ਮੋਗਾ 15 ਅਕਤੂਬਰ (ਗੁਰਪ੍ਰੀਤ ਗਹਿਲੀ/ਮੇਹਰ ਸਦਰਕੋਟ)
ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਆਈ.ਐਸ.ਐਫ਼ ਕਾਲਜ ਘੱਲ ਕਲਾਂ, ਜੀ.ਟੀ.ਰੋਡ ਮੋਗਾ ਨੇੜੇ ਪਈ ਖਾਲੀ ਜਗਾ ਵਿਖੇ ਕਰਵਾਏ ਜਾਣਗੇ ਅਤੇ ਲੋਕਾਂ ਨੂੰ ਰੂਹਾਨੀ ਰੰਗ ਵਿੱਚ ਰੰਗਣ ਲਈ ਲਗਾਤਾਰ 3 ਦਿਨ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ-ਮੀਡੀਆ ਤਕਨੀਕਾਂ ਰਾਹੀਂ ਰੂਪਮਾਨ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਆਈ.ਐਸ.ਐਫ਼ ਕਾਲਜ ਘੱਲ ਕਲਾਂ, ਜੀ.ਟੀ.ਰੋਡ ਮੋਗਾ ਨੇੜੇ ਖਾਲੀ ਜਗਾ ਵਿਖੇ 19 ਤੋਂ 21 ਅਕਤੂਬਰ ਤੱਕ ਡਿਜੀਟਲ ਅਜਾਇਬਘਰ ਸਥਾਪਿਤ ਕੀਤਾ ਜਾਵੇਗਾ, ਜੋ ਲੋਕਾਂ ਦੇ ਵੇਖਣ ਲਈ ਸਵੇਰੇ 6:30 ਤੋਂ ਸ਼ਾਮ 6:00 ਵਜੇ ਤੱਕ ਖੁੱਲਾ ਰਹੇਗਾ। ਉਹਨਾਂ ਦੱਸਿਆ ਕਿ 20 ਅਤੇ 21 ਅਕਤੂਬਰ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਝਾਤ ਪਾਉਂਦਾ ਲਾਈਟ ਐਂਡ ਸਾਊਂਡ ਸ਼ੋਅ ਦੇ ਦੋ-ਦੋ ਸ਼ੋਅ ਸ਼ਾਮ 7:00 ਵਜੇ ਤੋਂ 7:45 ਵਜੇ ਤੱਕ ਅਤੇ 8:30 ਵਜੇ ਤੋਂ 9:15 ਵਜੇ ਤੱਕ ਵਿਖਾਏ ਜਾਣਗੇ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਆਪਣੇ ਪ੍ਰੀਵਾਰਕ ਮੈਂਬਰਾਂ ਸਮੇਤ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।