• Fri. Sep 20th, 2024

ਲਾਈਫ ਏ ਸੇਵ ਕਲੱਬ ਹਿੰਮਤਪੁਰਾ ਵਲੋਂ 8 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ

ByJagraj Gill

Dec 23, 2019

ਨਿਹਾਲ ਸਿੰਘ ਵਾਲਾ 23 ਦਸੰਬਰ ( ਮਿੰਟੂ ਖੁਰਮੀ, ਡਾ ਕੁਲਦੀਪ) ਦੁਨੀਆ ਵਿੱਚ ਜੇ ਲੋੜਵੰਦ ਇਨਸਾਨਾਂ ਦੀ ਕਮੀ ਨਹੀਂ ਤਾਂ ਕਮੀ ਦਾਨੀ ਸੱਜਣਾਂ ਦੀ ਵੀ ਨਹੀਂ, ਲਾਈਫ ਏ ਸੇਵ ਕਲੱਬ ਹਿੰਮਤਪੁਰਾ ਇਹਨਾਂ ਸਤਰਾਂ ਤੇ ਪੂਰਾ ਉੱਤਰ ਰਹੀ ਹੈ, ਕੋਈ ਵੀ ਅਜਿਹਾ ਦਿਨ ਨਹੀਂ ਜਦੋਂ ਕਲੱਬ ਦੇ ਮੈਂਬਰ ਸੁਭ ਕਾਰਜ਼ ਕਰਨ ਤੋਂ ਰੁਕੇ ਹੋਣ, ਕਲੱਬ ਦੇ ਬਾਨੀ ਡਾ ਜਗਤਾਰ ਸਿੰਘ ਹਿੰਮਤਪੁਰਾ ਵੱਲੋ ਬੀਤੇ ਦਿਨੀਂ ਪਿੰਡ ਅਤੇ ਲਾਗਲੇ ਪਿੰਡਾਂ ਦੇ 8 ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ, ਜਿਸ ਵਾਸਤੇ ਸੁਖਪ੍ਰੀਤ ਸਿੰਘ ਅਤੇ ਜਗਮੀਤ ਸਿੰਘ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ, ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਤਾਰ ਸਿੰਘ ਨੇ ਕਿਹਾ ਕਿ ਕਲੱਬ ਪਹਿਲਾਂ ਵੀ ਸੇਵਾ ਦਾ ਕੰਮ ਕਰਦਾ ਰਿਹਾ ਤੇ ਅੱਗੇ ਵੀ ਕਰਦਾ ਰਹੇਗਾ,ਉਹਨਾਂ ਨੇ ਲੋੜਵੰਦਾਂ ਨੂੰ ਦਾਨ ਦੇਣ ਵਾਲੇ ਸੱਜਣਾ ਦਾ ਧੰਨਵਾਦ ਕਰਦਿਆਂ ਅੱਗੇ ਵੀ ਦਸਵਾ ਦਸਵੰਦ ਦੇਣ ਦੀ ਬੇਨਤੀ ਕਰਦਿਆਂ ਕਿਹਾ ਕਿ ਕਿਸੇ ਲੋੜਵੰਦ ਦੇ ਕੰਮ ਅਉਣਾ ਮਹਾਨ ਕਾਰਜ ਹੈ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *