ਮੋਗਾ 27ਅਗਸ਼ਤ (ਸਰਬਜੀਤ ਰੌਲੀ) ਜਦੋਂ ਵੀ ਪੰਜਾਬ ਵਿਚ ਅਕਾਲੀ ਭਾਜਪਾ ਦੀ ਸਰਕਾਰ ਸੱਤਾ ਤੇ ਆਈ ਉਦੋਂ ਹੀ ਪਿੰਡਾਂ ਅਤੇ ਸ਼ਹਿਰਾਂ ਦਾ ਸਿਰਤੋੜ ਵਿਕਾਸ ਹੋਇਆ ਅਤੇ ਹਮੇਸ਼ਾ ਕਾਂਗਰਸ ਦੇ ਰਾਜ ਅੰਦਰ ਪੰਚਾਇਤਾਂ ਨੂੰ
ਦੇ ਲਾਰੇ ਲਾ ਕੇ ਹੀ ਸਾਮਾਨ ਲਗਾਇਆ ਗਿਆ ਇਸ ਵਿਹਾਰ ਵੀ ਕਾਂਗਰਸ ਸਰਕਾਰ ਨੇ ਨਹੀਂ ਦਿੱਤੀ ਪਿੰਡਾਂ ਦੇ ਵਿਕਾਸ ਲਈ ਦੁੱਕੀ ਸੈਂਟਰ ਸਰਕਾਰ ਦੇ ਪੈਸੇ ਨਾਲ ਚੱਲ ਰਹੇ ਨੇ ਪਿੰਡਾ ਵਿੱਚ ਵਿਕਾਸ ਕਾਰਜ ਇੰਨਾ ਸਬਦਾ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਮੋਗਾ ਦੇ ਵਾਈਸ ਚੈਅਰਮੇਨ ਤੇ ਜਿਲਾ ਪ੍ਰਧਾਨ ਪੰਚਾਇਤ ਯੂਨੀਅਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੂੰਗੇਰੀਆ ਨੇ ਪਿੰਡ ਮੈਹਿਣਾ ਦੇ ਸਾਬਕਾ ਸਰਪੰਚ ਹਰਪਾਲ ਸਿੰਘ , ਲਖਵੰਤ ਸਿੰਘ ਮੀਤ ਪ੍ਰਧਾਨ,ਸੇਵਕ ਸਿੰਘ ਜਰਨਲ ਸਕੱਤਰ,ਪ੍ਰੀਤਮ ਸਿੰਘ ਕਮੇਟੀ ਮੈਂਬਰ ਰੇਸ਼ਮ ਸਿੰਘ ਮੈਂਬਰ ਗੁਰਦੀਪ ਸਿੰਘ ਮੈਂਬਰ ਅਗਵਾਈ ਹੇਠ ਰੱਖੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆ ਕਹੇ।ਇਸ ਮੋਕੇ ਭੁੱਲਰ ਨੇ ਕਿਹਾ ਕਿ ਜੱਥੇਦਾਰ ਤੋਤਾ ਸਿੰਘ ਅਜਿਹੇ ਸੂਝਵਾਨ ਲੀਡਰ ਨੇ ਜਿੰਨਾ ਨੇ ਹਮੇਸਾ ਮੰਤਰੀ ਹੁੰਦਿਆ ਜਿੱਥੇ ਸਮੁੱਚੇ ਜਿਲੇ ਵਿੱਚ ਵੱਡੇ ਪ੍ਰੋਜੈਕਟ ਲਿਆਦੇ ਇਥੇ ਹੀ ਬਸ਼ ਨਹੀ ਕਿ ਜੱਥੇਦਾਰ ਹਲਕਾ ਧਰਮਕੋਟ ਵਿੱਚੋ ਚੋਣ ਜਿਤਣ ਉਪ੍ਰੰਤ ਹਲਕੇ ਧਰਮਕੋਟ ਦੇ ਦਰਜਨਾ ਸਕੂਲਾ ਨੂੰ ਜਿਥੇ ਅਪਗ੍ਰੇਡ ਕੀਤਾ ਉੱਥੇ ਹਲਕੇ ਅੰਦਰ ਦੋ ਡਿੰਗਰੀ ਕਾਲਜ ਲਿਆ ਕੇ ਜੱਥੇਦਾਰ ਤੋਤਾ ਸਿੰਘ ਹਲਕੇ ਵਿੱਚ ਨਵਾ ਇਤਿਹਾਸ਼ ਸਿਰਜਿਆ ਉਨਾ ਕਿਹਾ ਕਿ ਜੋ ਡਿੰਗਰੀ ਕਾਲਜ ਬਾਜੇਕੇ ਬਨਣਾ ਸੀ ਉਸਦਾ ਹਲਕਾ ਵਿਧਾਇਕ ਕੰਮ ਰੋਕ ਕੇ ਹਲਕਾ ਧਰਮਕੋਟ ਦੇ ਪੜਨ ਵਾਲਿਆ ਬੱਚਿਆ ਦੇ ਭਵਿੱਖ ਤੇ ਡਾਕਾ ਮਾਰਿਆ ਜਿਸ ਹਲਕੇ ਲੋਕ ਕਦੇ ਮੁਆਫ ਨਹੀ ਕਰਨਗੇ !ਇਸ ਮੋਕੇ ਭੁੱਲਰ ਨੇ ਕਿਹਾ ਕਿ ਅੱਜ ਸਾਬਕਾ ਸਰਪੰਚ ਹਰਪਾਲ ਸਿੰਘ ਮਹਿਣਾ ਦੀ ਅਗਵਾਈ ਵਿੱਚ ਸਰਕਲ ਮੈਹਿਣਾ ਦੇ ਜੱਥੇਬੰਦਕ ਢਾਚੇ ਦੇ ਚੁਣੇ ਗਏ ਨੁਮਾਇਦਿਆ ਨੂੰ ਨਿਯੁੱਕਤੀ ਪੱਤਰ ਦੇ ਕਿ ਸਨਮਾਨਿਤ ਕੀਤਾ ।ਇਸ ਮੌਕੇ ਤੇ ਨਵੇਂ ਚੁਣੇ ਗਏ ਸਰਕਲ ਅਹੁਦੇਦਾਰ ਸਾਬਕਾ ਸਰਪੰਚ ਮਹਿਣਾ ਨੇ ਕਿਹਾ ਕਿ ਉਹ ਜਥੇਦਾਰ ਤੋਤਾ ਸਿੰਘ ਵੱਲੋਂ ਕਰਾਏ ਵਿਕਾਸ ਨੂੰ ਘਰ ਘਰ ਜਾ ਕੇ ਜਾਣੂ ਕਰਵਾਉਣਗੇ ਅਤੇ ਜਥੇਦਾਰ ਤੋਤਾ ਸਿੰਘ ਨੂੰ ਫਿਰ ਤੋਂ ਮੰਤਰੀ ਬਣਾਉਣ ਲਈ ਯੂਥ ਦੇ ਨੌਜਵਾਨਾਂ ਨੂੰ ਨਾਲ ਜੋੜਨਗੇ ।ਉਨਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਝੂਠ ਦੇ ਸਬਜਬਾਜ਼ ਦਿਖਾ ਕੇ ਗੁਮਰਾਹ ਕੀਤਾ ਹੈ ਪਰ ਹੁਣ 2022ਦੀਆਂ ਚੋਣਾਂ ਵਿੱਚ ਲੋਕ ਕੈਪਟਨ ਨੂੰ ਕਦੇ ਮੂੰਹ ਨਹੀਂ ਲਾਉਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਉਮੀਦਵਾਰ ਨੂੰ ਭਾਰੀ ਬਹੁਮੱਤ ਨਾਲ ਜਿਤਾ ਕੇ ਮੁੜ ਅਕਾਲੀ ਭਾਜਪਾ ਦੀ ਸਰਕਾਰ ਬਣਾਉਣਗੇ ।ਇਸ ਮੋਕੇ ਯੂਥ ਦੇ ਸਕਲ ਪ੍ਰਧਾਨ ਹੈਪੀ ਤਤਾਰੀਏਵਾਲਾ ,ਹਰਪਾਲ ਸਿੰਘ ਸਾਬਕਾ ਸਰਪੰਚ ,ਲਖਵੰਤ ਸਿੰਘ ਮੀਤ ਪ੍ਰਧਾਨ,ਸੇਵਕ ਸਿੰਘ ਜਰਨਲ ਸਕੱਤਰ,ਪ੍ਰੀਤਮ ਸਿੰਘ ਕਮੇਟੀ ਮੈਂਬਰ ਰੇਸ਼ਮ ਸਿੰਘ ਮੈਂਬਰ ਗੁਰਦੀਪ ਸਿੰਘ ਮੈਂਬਰ ,ਅਮ੍ਰੀਕ ਸਿੰਘ ਮੀਕਾ,ਬਚਿੱਤਰ ਸਿੰਘ ਲੈਡਮਾਰਕ,ਕਲਵੰਤ ਸਿੰਘ ਬਿੱਟੂ,ਜਗਬੀਰ ਸਿੰਘ,ਹਰਨੇਕ ਸਿੰਘ ਪੰਚ,ਗੁਰਪ੍ਰੀਤ ਸਿੰਘ ,ਬਲਦੇਵ ਸਿੰਘ ਕੰਗ,ਜਸਵੰਤ ਸਿੰਘ,ਬਲਵਿੰਦਰ ਸਿੰਘ,ਡਾਕਟਰ ਨਵਦੀਪ ਕੁਮਾਰ ,ਜਗਤਾਰ ਸਿੰਘ ਤਾਰੀ,ਸੰਤੋਖ ਸਿੰਘ, ਰਵਿੰਦਰਪਾਲ ਸਿੰਘ,ਬਲਜਿੰਦਰ ਸਿੰਘ,ਬਾਬਾ ਯੋਧਾ ਸਿੰਘ ,ਜੁਗਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਆਗੁੂਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ !