ਮਾਨਸਿਕ ਪ੍ਰੇਸ਼ਾਨੀ ਨੇ ਲਈ ਇਕ ਵਿਅਕਤੀ ਦੀ ਜਾਨ

23 ਅਪ੍ਰੈਲ
ਧਰਮਕੋਟ (ਰਿੱਕੀ ਕੈਲਵੀ ) ਮਾਨਸਿਕ ਪ੍ਰੇਸ਼ਾਨੀ ਹਰ ਵਿਅਕਤੀ ਲਈ ਘਾਤਕ ਹੁੰਦੀ ਹੈ ਅਤੇ ਪ੍ਰੇਸ਼ਾਨੀ ਕਈ ਵਾਰੀ ਜਾਨ ਦਾ ਖੌਅ ਵੀ ਬਣ ਜਾਂਦੀ ਹੈ ਅੱਜ ਅਜਿਹਾ ਹੀ ਮਾਮਲਾ ਧਰਮਕੋਟ ਵਿਖੇ ਸਾਹਮਣੇ ਆਇਆ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲ ਰਹੇ ਵਿਅਕਤੀ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਧਰਮਕੋਟ ਦੇ ਏ ਐੱਸ ਆਈ ਨਿਰਮਲ ਸਿੰਘ ਨੇ ਦੱਸਿਆ ਕੀ ਭਗਵਾਨ ਸਿੰਘ ਉਮਰ 62 ਸਾਲ ਪੁੱਤਰ ਗੁਰਦਿਆਲ ਸਿੰਘ ਵਾਸੀ ਲੋਹਗੜ ਬਸਤੀ ਧਰਮਕੋਟ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਿਕ ਪ੍ਰੇਸ਼ਾਨੀ ਵਿੱਚ ਸੀ ਇਸ ਪ੍ਰੇਸ਼ਾਨੀ ਦੇ ਚੱਲਦੇ ਅੱਜ ਸਵੇਰੇ 11 ਵਜੇ ਦੇ ਕਰੀਬ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤਫਤੀਸ਼ ਉਪਰੰਤ ਮਿ੍ਤਕ ਭਗਵਾਨ ਸਿੰਘ ਦੀ ਪਤਨੀ ਅਮਰਜੀਤ ਕੌਰ ਦੇ ਬਿਆਨਾਂ ਉੱਪਰ 174 ਦੀ ਕਾਰਵਾਈ ਕੀਤੀ ਗਈ ਹੈ

 

Leave a Reply

Your email address will not be published. Required fields are marked *