ ਵਿੱਚ ਕਲਾ ਪ੍ਰੀਸ਼ਦ ਨੇ ਪੰਜਾਬ ਵਿੱਚ ਅਜਿਹੇ ਵੀਹ ਪ੍ਰੋਗਰਾਮ ਉਲੀਕੇ ਹਨ। ਇਸ ਕੜੀ ਦਾ ਪਹਿਲਾ ਸਮਾਗਮ ਨਾਮਵਾਰ ਗਲਪਕਾਰ ਕਿਰਪਾਲ ਕਜ਼ਾਕ ਦੀ ਦੇਖ ਰੇਖ ਹੇਠ ਹੋਇਆ, ਜਿਸ ਵਿੱਚ ਚਰਚਿਤ ਪੰਜਾਬੀ ਕਹਾਣੀਕਾਰ ਗੁਰਮੀਤ ਕੜਿਆਲਵੀ ਅਤੇ ਮੈਲਾਨਨ ਪੁਸਤਕ ਦੇ ਕਹਾਣੀਕਾਰ ਜਸਵਿੰਦਰ ਧਰਮਕੋਟ ਨਾਲ ਸੰਵਾਦ ਰਚਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿੱਚ ਕੁਆਰਡੀਨੇਟਰ ਸ੍ਰੀ ਕਿਰਪਾਲ ਕਜ਼ਾਕ ਨੇ ਦੱਸਿਆ ਕਿ ਕਲਾ ਪ੍ਰੀਸ਼ਦ ਵੱਲੋਂ ਉਲੀਕੇ ਇਸ ਸਮਾਗਮ ਦਾ ਮਨੋਰਥ ਪੰਜਾਬੀ ਕਹਾਣੀ ਸਬੰਧੀ ਬੜੇ ਚਿਰਾਂ ਤੋਂ ਬੰਦ ਪਈ ਸੰਵਾਦ ਦੀ ਪਰੰਪਰਾ ਨੂੰ ਮੁੜ ਸ਼ੁਰਜੀਤ ਕਰਨਾ ਹੈ। ਕਜ਼ਾਕ ਨੇ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਸਾਹਿਤਕਾਰਾਂ ਦੇ ਹੋ ਰਹੇ ਆਪਸੀ ਸੰਵਾਦ ਬਾਰੇ ਦੱਸਿਆ ਕਿ ਇਸ ਨਾਲ ਜਿੱਥੇ ਲੇਖਕ ਦੀ ਚੰਗੀ ਰਚਨਾ ਦੀ ਗੱਲ ਚੱਲਦੀ ਹੈ ਉੱਥੇ ਉਸਨੂੰ ਆਪਣੀਆਂ ਘਾਟਾਂ ਤੇ ਸੀਮਾਵਾਂ ਦਾ ਵੀ ਪਤਾ ਚੱਲਦਾ ਹੈ।

