ਵੀਰਵਾਰ 23 ਮਾਰਚ (ਜਗਰਾਜ ਸਿੰਘ ਗਿੱਲ)
ਬੀਤੇ ਐਤਵਾਰ ਰਾਮਗੜੀਆ ਸਿੱਖ ਫਾਉਂਡੇਸ਼ਨ ਆਫ ਆਨਟਾਰੀਓ ਵੱਲੋਂ ਹਰ ਹਫਤੇ ਦੀ ਤਰਾਂ ਅਪਣਾ ਹਫਤਾਵਾਰੀ ਸਮਾਗਮ ਸੁਖਮਨੀ ਸਾਹਿਬ ਜੀ ਦੇ ਪਾਠ ਰਾਮਗੜੀਆ ਭਵਨ ਵਿਖੇ ਕਰਵਾਏ ਗਏ, ਜਿਸ ਵਿਚ ਮੈਂਬਰ ਪਰਿਵਾਰਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਦੀ ਨਿੱਘੀ ਗੋਦ ਦਾ ਅਨੰਦ ਮਾਣਦੇ ਹੋਏ, ਜੀਵਨ ਨੂੰ ਸਫਲ ਕੀਤਾ । ਅੱਜ ਦਾ ਸਮਾਗਮ ਚੇਅਰਮੈਨ ਦਲਜੀਤ ਸਿੰਘ ਗੈਦੂ ਦੇ ਪਰਿਵਾਰ ਵੱਲੋਂ ਅਕਾਲਪੁਰਖ ਵੱਲੋਂ ਬਖਸ਼ੀਆਂ ਦਾਤਾਂ ਦੇ ਸ਼ੁਕਰਾਨੇ ਕਰਨ ਲਈ ਕਰਵਾਇਆ ਗਿਆ ! ।ਇਸ ਮੌਕੇ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਆਉਣ ਵਾਲੇ ਪਰੋਜੈਕਟ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ 300 ਸਾਲਾ ਜਨਮਸ਼ਤਾਬਦੀ ਮਲਾਉਣ ਸਬੰਧੀ ਵਿਚਾਰਾ ਵਟਾਂਦਰਾ ਵੀ ਕੀਤਾ ਗਿਆ ਅਤੇ ਵਿਸਥਾਰ ਨਾਲ ਦੱਸਦੇ ਹੋਏ, ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ ਜੀ ਦੇ 300 ਸਾਲਾ ਜਨਮ ਸਤਾਬਦੀ ਸਬੰਧੀ ਤਿਆਰ ਕੀਤਾ ਪੋਸਟਰ ਵੀ ਜਾਰੀ ਕੀਤਾ, ਜਿਸ ਵਿੱਚ ਹੋਰਨਾਂ ਤੋਂ ਇਲਾਵਾ ਹਰਦੇਵ ਸਿੰਘਸੌਂਦ, ਮਨਜੀਤ ਸਿੰਘ ਭੱਚੂ, ਭਜਨ ਸਿੰਘ ਬੰਮਰਾਹ, , ਰਵਿੰਦਰਪਾਲ ਸਿੰਘ ਸੌਂਦ , ਦਲਜੀਤ ਸਿੰਘ ਗੈਦੂ , ਸਤਨਾਮ ਸਿੰਘ ਗੈਦੂ , ਜਸਵੀਰ ਸਿੰਘ ਸੈਂਹਬੀ , ਹਰਮੰਦਰ ਸਿੰਘ ਗੈਦੂ , ਮੁਹਿੰਦਰ ਸਿੰਘ ਘੜਿਆਲ, ਸ਼ਵਿੰਦਰ ਸਿੰਘ ਕਲਸੀ, ਗੁਰਚਰਨ ਸਿੰਘ ਦੁਬਈ, ਦਰਸ਼ਨ ਸਿੰਘ ਕਲਸੀ, ਕਰਨੈਲ ਸਿੰਘ ਘੜਿਆਲ , ਬਲਜਿੰਦਰ ਸਿੰਘ ਕੜਿਆਲ, ਗੁਰਦੀਪ ਸਿੰਘ ਮੂੰਡੇ, ਰਵਿੰਦਰ ਸਿੰਘ ਰੂਪਰਾਏ , ਰਜਿੰਦਰ ਸਿੰਘ ਕਲਸੀ,ਪਰਮਜੀਤ ਸਿੰਘ ਕਲਸੀ, ਰਣਜੀਤ ਸਿੰਘ ਲਾਲ , ਹਰਦਿਆਲ ਸਿੰਘ ਝੀਤਾ, ਅਮਨਦੀਪ ਸਿੰਘ ਬਮਰਾਹ , ਇੰਦਰਜੀਤ ਸਿੰਘ ਗੈਦੂ, ਇੰਦਰਪਾਲ ਸਿੰਘ ਗੈਦੂ, ਸਤਬੀਰ ਸਿੰਘ ਗੈਦੂ , ਜਤਿੰਦਰ ਸਿੰਘ ਸੈਂਬੀ , ਸਾਹਿਲ ਵਰਮਾ, ਮਹਿੰਦਰ ਸਿੰਘ ਸੀਹਰਾ, ਵਿਕਰਮਜੀਤ ਸਿੰਘ ਪ੍ਰੈੱਸ , ਰਸ਼ਪਾਲ ਸਿੰਘ ਬਮਰਾਹ,ਜਗਦੇਵ ਸਿੰਘ ਧੰਜਲ, ਪਲਵਿੰਦਰ ਸਿੰਘ ਮਠਾੜੂ, ਕਰਮ ਸਿੰਘ ਘਟੌੜੇ, ਕਰਮਜੀਤ ਕੌਰ ਕਲਸੀ, ਕੁਲਵੰਤ ਕੌਰ ਗੈਦੂ ਅਤੇ ਕਈ ਹੋਰ ਪਤਵੰਤੇ ਸੱਜਣ ਹਾਜਰ ਹੋਏ । ਉਪਰੰਤ ਗੁਰੂ ਦਾ ਅਤੁੱਟ ਲੰਗਰ ਆਈ ਸੰਗਤ ਵਿੱਚ ਵਰਤਾਇਆ ਗਿਆ । ਦਲਜੀਤ ਸਿੰਘ ਗੈਦੂ ਅਤੇ ਸਮੂਹ ਪਰਿਵਾਰ ਵੱਲੋਂ ਆਈ ਸੰਗਤ ਦਾ, ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ ਤੌਰ ਤੇ ਧੰਨਵਾਦ ਕਰਦੇ ਹੋਏ,ਆਉਣ ਵਾਲੇ ਸਮਾਗਮਾਂ ਵਿੱਚ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਲਈ ਪਰੇਰਿਤ ਕੀਤਾ!
ਹੋਰ ਵਧੇਰੇ ਜਾਣਕਾਰੀ ਲਈ ਦਲਜੀਤ ਸਿੰਘ ਗੈਦੂ(416-305-9878) ਅਤੇ ਹਰਦਿਆਲ ਸਿੰਘ ਝੀਤਾ (647-409-8915 ਤੇ ਸੰਪਰਕ ਕਰ ਸਕਦੇ ਹੋ ।