ਧਰਮਕੋਟ 2 ਮਈ(ਜਗਰਾਜ ਗਿੱਲ,ਰਿੱਕੀ ਕੈਲਵੀ)ਅੱਜ ਧਰਮਕੋਟ ਵਿਖੇ ਡਾਕਟਰ ਹਰਮੀਤ ਸਿੰਘ ਲਾਡੀ ਜ਼ਿਲ੍ਹਾ ਐਡਵਾਈਜ਼ਰ ਦੀ ਅਗਵਾਈ ਹੇਠ ਸਮੁੱਚੇ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ ਅਤੇ ਐਸ ਐਚ ਓ ਬਲਰਾਜ ਮੋਹਨ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਡਾ ਹਰਮੀਤ ਸਿੰਘ ਲਾਡੀ ਨੇ ਪ੍ਰਸ਼ਾਸਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਧਰਮਕੋਟ ਵਿੱਚ ਪ੍ਰਸ਼ਾਸਨ ਨੇ ਆਪਣਾ ਕੰਮ ਬਖੂਬੀ ਨਿਭਾਇਆ ਹੈ ਸਮੁੱਚਾ ਪ੍ਰਸ਼ਾਸਨ ਬਹੁਤ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਕੰਮ ਕਰ ਰਿਹਾ ਹੈ
ਇਸ ਮੌਕੇ ਬਲਦੇਵ ਸਿੰਘ ਧੂੜਕੋਟ ਚੇਅਰਮੈਨ ਮੋਗਾ ਨੇ ਆਖਿਆ ਕਿ ਉਹ ਪ੍ਰਸ਼ਾਸਨ ਵੱਲੋਂ ਨਿਭਾਈ ਤਨਦੇਹੀ ਨਾਲ ਜ਼ਿੰਮੇਵਾਰੀ ਲਈ ਉਨ੍ਹਾਂ ਦਾ ਬਹੁਤ ਧੰਨਵਾਦ ਕਰਦੇ ਹਨ ਉਨ੍ਹਾਂ ਕਿਹਾ ਕਿ ਕਰਫਿਊ ਦੇ ਦੌਰਾਨ ਸਾਡੀ ਜਥੇਬੰਦੀ ਦੇ ਮੈਂਬਰ ਲੋੜਵੰਦਾਂ ਨੂੰ ਦਿਨ ਰਾਤ ਫਸਟਏਡ ਦੀ ਸਹੂਲਤ ਦੇ ਰਹੇ ਹਨ ਤੇ ਕਿਹਾ ਕਿ ਸਾਡੀ ਜਥੇਬੰਦੀ ਜਿਸ ਦੀ ਕੋਈ ਬਾਂਹ ਨਹੀਂ ਫੜਦਾ ਉਸ ਨੂੰ ਸਾਡੀ ਸੰਸਥਾ ਸਹੂਲਤ ਦਿੰਦੀ ਹੈ ਕਿਸੇ ਨੂੰ ਕੋਈ ਵੀ ਲੋੜ ਹੋਵੇ ਤਾਂ ਸਾਡੀ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ ਇਸ ਮੌਕੇ ਉਨ੍ਹਾਂ ਨੇ ਆਪਣੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ
ਇਸ ਮੌਕੇ ਨਿਰਮਲ ਸਿੰਘ ਜਲਾਲਾਬਾਦ ਸੀਨੀਅਰ ਆਗੂ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ ਐੱਸ ਐੱਚ ਓ ਬਲਰਾਜ ਮੋਹਨ ਅਤੇ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਚੱਲਦੇ ਹੋਏ ਜਿੱਥੇ ਸਾਰੀ ਦੁਨੀਆ ਅੰਦਰਾਂ ਵਿਚ ਹੈ ਉਥੇ ਹੀ ਪ੍ਰਸ਼ਾਸਨ ਦੇ ਪੱਤਰਕਾਰ ਭਾਈਚਾਰਾ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਉਨ੍ਹਾਂ ਕਿਹਾ ਕਿ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਰਹਿਣ ਕਿਸੇ ਵੀ ਤਰ੍ਹਾਂ ਦੀ ਉਨ੍ਹਾਂ ਨੂੰ ਕੋਈ ਜ਼ਰੂਰਤ ਹੋਈ ਤਾਂ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ
ਇਸ ਮੌਕੇ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ ਵੱਲੋਂ ਵੀ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿੱਤਾ ਕਿ ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਰਹਿਣ ਤੇ ਉਹ ਹਰ ਤਰ੍ਹਾਂ ਉਨ੍ਹਾਂ ਦੇ ਨਾਲ ਖੜ੍ਹੇ ਹਨ
ਇਸ ਮੌਕੇ ਡਾ ਹਰਮੀਤ ਸਿੰਘ ਲਾਡੀ ਜ਼ਿਲ੍ਹਾ ਸਲਾਹਕਾਰ ਮੋਗਾ, ਬਲਦੇਵ ਸਿੰਘ ਧੂੜਕੋਟ ਚੇਅਰਮੈਨ ਮੋਗਾ, ਸੁਰਜੀਤ ਸਿੰਘ ਇੰਦਰਗੜ੍ਹ ਵਾਈਸ ਪ੍ਰਧਾਨ ਧਰਮਕੋਟ, ਨਿਰਮਲ ਸਿੰਘ ਜਲਾਲਾਬਾਦ ,ਸੱਤਭਾਗ ਸਿੰਘ ਬੱਡੂਵਾਲ ਸੇਵਕ ਸਿੰਘ ਧਰਮਕੋਟ, ਸੁਰਿੰਦਰਪਾਲ ਜਨੇਜਾ, ਅਮਰਜੀਤ ਸਿੰਘ ਜਨੇਰ ਵਾਈਸ ਚੇਅਰਮੈਨ ਮੋਗਾ ਜਗਸੀਰ ਸਿੰਘ ਡਾਲਾ ਕੈਸ਼ੀਅਰ ਮੋਗਾ, ਕੁਸਮ ਮੈਡਮ, ਨੰਦ ਸਿੰਘ ਖ਼ਾਲਸਾ ,ਆਦਿ ਹੋਰ ਵੀ ਹਾਜ਼ਰ ਸਨ