ਕੋਟ ਈਸੇ ਖਾਂ 28ਅਗਸਤ (ਜਗਰਾਜ ਲੋਹਾਰਾ) ਪਿੰਡ ਦੌਲੇਵਾਲਾ ਮੋਗਾ ਜਿਲ੍ਹੇ ਦਾ ਨਸਿਆਂ ਦਾ ਵਪਾਰ ਕਰਨ ਵਾਲਾ ਮਸ਼ਹੂਰ ਪਿੰਡ ਹੈ ਜਾਣਕਾਰੀ ਮੁਤਾਬਕ ਅੱਜ ਸਵੇਰੇ ਇੱਕ ਨੌਜਵਾਨ ਦੀ ਓਵਰ ਡੋਜ ਕਾਰਨ ਮੌਤ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਦੌਲੇਵਾਲਾ ਤੋਂ ਮਸਤੇਵਾਲਾ ਨੂੰ ਜਾਂਦੇ ਲਿੰਕ ਰੋਡ ਤੇ ਵਿੱਕੀ ਨਾਮ ਦਾ ਲੜਕਾ ਸਬੰਧਿਤ ਕੋਟ ਈਸੇ ਖਾਂ ਦੀ ਲਾਸ਼ ਮਿਲੀ ਹੈ । ਮੌਕੇ ਤੇ ਮੌਜੂਦ ਲੋਕਾਂ ਤੋ ਪਤਾ ਚੱਲਿਆ ਹੈ ਕਿ ਇਹ ਮੌਤ ਚਿੱਟੇ ਦੀ ਓਵਰ ਡੋਜ ਕਾਰਨ ਹੋਈ ਹੈ । ਉੱਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਂਸ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।