• Sat. Nov 23rd, 2024

ਮੋਗਾ ਸ਼ਹਿਰ ਵਾਸੀ 30 ਸਤੰਬਰ ਤੱਕ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਲੈਣ 10 ਫੀਸਦੀ ਛੋਟ ਦਾ ਲਾਹਾ/ਕਮਿਸ਼ਨਰ ਨਗਰ ਨਿਗਮ

ByJagraj Gill

Sep 28, 2020

ਮੋਗਾ 28 ਸਤੰਬਰ (ਜਗਰਾਜ ਗਿੱਲ)

ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਨਗਰ ਨਿਗਮ ਦੀ ਹਦੂਦ ਅੰਦਰ ਰਹਿ ਰਹੇ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਆਮ ਜਨਤਾ ਨੂੰ ਕੋਵਿਡ 19 ਦੇ ਮਾੜੇ ਦੌਰ ਵਿੱਚ ਆਰਥਿਕਤਾ ਤੇ ਪਏ ਮਾੜੇ ਪ੍ਰਭਾਵ ਨੂੰ ਵੇਖਦਿਆਂ ਵਿਸੇਸ਼ ਸਹੂਲਤ ਦਿੰਦਿਆਂ ਸਰਕਾਰੀ ਹੁਕਮਾਂ ਮੁਤਾਬਿਕ ਸਾਲ 2020-21 ਦਾ ਪ੍ਰਾਪਰਟੀ ਟੈਕਸ ਮਿਤੀ 30 ਸਤੰਬਰ, 2020 ਤੱਕ ਜਮ੍ਹਾਂ ਕਰਵਾਉਣ ‘ਤੇ 10 ਫੀਸਦੀ ਦੀ ਵਿਸੇਸ਼ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕਮਿਸ਼ਨਰ ਨੇ ਨਗਰ ਨਿਗਮ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 30 ਸਤੰਬਰ, 2020 ਤੱਕ ਆਪਣਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਸਕਦੇ ਹਨ। ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਨਗਰ ਨਿਗਮ ਮੋਗਾ ਦੇ ਕਮਰਾ ਨੰਬਰ 3 ਵਿੱਚ ਪਹੁੰਚ ਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਪ੍ਰਾਪਰਟੀ ਟੇੈਕਸ ਭਰਨ ਲਈ ਵੈਬਸਾਈਟ https://mseva.lgpunjab.gov.in/citizen  ઠ’ਤੇ ਵਿਜਟ ਕੀਤਾ ਜਾ ਸਕਦਾ ਹੈ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *