• Sun. Nov 24th, 2024

ਵਾਇਰਲ ਹੋ ਰਹੀ ਆਡੀਓ ਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਨੇ ਕੀਤੀ ਪ੍ਰੈਸ ਕਾਨਫਰੰਸ

ByJagraj Gill

Jul 13, 2021

ਹਲਕਾ ਧਰਮਕੋਟ ਚ ਆਮ ਆਦਮੀ ਪਾਰਟੀ ਇਕਜੁੱਟ 

 

ਧਰਮਕੋਟ-13 ਜੁਲਾਈ-

(ਜਗਰਾਜ ਸਿੰਘ ਗਿੱਲ, ਰਿੱਕੀ ਕੈਲਵੀ, ਗੁਰਪ੍ਰਸਾਦ ਸਿੱਧੂ)

-ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਹਰਮਨਪ੍ਰੀਤ ਸਿੰਘ ਦੀਦਾਰੇਵਾਲ,ਆਮ ਆਦਮੀ ਪਾਰਟੀ ਹਲਕਾ ਧਰਮਕੋਟ ਤੋ ਆਗੂ ਸੰਜੀਵ ਕੋਛੜ,ਜਸਵਿੰਦਰ ਸਿੰਘ ਸਿੱਧੂ,ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਅੱਜ ਧਰਮਕੋਟ ਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅਕਾਲੀ ਦਲ ਜੋ ਪੰਜਾਬ ਚ ਆਪਣੀ ਸ਼ਾਖ ਗੁਆ ਚੁੱਕਿਆ ਹੈ। ਜੋ ਆਪਣੀ ਗੁਆਚੀ ਸ਼ਾਖ ਬਹਾਲ ਕਰਨ ਲਈ ਘਟੀਆ ਹਰਕਤਾਂ ਤੇ ਉਤਰ ਆਇਆ ਹੈ। ਉਹਨਾ ਕਿਹਾ ਕਿ 2016 ਦੀ ਆਡੀਓ ਨੂੰ ਅਕਾਲੀ ਦਲ ਵਾਲੇ ਜੋ ਉਛਾਲ ਰਹੇ ਹਨ। ਉਸ ਚ ਕੀ ਗੱਲ ਹੈ। ਪਾਰਟੀ ਆਗੂਆਂ ਦੀ ਆਪਸ ਚ ਗੱਲਬਾਤਾਂ ਹੁੰਦੀਆਂ ਰਹਿੰਦੀਆਂ ਹਨ। ਆਮ ਆਦਮੀ ਪਾਰਟੀ ਦੀ ਹਲਕਾ ਧਰਮਕੋਟ ਚ ਹੋ ਰਹੀ ਚੜਤ ਅਕਾਲੀਆਂ ਕਾਂਗਰਸੀਆਂ ਤੋ ਹਜਮ ਨਹੀ ਹੋ ਰਹੀ। ਉਹਨਾ ਕਿਹਾ ਕਿ ਹਲਕਾ ਧਰਮਕੋਟ ਚ ਅਕਾਲੀ ਦਲ ਖਤਮ ਹੋ  ਚੁੱਕਿਆ ਹੈ। ਉਹਨਾ ਕਿਹਾ ਅਸੀ ਧਰਮਕੋਟ ਦੇ ਸਾਰੇ ਲੀਡਰ ਇਕਜੁੱਟ ਹਾਂ ਪਾਰਟੀ ਜਿਸ ਨੂੰ ਵੀ ਟਿਕਟ ਦਿੰਦੀ ਹੈ। ਅਸੀ ਸਾਰੇ ਉਸਦੀ ਡਟਕੇ ਮਦਦ ਕਰਾਂਗੇ ਸਾਡੇ ਵਿਰੁੱਧ ਭੰਡੀ ਪ੍ਰਚਾਰ ਕਰਨ ਦੀ ਬਜਾਏ ਅਕਾਲੀ ਆਪਣਾ ਘਰ ਸੰਭਾਲਣ। ਉਹਨਾ ਕਿਹਾ ਅਕਾਲੀ ਦਲ ਜੋ ਜਾਂਚ ਦੀ ਮੰਗ ਕਰਦਾ ਹੈ। ਉਹਨਾ ਨੂੰ ਨਾ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀ ਲੱਭ ਨਾ ਅਣਪਛਾਤੀ ਪੁਲਸ ਲੱਭੀ ਨਾ ਬਠਿੰਡੇ ਤੋ ਮੋਗੇ ਨੂੰ ਆਉਦਾ 60 ਲੱਖ ਰੁਪਏ ਜੋ ਡੀ ਐਸ ਪੀ ਨੇ ਫੜਿਆ ਸੀ ਉਹ ਲੱਭਿਆ ਜੋ ਮਸਲਾ ਅਖਬਾਰਾਂ ਦੀਆਂ ਸੁਰਖੀਆਂ ਰਿਹਾ। ਅਕਾਲੀ ਸਰਕਾਰ ਸਮੇ 134 ਕਲਰਕਾਂ ਦੀ ਭਰਤੀ ਚ ਸ਼ਾਮਲ ਉਸ ਸਮੇ ਦਾ ਸਿੱਖਿਆ ਮੰਤਰੀ ਸ਼ਰੇਆਮ ਬਚਕੇ ਨਿਕਲ ਗਿਆ ਉਹ ਫਾਇਲ ਹੀ ਗਵਾ ਦਿੱਤੀ ਸੀ। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਲੋਕਤੰਤਰ ਪਾਰਟੀ ਹੈ। ਜਿਸਦੇ ਵਰਕਰ ਅਤੇ ਆਗੂ ਆਪਣੀ ਆਪਣੀ ਦਾਅਵੇਦਾਰੀ ਜਿਤਾ ਸਕਦੇ ਹਨ। ਜਦ ਕਿ ਦੂਸਰੀਆਂ ਪਾਰਟੀਆਂ ਚ ਗੱਲ ਰੱਖਣ ਦਾ ਵੀ ਅਧਿਕਾਰ ਨਹੀ ਹੈ। ਜਿਹੜੇ ਫੰਡਾਂ ਦੀ ਗੱਲ ਕਰਦੇ ਹਨ। ਉਹ ਫੰਡ ਪੰਜਾਬ ਦੇ ਦਰਦੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਭੇਜੇ ਸਨ। ਜਿਸਦੀ ਵਰਤੋ ਪਾਰਦਰਸ਼ੀ ਢੰਗ ਨਾਲ ਹੋਈ ਹੈ। ਆਉਣ ਵਾਲੀਆਂ 2022 ਦੀਆਂ ਚੋਣਾਂ ਚ ਪ੍ਰਵਾਸੀ ਭਾਰਤੀਆਂ ਨੂੰ ਆਮ ਆਦਮੀ ਪਾਰਟੀ ਚੋ ਪੰਜਾਬ ਦਾ ਭਵਿੱਖ ਦਿਸਦਾ ਹੈ। ਲੋਕ ਇਹਨਾ ਰਵਾਇਤੀ ਪਾਰਟੀਆਂ ਤੋ ਨਾ ਉਮੀਦ ਹਨ। ਅਕਾਲੀ ਦਲ ਪੰਜਾਬ ਦੇ ਹਾਸ਼ੀਏ ਤੋ ਖਤਮ ਹੋ ਚੁੱਕਿਆ ਹੈ। ਜੋ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਇਸ ਮੋਕੇ ਤੇ ਬਲਾਕ ਪ੍ਰਧਾਨ ਅਮਨ ਪੰਡੋਰੀ ਬਲਜਿੰਦਰ ਮਹਿਰੋਂ, ਬਲਦੇਵ ਸਿੰਘ ਬਲਖੰਡੀ,ਗੁਰਪ੍ਰੀਤ ਸਿੰਘ ਕੰਬੋਜ, ਸਨੀ ਧਾਲੀਵਾਲ, ਅਜੇ ਸ਼ਰਮਾਂ, ਪਵਨ ਰੇਲੀਆ ਅਦਿ ਆਗੂ ਹਾਜਰ ਸਨ।

 

 

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *