• Fri. Sep 20th, 2024

ਵਿਧਾਇਕ ਲੋਹਗੜ੍ਹ ਨੇ ਵੱਡੇ ਸਮਾਰਟ ਫ਼ੋਨ

ByJagraj Gill

Sep 21, 2020

ਧਰਮਕੋਟ /ਜਗਰਾਜ ਗਿੱਲ, ਰਿੱਕੀ ਕੈਲਵੀ/

ਅੱਜ ਧਰਮਕੋਟ ਵਿਖੇ ਪੰਜਾਬ ਸਰਕਾਰ ਦੇ ਵਾਦੇ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਦੇ ਬੱਚਿਆਂ ਨੂੰ 135 ਸਮਾਰਟਫੋਨ ਹਲਕਾ ਵਿਧਾਇਕ ਸਰਦਾਰ ਸੁਖਜੀਤ ਸਿੰਘ ਲੋਹਗੜ੍ਹ ਵੱਲੋਂ ਵੰਡੇ ਗਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕਰ ਦਿਖਾਇਆ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ ਰਹਿੰਦੇ ਸਮਾਰਟਫੋਨ ਵੀ ਵੰਡੇ ਜਾਣਗੇ ਕਰੋਨਾ ਅਤੇ ਲੋਕਡਾਊਨ ਦੌਰਾਨ ਜੋ ਬੱਚੇ ਸਮਾਰਟ ਫੋਨ ਨਹੀਂ ਲੈ ਸਕਦੇ ਸਨ ਤੇ ਉਨ੍ਹਾਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਉਨ੍ਹਾਂ ਨੂੰ ਸਮਾਰਟਫੋਨ ਵੰਡੇ ਗਏ ਉਨ੍ਹਾਂ ਨੇ ਬੱਚਿਆਂ ਨੂੰ ਇੱਕ ਚੰਗੀ ਪੜਾਈ ਲਈ ਪ੍ਰੇਰਿਤ ਕੀਤਾ ਇਸ ਮੌਕੇ ਪ੍ਰਿੰਸੀਪਲ ਮੈਡਮ ਮੰਜੂ ਅਤੇ ਸਮੂਹ ਸਟਾਫ਼ ਵੱਲੋਂ ਹਲਕਾ ਵਿਧਾਇਕ ਸਰਦਾਰ ਸੁਖਜੀਤ ਸਿੰਘ ਲੋਹਗੜ ਦਾ ਧੰਨਵਾਦ ਕੀਤਾ ਗਿਆ

ਇਸ ਮੌਕੇ ਬੱਚਿਆਂ ਨੇ ਵੀ ਸਰਕਾਰ ਵੱਲੋਂ ਦਿੱਤੇ ਸਹਿਯੋਗ ਲਈ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ

ਇਸ ਮੌਕੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵੀ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰ ਵਿਖਾਇਆ ਹੈ ਤੇ ਕਿਹਾ ਕਿ ਰਹਿੰਦੇ ਅਧੂਰੇ ਕੰਮ ਵੀ ਬਹੁਤ ਜਲਦ ਪੂਰੇ ਕੀਤੇ ਜਾਣਗੇ ਇਸ ਮੌਕੇ ਸੁਖਦੇਵ ਸਿੰਘ ਸ਼ੇਰਾ ਐੱਮਸੀ ਪਿੰਦਰ ਚਾਹਲ ਐੱਮਸੀ ਚਮਕੌਰ ਸਿੰਘ ਕੋਰਾ ਐੱਮ ਸੀ ਮਨਜੀਤ ਸਿੰਘ ਸਭਰਾ ਐੱਮ ਸੀ ਸੰਦੀਪ ਸੰਧੂ ਸੁਖਬੀਰ ਸਿੰਘ ਸੁੱਖਾ ਐਮ ਸੀ ਪ੍ਰਿੰਸੀਪਲ ਮੈਡਮ ਮੰਜੂ ਅਤੇ ਸਮੁੱਚਾ ਸਟਾਫ਼ ਹਾਜ਼ਰ ਸੀ

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *