ਸਾਬਕਾ ਮੈਂਬਰ ਬਾਬੂ ਸਿੰਘ ਗਿੱਲ ਨੂੰ ਲੱਗਾ ਗਹਿਰਾ ਸਦਮਾ” ਭਰਾ ਦਾ ਦਿਹਾਂਤ

ਕੋਟ ਈਸੇ ਖਾਂ { ਜਗਰਾਜ ਲੋਹਾਰਾ} ਬੀਤੇ ਦਿਨੀਂ ਪਿੰਡ ਲੋਹਾਰਾ ਦੇ ਸਵ: ਸ: ਮਾਹਲਾ ਸਿੰਘ ਸਾਬਕਾ ਸਰਪੰਚ ਉਹਨਾਂ ਦੇ ਪੁੱਤਰ ਸ:ਬਾਬੂ ਸਿੰਘ ਗਿੱਲ ਸਾਬਕਾ ਮੈਂਬਰ ਤੇ ਨਾਹਰ ਸਿੰਘ ਗਿੱਲ ਦੇ ਭਰਾ ਸ: ਸੰਧੂਰਾ ਸਿੰਘ ਗਿੱਲ ਜੋ ਕਿ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰੇ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ । ਇਹ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਭਤੀਜੇ ਗੁਰਤੇਜ ਸਿੰਘ ਗਿੱਲ ਨੇ ਦੱਸਿਆ ਕਿ ਮੇਰੇ ਚਾਚਾ ਜੀ ਪਿਛਲੇ ਕਾਫੀ ਸਮੇਂ ਤੋਂ ਨਾਮੁਰਾਦ ਬਿਮਾਰੀ ਨਾਲ ਲੜ ਰਹੇ ਸਨ । ਬਿਮਾਰੀ ਨਾਲ ਲੜਦੇ-ਲੜਦੇ ਅੱਜ ਸਵੇਰੇ 4:30 ਦੇ ਕਰੀਬ ਉਨ੍ਹਾਂ ਨੇ ਦਮ ਤੋੜ ਦਿੱਤਾ । ਪਿਛੇ ਪਰਿਵਾਰ ਵਿਚ ਦੋ ਲੜਕੀਆਂ ਜੋ ਕਿ ਸ਼ਾਦੀਸ਼ੁਦਾ ਹਨ ਤੇ ਇਕ ਲੜਕਾ ਜੋ ਕਿ ਕਵਾਰਾ ਹੈ ਨੂੰ ਛੱਡ ਕੇ ਚਲੇ ਗਏ । ਉਨ੍ਹਾਂ ਦੱਸਿਆ ਕਿ ਸਾਡੇ ਚਾਚਾ ਜੀ ਬਹੁਤ ਹੀ ਮਿਹਨਤੀ ਸਨ 45 ਸਾਲ ਕੜੀ ਮਿਹਨਤ ਕੀਤੀ ਮਿਹਨਤ ਦੇ ਸਦਕਾ ਹੀ ਉਹਨਾਂ ਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ‌। ਪਰ ਅੱਜ ਸਾਡੇ ਚਾਚਾ ਜੀ ਸਾਡੇ ਵਿਚਕਾਰ ਨਹੀਂ ਰਹੇ ਸਾਨੂੰ ਉਨ੍ਹਾਂ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ । ਅੱਜ ਸਾਡੇ ਗਿੱਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।ਆਪ ਸਭ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ

ਅੰਤਿਮ ਅਰਦਾਸ 14 ਅਗਸਤ 2020 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਬਾਬਾ ਜੀਤਾ ਸਿੰਘ ਪਿੰਡ ਲੋਹਾਰਾ ਤਹਿ: ਧਰਮਕੋਟ ਜਿਲ੍ਹਾ ਮੋਗਾ ਵਿਖੇ ਹੋਵੇਗੀ । ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ਼ਾਮਲ ਜ਼ਰੂਰ ਹੋਣਾ ਜੀ।

ਵਧੇਰੇ ਜਾਣਕਾਰੀ ਲਈ ਸੰਪਰਕ , ਗੁਰਤੇਜ ਸਿੰਘ ਗਿੱਲ  98763-91006

Leave a Reply

Your email address will not be published. Required fields are marked *