ਲੋਕ ਸਾਹਿਤ ਅਕਾਦਮੀ ਮੋਗਾ ਦੀ ਮੀਟਿੰਗ 3 ਦਸੰਬਰ ਨੂੰ / ਬੇਅੰਤ ਕੌਰ ਗਿੱਲ 

ਗੁਰਚਰਨ ਸਿੰਘ ਸੰਘਾ ਕਰਨਗੇ ਪ੍ਰਧਾਨਗੀ ਤੇ ਬੇਅੰਤ ਕੌਰ ਗਿੱਲ ਜਨਰਲ ਸਕੱਤਰ ਚਲਾਉਣਗੇ ਕਾਰਵਾਈ 

ਮੋਗਾ 30 ਨਵੰਬਰ (ਜਗਰਾਜ ਸਿੰਘ ਗਿੱਲ)

ਲੋਕ ਸਾਹਿਤ ਅਕਾਦਮੀ ਦੀ ਨਵੀ ਚੁਣੀ ਟੀਮ ਦੇ ਪ੍ਰਧਾਨ ਸ ਗੁਰਚਰਨ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਪਲੇਠੀ ਮੀਟਿੰਗ 3 ਦਸੰਬਰ ਨੂੰ ਸਵੇਰੇ 10 ਵਜੇ ਸੁਤੰਤਰਤਾ ਸੰਗਰਾਮੀ ਭਵਨ ਮੋਗਾ ਵਿਖੇ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਲੋਕ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਸ੍ਰੀਮਤੀ ਬੇਅੰਤ ਕੌਰ ਗਿੱਲ ਨੇ ਦੱਸਿਆ ਕਿ ਪਹਿਲੀ ਮੀਟਿੰਗ ਵਿੱਚ ਲੋਕ ਸਾਹਿਤ ਅਕਾਦਮੀ ਦੈ ਸਾਰੇ ਮੈਬਰਾਂ ਨੂੰ ਸਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਲੋਕ ਸਾਹਿਤ ਅਕਾਦਮੀ ਦੇ ਮੁੱਖ ਸਰਪ੍ਰਸਤ ਸ੍ਰੀ ਗੁਰਮੀਤ ਕੜਿਆਲਵੀ, ਸਰਪ੍ਰਸਤ ਸ ਬਲਦੇਵ ਸਿੰਘ ਸੜਕਨਾਮਾ ਤੇ ਸ੍ਰੀ ਅਸੋਕ ਚਟਾਨੀ ਨੂੰ ਸਾਮਲ ਹੋਣ ਲਈ ਸੱਦਾ ਦਿੱਤਾ ਗਿਆ । ਉਹਨਾਂ ਇਹ ਵੀ ਕਿਹਾ ਕਿ ਕਾਰਜਕਾਰਨੀ ਕਮੇਟੀ ਤੇ ਮੈਂਬਰਾਂ ਦੇ ਸੁਝਾਅ ਲੈ ਕੇ ਭਵਿੱਖ ਦੇ ਪ੍ਰੋਗਰਾਮ ਉਲੀਕੇ ਜਾਣਗੇ । ਪਹਿਲੀ ਮੀਟਿੰਗ ਵਿੱਚ ਨਵੇਂ ਚੁਣੇ ਪ੍ਰਧਾਨ ਸ ਗੁਰਚਰਨ ਸਿੰਘ ਸੰਘਾ ਕਾਰਜਭਾਰ ਸੰਭਾਲਣਗੇ।

 

Leave a Reply

Your email address will not be published. Required fields are marked *