ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਧਰਮਕੋਟ ਸ਼ਹਿਰ ਵਾਸੀਆਂ ਦਾ ਕੀਤਾ ਧੰਨਵਾਦੀ ਦੌਰਾ 

ਧਰਮਕੋਟ 26 ਮਾਰਚ

ਜਗਰਾਜ ਸਿੰਘ ਗਿੱਲ,ਰਿੱਕੀ ਕੈਲਵੀ   

 

ਹਲਕਾ ਧਰਮਕੋਟ ਤੋਂ ਵੱਡੀ ਲੀਡ ਨਾਲ ਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਵਿੰਦਰਜੀਤ ਸਿੰਘ ਲਾਡੀ ਢੋਸ ਹਲਕਾ ਧਰਮਕੋਟ ਵਾਸੀਆਂ ਵੱਲੋਂ ਵੱਡੀ ਲੀਡ ਨਾਲ ਜਿਤਾਉਣ ਤੇ ਅੱਜ ਧਰਮਕੋਟ ਸ਼ਹਿਰ ਵਿਖੇ ਸੀਨੀਅਰ ਆਗੂ ਗੁਰਮੀਤ ਮੁਖੀਜਾ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦਾ ਧੰਨਵਾਦ ਕੀਤਾ ਗਿਆ। ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਜਿਸ ਤਰ੍ਹਾਂ ਹਲਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਇਆ ਹੈ। ਮੈਂ ਉਨ੍ਹਾਂ ਦਾ ਮੁੱਲ ਹਲਕੇ ਦੇ ਜੰਗੀ ਪੱਧਰ ਵਿਕਾਸ ਕਾਰਜਾਂ ਨਾਲ ਮੋੜਾਂਗਾ ਅਤੇ ਹਰ ਟਾਇਮ ਹਲਕੇ ਦੀ ਸੇਵਾ ਅਤੇ ਦੁਖ-ਸੁਖ ਦੇ ਵਿਚ ਸਹਾਈ ਹੋਵਾਂਗਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਗੁਰਮੀਤ ਮੁਖੀਜਾਂ ਡਾਕਟਰ ਗੁਰਮੀਤ ਸਿੰਘ ਗਿੱਲ ਬਲਰਾਜ ਸਿੰਘ ਕਲਸੀ ਐਮ ਸੀ ਅਮਰਜੀਤ ਸਿੰਘ ਬੀਰਾ ਐਮ ਸੀ ਕ੍ਰਿਸ਼ਨ ਹਾਂਸ ਐਮ ਸੀ ਲਛਮਣ ਸਿੰਘ ਸਿੱਧੂ ਪਵਨ ਰੇਲੀਆਂ ਰਾਜਾ ਬੱਤਰਾ ਆੜਤੀਆ ਰਾਜਪਾਲ ਮੁਖੀਜਾਂ ਸਾਜਨ ਛਾਬੜਾ ਗੱਗੂ ਮੁਖੀਜਾਂ ਕਾਕੂ ਨੌਹਰੀਆ ਅਮਨ ਪੰਡੋਰੀ ਪ੍ਰੇਮ ਬੱਗੇ ਕਪਿਲ ਸਿੰਗਲਾ ਰਿਸ਼ੂ ਅਰੋੜਾ ਆਦਿ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *