• Fri. Sep 20th, 2024

ਸਾਬਕਾ ਸਰਪੰਚ ਕੇਵਲ ਸਿੰਘ ਕਨੈਡੀਅਨ ਨੂੰ ਲੱਗਾ ਗਹਿਰਾ ਸਦਮਾ ਭਤੀਜੇ ਦਾ ਦਿਹਾਂਤ

ByJagraj Gill

Oct 18, 2020
  ਕੋਟ ਈਸੇ ਖਾਂ
(ਜਗਰਾਜ ਸਿੰਘ ਗਿੱਲ)
ਸਥਿੱਤ ਸ਼ਹਿਰ ਤੋਂ ਕਰੀਬ 9 ਕਿਲੋਮੀਟਰ ਪੈਦੇਂ ਪਿੰਡ ਲੋਹਾਰਾ ਦੇ ਸਾਬਕਾ ਸਰਪੰਚ ਸ: ਕੇਵਲ ਸਿੰਘ ਕਨੈਡੀਅਨ ਦੇ ਭਤੀਜੇ ਦਾ ਬੀਤੇ ਕੱਲ੍ਹ ਸ਼ਾਮ ਨੂੰ ਚਾਰ ਵਜੇ ਸੰਖੇਪ ਬਿਮਾਰੀ ਨਾਲ ਲੜਦਿਆਂ ਲੜਦਿਆਂ ਦੇਹਾਂਤ ਹੋ ਗਿਆ ਹੈ ।
ਜ਼ਿਕਰਯੋਗ ਹੈ ਕਿ ਸਰਪੰਚ ਕੇਵਲ ਸਿੰਘ ਦਾ ਭਤੀਜਾ ਸਵ:‌ ਮੱਖਣ ਸਿੰਘ ਪਿੱਛੇ ਪਰਿਵਾਰ ਵਿਚ ਆਪਣੀ ਮਾਂ ਭੈਣ ਪਤਨੀ ਤੇ ਇੱਕ ਬੱਚਾ ਨੂੰ ਛੱਡ ਕੇ ਚਲਾ ਗਿਆ ਹੈ । ਜਦੋਂ ਇਸ ਖ਼ਬਰ ਬਾਰੇ ਕੈਨੇਡਾ ਵਿਚ ਰਹਿੰਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਸ ਸਮੇਂ ਪ੍ਰਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ । ਸਾਬਕਾ ਸਰਪੰਚ ਕੇਵਲ ਸਿੰਘ ਨੇ ਫੋਨ ਤੇ ਦੁੱਖ ਸਾਂਝਾ ਕਰਦਿਆਂ ਹੋਇਆਂ ਕਿਹਾ ਕਿ ਮੇਰੇ ਭਤੀਜੇ ਦੇ ਚਲੇ ਜਾਣ ਨਾਲ ਸਾਡੇ ਪਰਿਵਾਰ ਨੂੰ ਅੱਜ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ  । ਇਸ ਦੁੁੱਖ ਦੀ ਘੜੀ ਚ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਵੱਲੋਂ ਪਰਿਵਾਰ ਨਾਲ ਦੁੱਖ ਕੀਤਾ ਜਾ ਰਿਹਾ ਹੈ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *