News Punjab Di
ਮੋਗਾ ਦੇ ਇਸ ਪਿੰਡ ਵਿੱਚ ਜਵੈਲਰਜ਼ ਦੀ ਦੁਕਾਨ ਤੇ ਦਿਨ ਦਿਹਾੜੇ ਵੱਡੀ ਲੁੱਟ ਹਥਿਆਰ ਬੰਦ ਲੁਟੇਰਿਆਂ ਨੇ ਗਹਿਣੇ ਤੇ ਨਕਦੀ ਲੁੱਟੀ
ਪੂਰੀ ਘਟਨਾ ਮੋਗਾ ਦੇ ਪਿੰਡ ਮਹੇਸ਼ਰੀ ਦੀ ਹੈ ਜਿੱਥੇ ਜਵੈਲਰਜ਼ ਬਲਰਾਜ ਸਿੰਘ ਦੀ ਦੁਕਾਨ ਤੇ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ਤੇ ਗਹਿਣੇ ਅਤੇ ਨਗਦੀ ਲੁੱਟ ਕੇ ਫ਼ਰਾਰ ਹੋ ਜਾਂਦੇ ਹਨ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਦਰ ਦੇ ਐਸਐਚਓ ਅਤੇ ਕੁਝ ਸਮੇਂ ਬਾਅਦ ਹੀ ਮੋਗਾ ਐਸ ਐਸ ਪੀ ਗੁਲਨੀਤ ਖੁਰਾਣਾ ਵੀ ਮੌਕੇ ਤੇ ਪਹੁੰਚ ਜਾਂਦੇ ਹਨ ਅਤੇ ਘਟਨਾ ਦੀ ਜਾਣਕਾਰੀ ਲੈ ਕੇ ਪੁਲਸ ਦੀਆਂ ਟੀਮਾਂ ਬਣਾ ਕੇ ਲੁਟੇਰਿਆਂ ਨੂੰ ਗਿਰਫ਼ਤਾਰ ਕਰਨ ਲਈ ਭੇਜ ਦਿੱਤਾ ਜਾਂਦਾ ਹੈ।