ਆਪਣੀ ਸਿਰਜਣਾਤਮਕਤਾ ਬਾਰੇ ਬੋਲਦਿਆਂ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਉਹ ਆਪਣੇ ਪਾਤਰਾਂ ਨਾਲ ਏਨਾ ਰਲਗੱਡ ਹੋ ਜਾਂਦਾ ਹਾਂ ਕਿ ਇਹਨਾਂ ਨਾਲੋਂ ਆਪਣੇ ਆਪ ਨੂੰ ਵੱਖ ਕਰਨਾ ਮੁਸ਼ਕਲ ਹੁੰਦਾ ਹੈ। ਕੜਿਆਲਵੀ ਨੇ ਕਿਹਾ ਕਿ ਦੱਬੇ ਕੁਚਲੇ ਲੋਕਾਂ ਚੋਂ ਲੱਠ ਵਰਗੇ ਪਾਤਰ ਚਿੱਤਰ ਕੇ ਖੁਸ਼ੀ ਮਿਲਦੀ ਹੈ। ਜਸਵਿੰਦਰ ਧਰਮਕੋਟ ਨੇ ਆਪਣੇ 25 ਸਾਲਾਂ ਦੇ ਅਧਿਆਪਨ ਕਾਰਜ ਦੌਰਾਨ ਹੋਏ ਨਿੱਜੀ ਅਨੁਭਵ ਤੇ ਤਜਰਬਿਆਂ ਨੂੰ ਆਪਣੀ ਕਹਾਣੀ ਵਿੱਚ ਲੈ ਕੇ ਆਉਣ ਬਾਰੇ ਆਖਿਆ। ਉਸਨੇ ਆਪਣੀਆਂ ਸੀਮਾਵਾਂ ਤੇ ਕਹਾਣੀ ਲਿਖਣ ਸਮੇਂ ਦਰਪੇਸ਼ ਔਕੜਾਂ ਦੀ ਵੀ ਗੱਲ ਕੀਤੀ। ਪੰਜਾਬ ਯੂਨੀਵਰਸਿਟੀ ਤਜਵੀਜ਼ ੦ਰਿਜ਼ਨਲ ਸੈਂਟਰ ਕਾਉਣੀ ਦੇ ਡਾਕਟਰ ਗੁਰਜੀਤ ਸਿੰਘ ਸੰਧੂ ਅਤੇ ਸਰਕਾਰੀ ਕਾਲਜ ਗੁਰੂ ਤੇਗ ਬਹਾਦਰ ਗੜ੍ਹ ਦੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਹਰਿੰਦਰ ਸਿੰਘ ਨੇ ਦੋਵਾਂ ਲੇਖਕਾਂ ਨਾਲ ਸੰਵਾਦ ਰਚਾਉਂਦਿਆਂ ਬਹੁਤ ਹੀ ਮਹੱਤਵਪੂਰਨ ਸਵਾਲ ਕੀਤੇ। ਡਾਕਟਰ ਸੰਧੂ ਨੇ ਕਹਾਣੀ ਰਾਹੀਂ ਕੋਈ ਆਦਰਸ਼ ਸਿਰਜਣ ਅਤੇ ਡਾਕਟਰ ਹਰਿੰਦਰ ਸਿੰਘ ਨੇ ਰਚਨਾ ਵਿੱਚ ਲੇਖਕ ਦੇ ਦਖਲ ਸਬੰਧੀ ਅਹਿਮ ਨੁਕਤੇ ਉਭਾਰੇ। ਨਾਮਵਰ ਲੇਖਕ ਕੇ ਐਲ ਗਰਗ ਨੇ ਆਪਣੇ ਸਵਾਲ ਵਿੱਚ ਲੇਖਕ ਦੀ ਆਪਣੇ ਪਾਤਰਾਂ ਨਾਲ ਮਾਨਸਿਕ ਤੇ ਭਾਵਨਾਤਮਕ ਸਾਂਝ ਦਾ ਮੁੱਦਾ ਛੋਹਿਆ। ਜ਼ਿਲ੍ਹਾ ਭਾਸ਼ਾ ਅਫਸਰ ਡਾਕਟਰ ਅਜੀਤ ਪਾਲ ਸਿੰਘ ਜਟਾਣਾ, ਕਹਾਣੀਕਾਰ ਜਸਵੀਰ ਕਲਸੀ, ਖ਼ੋਜ ਅਫਸਰ ਫ਼ਰੀਦਕੋਟ ਕੰਵਰਜੀਤ ਸਿੰਘ ਸਿੱਧੂ, ਸ਼ਾਇਰ ਗੁਰਪਿਆਰ ਸਿੰਘ ਹਰੀ ਨੌਂ, ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ, ਕਨੈਡਾ ਤੋਂ ਉਚੇਚੇ ਤੌਰ ਤੇ ਪਹੁੰਚੇ ਨਾਵਲਕਾਰ ਜਰਨੈਲ ਸਿੰਘ ਸੇਖਾ, ਗੁਰਮੇਲ ਸਿੰਘ ਬੌਡੇ, ਸ਼ਾਇਰਾ ਅਮਰਪ੍ਰੀਤ ਕੌਰ ਸੰਘਾ, ਅਵਤਾਰ ਕਮਾਲਕੇ, ਕਹਾਣੀਕਾਰ ਅਲਫਾਜ਼ ਬਲਵਿੰਦਰ ਸਿੰਘ ਰੋਡੇ, ਨਾਟਕਕਾਰ ਮੋਹੀ ਅਮਰਜੀਤ, ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਨੌਜਵਾਨ ਵਾਰਤਾਕਾਰ ਚਿੱਟਾ ਸਿੱਧੂ, “ਇਹ ਘਰ ਏਬੂ ਦਾ ਹੈ” ਵਰਗੀ ਚਰਚਿਤ ਪੁਸਤਕ ਦਾ ਰਚੇਤਾ ਸ਼ਾਇਰ ਸੁਖਵਿੰਦਰ ਸੁੱਖੀ, ਕੁਲਵੰਤ ਸਿੰਘ ਧਾਲੀਵਾਲ, ਪ੍ਰਣੀਤ ਧਰਮਕੋਟ, ਸਿਮਰਜੀਤ ਸਿੰਮੀ, ਸ਼ਾਇਰ ਧਾਮੀ ਗਿੱਲ, ਜਨਰਲ ਸਕੱਤਰ ਗੁਰਪ੍ਰੀਤ ਧਰਮਕੋਟ , ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਦਰਸ਼ਨ ਸਿੰਘ ਦੋਸਾਂਝ ਅਤੇ ਗੁਰਮੀਤ ੯ਰੱਖੜਾ ਕੜਿਆਲ ਸਮੇਤ ਬਹੁਤ ਸਾਰੇ ੯ਪਾਠਕਾਂ ਤੇ ਲੇਖਕਾਂ ਨੇ ਵਿਚਾਰ ਚਰਚਾ ਵਿੱਚ ਸਰਗਰਮ ਹਿੱਸਾ ਲਿਆ। ਹਾਜ਼ਰ ਲੇਖਕਾਂ ਨੇ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਇਸ ਨਿਵੇਕਲੇ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ।

Leave a Reply

Your email address will not be published. Required fields are marked *