• Thu. Dec 26th, 2024

ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ 1 ਲੱਖ 10 ਹਜ਼ਾਰ ਰੁਪਏ ਦੀ ਰਾਸ਼ੀ ਭੇਟ

ByJagraj Gill

Oct 11, 2021

ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲ ਰਹੇ ਹਨ ਇਹ ਕਾਰਜ/ ਪ੍ਰਧਾਨ ਗੁਰਮੇਲ ਸਿੰਘ 

ਕੋਟ ਈਸੇ ਖਾਂ 11 ਅਕਤੂਬਰ

 (ਜਗਰਾਜ ਸਿੰਘ ਗਿੱਲ)

ਕਹਿੰਦੇ ਨੇ ਦਾਣ ਦੇਣਾ ਜਾ ਫਿਰ ਦਸਵਾਂ ਦਸਵੰਧ ਕੱਢਣਾ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈ । ਅਜਿਹੀ ਹੀ ਇਕ ਮਿਸਾਲ ਪਿੰਡ ਲੋਹਾਰਾ ਤੋਂ ਦੇਖਣ ਨੂੰ ਮਿਲੀ ਜਿੱਥੇ ਪਿੰਡ ਲੋਹਾਰਾ ਦੇ ਜੰਮਪਲ ਬੀਬੀ ਗਰਮੇਲ ਕੌਰ ਨੋਰਵੇ ਨੇ ਆਪਣੀ ਦਸਾਂ ਨੌਹਾਂ ਦੀ ਕਿਰਤ ਵਿੱਚੋਂ 1 ਲੱਖ  ਰੁਪਏ ਲੋੜਵੰਦ ਬੱਚਿਆਂ ਦੀ ਪੜ੍ਹਾਈ ਦੇ ਲਈ ਗੁਰਦਵਾਰਾ ਧੰਨ ਧੰਨ ਬਾਬਾ ਨੰਦ ਸਿੰਘ ਦੀ ਮੈਨੇਜਮੈਂਟ ਕਮੇਟੀ ਨੂੰ ਸੌਂਪੇ । ਇਸੇ ਤਰ੍ਹਾਂ ਹੀ ਬੀਬੀ ਸੰਤੋਖ ਕੌਰ ਜਰਮਨ ਵਾਲੇ ਨੇ 10 ਹਜ਼ਾਰ ਰੁਪਏ ਦਿੱਤੇ । ਇਸ ਮੌਕੇ ਗੁਰਦੁਆਰਾ ਦੇ ਪ੍ਰਬੰਧਕਾਂ ਵੱਲੋਂ ਦਾਨੀਆਂ ਦਾ ਧੰਨਵਾਦ ਵੀ ਕੀਤਾ ਗਿਆ । ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਵੀ ਕਾਫ਼ੀ ਦਾਨੀ ਸੱਜਣਾਂ ਵੱਲੋਂ ਲੋੜਵੰਦ ਬੱਚਿਆਂ ਦੀ ਟਿਊਸ਼ਨ ਫੀਸ ਦੀ ਪੜ੍ਹਾਈ ਲਈ ਦਾਨ ਦਿੱਤਾ ਗਿਆ ਹੈ । ਇਨ੍ਹਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਇਹ ਕਾਰਜ ਚੱਲ ਰਹੇ ਹਨ ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਗੁਰਮੇਲ ਸਿੰਘ , ਜਸਪਾਲ ਸਿੰਘ ਮਠਾੜੂ, ਗੁਰਮੇਲ ਸਿੰਘ ਗਿੱਲ ਕੈਸ਼ੀਅਰ, ਦਰਸ਼ਨ ਸਿੰਘ, ਰਾਮ ਸਿੰਘ ਨੋਰਵੇ, ਸ਼ਿਗਾਰਾ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਸਨ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *