ਵਿਸਾਖੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸਨ

ਕੋਟ ਈਸੇ ਖਾਂ 13 ਅਪ੍ਰੈਲ (ਗੁਰਪ੍ਰੀਤ ਗਹਿਲੀ) ਅੱਜ ਵਿਸਾਖੀ ਦੇ ਪਵਿੱਤਰ ਤਿਉਹਾਰ ਦੇ ਦਿਹਾੜੇ ਦੇ ਮੌਕੇ ਤੇ ਪਿੰਡ ਲੋਹਾਰਾ ਦੇ ਸਮਾਜ ਸੇਵੀ ਸੁਰਜੀਤ ਸਿੰਘ ਗਿੱਲ ਅਤੇ ਗੁਰਮੀਤ ਸਿੰਘ ਗਿੱਲ ਬਲਵਿੰਦਰ ਸਿੰਘ ਗਿੱਲ ਅਤੇ ਹੋਰ ਵੀ ਸਮਾਜ ਸੇਵੀ ਲੋਕਾਂ ਵੱਲੋਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਵਿੱਚੋ ਰਾਸਨ ਇਕੱਠਾ ਕਰਕੇ ਪਿੰਡ ਦੇ 100 ਪਰਿਵਾਰਾਂ ਨੂੰ ਰਾਸਨ ਦਿੱਤਾ ਗਿਆ। ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਆਪਣਾਂ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਣ । ਤਾ ਜੋ ਜਲਦੀ ਹੀ ਕਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ।

https://m.facebook.com/story.php?story_fbid=211418056956002&id=103029544461521

Leave a Reply

Your email address will not be published. Required fields are marked *