ਜਲੰਧਰ (ਜਗਰਾਜ ਗਿੱਲ,ਮਨਪ੍ਰੀਤ ਮਨੀ)
ਸਾਂਝੀ ਵਿਰਸਾਤ ਸੋਸਾਇਟੀ ਜਲੰਧਰ ਵਲੋ ਇਕ ਜੂਨ ਨੂੰ ਅੰਤਰਰਾਸ਼ਟਰੀ ਦੁੱਧ ਦਿਵਸ ਮਨਾਇਆ ਗਿਆ ਇਹ ਦਿਵਸ ਪੰਜਾਬੀਆ ਦੀ ਚੰਗੀ ਸਿਹਤ ਤੇ ਪੰਜਾਬ ਦੇ ਦੁੱਧ ਭੰਡਾਰ ਨੂੰ ਸਮਾਰਪਿਤ ਦਿਵਸ ਵਾਜੋ ਮਨਾਇਆ ਸਾਂਝੀ ਵਿਰਾਸਤ ਦੇ ਮੈਬਰਾ ਵਲੋਂ ਜਲੰਧਰ ਜਿਲੇ ਦੀਆ ਵੱਖ ਵੱਖ ਡੇਅਰੀਆ ਦਾ ਦੌਰਾ ਕਰਕੇ ਉਤਮ ਡੇਅਰੀ ਇਨਾਮ ਦੇ ਕੇ ਕਿਸਾਨਾ ਨੂੰ ਸਨਮਾਨਿਤ ਕੀਤਾ ਗਿਆ ਕਿਉਕਿ ਖੇਤੀ ਤੇ ਡੇਅਰੀ ਸਾਡੀ ਗੌਰਮਮਈ ਵਿਰਾਸਤ ਏ ਅਜੋਕੇ ਸਮੇ ਚ ਜਿਥੇ ਦੁੱਧ ਦੀ ਭਾਰੀ ਕਮੀ ਆ ਰਹੀ ਹੈ ਤੇ ਬਹੁਤ ਸਾਰੇ ਡੇਅਰੀ ਕਿਸਾਨ ਇਸ ਧੰਦੇ ਨੂੰ ਮੁਨਾਫੇ ਵਾਲਾ ਧੰਦਾ ਨਹੀ ਸਮਝੇ ਤੇ ਇਸ ਤੋ ਮੁੱਖ ਮੌੜ ਰਹੇ ਹਨ ਅਜਿਹੇ ਡੇਅਰੀ ਫਾਰਮ ਚਲਾ ਰਹੇ ਕਿਸਾਨਾ ਦਾ ਹੌਸਲਾ ਬੁਲੰਦ ਕਰਨ ਲਈ ਸਾਂਝੀ ਵਿਸਾਸਤ ਸੋਸਾਇਟੀ ਜਲੰਧਰ ਨੇ ਬੀੜਾ ਚੁਕਿਆ ਹੈ ਤੇ ਡੇਅਰੀ ਕਿਸਾਨਾ ਦੀਆ ਮੁਸ਼ਕਲਾਂ ਸੁਣੀਆਂ ਚੰਗੀ ਸਿਹਤ ਤੇ ਤੰਦਰੁਸਤ ਰਹਿਣ ਲਈ ਦੁੱਧ ਇਕ ਪੌਸ਼ਟਿਕ ਖੁਰਾਕ ਹੈ ਜੋ ਬੱਚੇ ਦੇ ਜਨਮ ਤੋ ਸ਼ੁਰੂ ਹੋ ਕੇ ਬੁਢਾਪੇ ਤੱਕ ਚਲਦੀ ਰਹਿੰਦੀ ਹੈ ਇਸ ਲਈ ਪੰਜਾਬ ਚ ਡੇਅਰੀ ਢਾਚਾ ਹੋਰ ਮਜਬੂਤ ਲਈ ਬਹੁਤ ਸਹੂਲਤਾ ਦੀ ਲੋੜ ਹੈ ਇਸ ਮੌਕੇ ਤੇ ਸਾਂਝੀ ਵਿਰਾਸਤ ਸੋਸਾਇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਲ ,ਪੀ.ਆਰ ਓ ਮਨਪ੍ਰੀਤ ਕੌਰ ਮਨੀ ਤੇ ਕਨਵੀਨਰ ਸੁਨੀਤਾ ਗਿੱਲ ਵਲੋਂ ਪਿੰਡ ਹੇਰਾਂ ਦੀ ਹਰਮਨ ਡੇਅਰੀ ਦੇ ਮਾਲਕ ਸਰਦਾਰ ਮੰਗਲ ਸਿੰਘ ਤੇ ਪਿੰਡ ਗੁਹੀਰ ਦੇ ਉਘੇ ਉਦਮੀ ਬਜੁਰਗ ਸਰਦਾਰ ਜੁਗਿੰਦਰ ਸਿੰਘ ਔਜਲਾ ਨੂੰ ਸਰਬ ਉਤਮ ਡੇਅਰੀ ਸਨਮਾਨ ਨਾਲ ਨਿਵਾਜਿਆ ਗਿਆ ਇਸ ਤੋ ਇਲਾਵਾ ਪਿੰਡ ਸਿੰਘਾ,ਮਾਲੜੀ ਸਾਹਿਬ, ਤਲਵੰਡੀ ਭਰੋ ਤੇ ਕਾਲਾ ਸੰਘਿਆ ਦੇ ਡੇਅਰੀ ਕਿਸਾਨਾ ਨੂੰ ਸਨਮਾਨਿਤ ਕੀਤਾ