ਮੰਡੀਆਂ ਚੋਂ ਲਿਫਟਿੰਗ ਨਾ ਹੋਣ ਤੇ ਮਜਦੂਰ ਪਰਿਸ਼ਾਨ,ਮੁਸ਼ਕਿਲਾਂ ਦਾ ਤੁਰੰਤ ਹੱਲ ਕਰਵਾਉਣ ਦਾ ਦਵਾਇਆ ਭਰੋਸਾ
ਕੋਟ ਈਸੇ ਖਾਂ 1 ਮਈ ((ਜਗਰਾਜ ਸਿੰਘ ਗਿੱਲ) ਬੀਤੀ 1 ਮਈ ਨੂੰ ਵਿਸ਼ਵ ਮਜਦੂਰ ਦਿਵਸ ਦੇ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਤੇ ਕੌਮੀ ਜਰਨਲ ਸਕੱਤਰ ਪੰਜਾਬ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਹਲਕਾ ਧਰਮਕੋਟ ਵਿੱਚ ਪੈਂਦੀ ਦਾਣਾ ਮੰਡੀ ਢੋਲੇਵਾਲਾ ਵਿਖੇ ਪਹੁੰਚ ਕੇ ਮਜ਼ਦੂਰਾਂ ਨਾਲ ਸਮਾਂ ਬਿਤਾਇਆ ਅਤੇ ਲੱਡੂ ਵੰਡ ਕੇ ਮਜਦੂਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਹਨਾਂ ਦਾ ਹੱਲ ਕਰਵਾਉਣ ਦਾ ਵੀ ਭਰੋਸਾ ਦਿਵਾਇਆ,ਸੁੱਖ ਗਿੱਲ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਦਾਣਾ ਮੰਡੀ ਢੋਲੇਵਾਲਾ,ਦਾਣਾ ਮੰਡੀ ਕੋਟ ਈਸੇ ਖਾਂ,ਦਾਣਾ ਮੰਡੀ ਫਤਹਿਗੜ ਪੰਜਤੂਰ,ਦਾਣਾ ਮੰਡੀ ਭੋਗਪੁਰ ਆਦਿ ਮੰਡੀਆਂ ਵਿਚ ਮਜ਼ਦੂਰ ਭਾਈਚਾਰੇ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਅਤੇ ਕਣਕ ਦੀ ਸਮੇਂ ਸਿਰ ਲਿਫਟਿੰਗ ਨਾ ਹੋਣ ਕਰਕੇ ਮਜਦੂਰ ਵਰਗ ਨੂੰ ਖਾਣ ਪੀਣ ਅਤੇ ਬੰਦਿਆਂ ਦਾ ਖਰਚਾ ਨਜਾਇਜ਼ ਪੈ ਰਿਹਾ ਹੈ,ਕੋਟ ਈਸੇ ਖਾਂ ਮੰਡੀ ਦੇ ਮਜ਼ਦੂਰਾਂ ਨੇ ਜਾਣਕਾਰੀ ਦਿੱਤੀ ਕੇ ਮੌਸਮ ਖਰਾਬ ਕਰਕੇ ਜੇਕਰ ਬਾਰਿਸ਼ ਹੋ ਜਾਂਦੀ ਹੈ, ਤਾਂ ਬੋਰੀਆਂ ਵਿੱਚ ਭਰੀ ਕਣਕ ਦਾ ਬਹੁਤ ਨੁਕਸਾਨ ਹੋਵੇਗਾ,ਅਗਰ ਕਣਕ ਗਰਮੀ ਵਿੱਚ ਜ਼ਿਆਦਾ ਦਿਨ ਪਈ ਰਹਿੰਦੀ ਹੈ ਤਾਂ ਵੀ ਕਣਕ ਘਟ ਜਾਵੇਗੀ,ਉਸ ਦਾ ਹਰਜਾਨਾ ਵੀ ਚੌਧਰੀਆਂ ਨੂੰ ਭਰਨਾ ਪਵੇਗਾ, ਇਸ ਮੌਕੇ ਕਿਸਾਨ ਆਗੂ ਸੁੱਖ ਗਿੱਲ ਨੇ ਮਾਨਯੋਗ ਡੀ.ਸੀ ਮੋਗਾ ਸ੍ਰ ਕੁਲਵੰਤ ਸਿੰਘ,ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਦਵਿੰਦਰ ਜੀਤ ਸਿੰਘ ਲਾਡੀ ਢੋਸ ਤੋਂ ਮੰਗ ਕੀਤੀ ਹੈ ਕੇ ਜਲਦ ਤੋਂ ਜਲਦ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਕਰਵਾਈ ਜਾਵੇ ਤਾਂ ਕੇ ਮਜਦੂਰ ਵਰਗ ਜਲਦ ਤੋ ਜਲਦ ਅਪਣੇ ਘਰਾਂ ਨੂੰ ਜਾ ਸਕੇ,ਇਸ ਮੌਕੇ ਵਿਸ਼ਵ ਮਜਦੂਰ ਦਿਵਸ ਨੂੰ ਮੁੱਖ ਰੱਖਦਿਆਂ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਮਜ਼ਦੂਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਜਦੂਰ ਦਿਵਸ ਦੀਆਂ ਵਧਾਈਆਂ ਦਿੱਤੀਆਂ,ਇਸ ਮੌਕੇ ਕਿਸਾਨ ਆਗੂ ਸੁੱਖ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਰੋਜ਼ ਹੀ ਹਲਕੇ ਦੀਆਂ ਮੰਡੀਆਂ ਚੋਂ ਲੇਵਰ ਅਤੇ ਆੜਤੀਆਂ ਦੇ ਲਿਫਟਿੰਗ ਨੂੰ ਲੈ ਕੇ ਫੋਨ ਆਉਂਦੇ ਰਹਿੰਦੇ ਹਨ, ਉਨ੍ਹਾਂ ਕਿਹਾ ਕੇ ਕੋਟ ਇਸੇ ਖਾਂ ਦੀ ਦਾਣਾ ਮੰਡੀ ਵਿਚ ਵੀ ਲਿਫਟਿੰਗ ਦਾ ਬਹੁਤ ਬੁਰਾ ਹਾਲ ਹੈ,ਉਨ੍ਹਾਂ ਕਿਹਾ ਕੇ ਗੱਲਾ ਯੂਨੀਅਨ ਦੇ ਆਗੂ ਬਲਵੀਰ ਸਿੰਘ ਅਤੇ ਨਿਸ਼ਾਨ ਸਿੰਘ ਬਾਜੇ ਕੇ ਨੇ ਜਾਣਕਾਰੀ ਦਿੱਤੀ ਕੇ ਹਰ ਰੋਜ਼ ਰਾਤ ਨੂੰ ਮੰਡੀਆਂ ਵਿੱਚ ਕਣਕ ਦੀ ਚੋਰੀ ਹੁੰਦੀ ਹੈ ਚੋਰ ਗੱਡੀਆਂ ਤੇ ਹਥਿਆਰਾਂ ਨਾਲ ਲੈਸ ਹੋ ਕੇ ਆਉਂਦੇ ਹਨ ਅਤੇ ਨਾਲ ਹੀ ਕਈ ਮਜ਼ਦੂਰਾਂ ਦੇ ਮੋਬਾਈਲ ਵੀ ਚੋਰੀ ਹੋ ਚੁੱਕੇ ਹਨ ਮਜ਼ਦੂਰਾਂ ਦਾ ਕਹਿਣਾ ਹੈ ਕੇ ਪੂਰੀ ਰਾਤ ਜਾਗ ਕੱਡਣੀ ਪੈਂਦੀ ਹੈ ਅਤੇ ਮੰਡੀਆਂ ਵਿਚ ਰਾਤ ਨੂੰ ਬਹੁਤ ਜ਼ਿਆਦਾ ਮੱਛਰ ਹੁੰਦਾ ਹੈ ਜਿਸ ਕਾਰਨ ਮਜਦੂਰਾਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਵੀ ਡਰ ਹੈ, ਮਜ਼ਦੂਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜਾਂ ਤਾਂ ਕਣਕ ਦੀ ਲਿਫਟਿੰਗ ਜਲਦ ਤੋਂ ਜਲਦ ਕਰਵਾਈ ਜਾਵੇ ਨਹੀਂ ਉਨ੍ਹਾਂ ਵੱਲੋਂ ਆਉਣ ਵਾਲੇ ਦਿਨਾਂ ਵਿਚ ਕਿਸਾਨ ਜਥੇਬੰਦੀਆਂ ਨੂੰ ਨਾਲ ਲੈਕੇ ਧਰਨਾ ਪ੍ਰਦਰਸ਼ਨ ਕਰ ਕੇ ਰੋਡ ਜਾਮ ਕੀਤੇ ਜਾਣਗੇ, ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮੇਸ਼ ਮਸੀਹ ਚੋਧਰੀ,ਬੂਟਾ ਮਸੀਹ ਚੋਦਰੀ,ਬੱਬੂ ਸਿੰਘ ਚੋਧਰੀ,ਰੋਸ਼ਨ ਸਿੰਘ ਚੋਧਰੀ, ਗਿੰਦਾ ਸਿੰਘ ਚੋਧਰੀ,ਗੋਰਾਂ ਸਿੰਘ ਚੋਧਰੀ,ਛਿੰਦਾ ਸਿੰਘ,ਬਲਬੀਰ ਸਿੰਘ ਪ੍ਰਧਾਨ ਗੱਲਾ ਮਜ਼ਦੂਰ ਯੂਨੀਅਨ ਕੋਟ ਈਸੇ ਖਾਂ,ਨਿਸ਼ਾਨ ਸਿੰਘ ਬਾਜੇ ਕੇ ਸਾਬਕਾ ਪ੍ਰਧਾਨ ਗ਼ੱਲਾ ਯੂਨੀਅਨ,ਬਲਦੇਵ ਸਿੰਘ, ਤੋਤਾ ਸਿੰਘ,ਪੱਪੂ ਸਿੰਘ,ਜੱਸਾ ਚੌਧਰੀ,ਪ੍ਰਵੀਨ ਚੌਧਰੀ,ਜਗਜੀਤ ਚੌਧਰੀ,ਚੰਨਾ ਚੌਧਰੀ,ਤੀਰਥ ਚੌਧਰੀ,ਸੈਣ ਚੌਧਰੀ ਹਾਜਰ ਸਨ।