ਮਾਤਾ ਦਲਜੀਤ ਕੌਰ ਦੇ ਭੋਗ ਤੇ ਭੁੱਲਰ ਪਰਿਵਾਰ ਵੱਲੋਂ ਸਕੂਲ ਨੂੰ ਸਮਾਰਟ ਟੀ ਵੀ ਭੇਟ ਕੀਤਾ ਗਿਆ 

ਫਤਿਹਗੜ੍ਹ ਪੰਜਤੂਰ 21 ਜਨਵਰੀ (ਸਤਨਾਮ ਦਾਨੇਵਾਲੀਆ)ਕਸਬਾ ਫ਼ਤਿਹਗੜ੍ਹ ਪੰਜਤੂਰ ਦੇ ਨੇੜੇ ਪਿੰਡ ਫਤਿਹ ਉੱਲਾ ਸ਼ਾਹ ਵਾਲਾ ਤੋਂ ਸਵਰਗ ਵਾਸੀ ਮਾਤਾ ਦਲਜੀਤ ਕੌਰ ਧਰਮ ਪਤਨੀ ਸੁੱਖਾ ਸਿੰਘ ਸਾਬਕਾ ਫ਼ੌਜੀ ਜੋ ਕਿ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਜਿਨ੍ਹਾਂ ਦੇ ਨਮਿਤ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸੀ ਜਿਨ੍ਹਾਂ ਦਾ ਲੰਘੇ ਦਿਨੀਂ ਪਾਇਆ ਗਿਆ ਭੋਗ ਤੋ ਉਪਰੰਤ ਅਰਦਾਸ ਬੇਨਤੀ ਕੀਤੀ ਗਈ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੀਆਂ ਸ਼ਖਸ਼ੀਅਤਾਂ ਵਿੱਚ ਸੁਖਪਾਲ ਸਿੰਘ ਖਹਿਰਾ ਐਮ ਐਲ ਏ ਹਲਕਾ ਭੁਲੱਥ ਮਨਪ੍ਰੀਤ ਸਿੰਘ ਗੋਰਾ ਆਮ ਆਦਮੀ ਪਾਰਟੀ ਜ਼ੀਰਾ ਗੁਰਮੀਤ ਸਿੰਘ ਔਲਖ ਪ੍ਰਧਾਨ ਟੈਕਸੀ ਯੂਨੀਅਨ ਜਸਵਿੰਦਰ ਸਿੰਘ ਰਾਜਾ ਪ੍ਰਧਾਨ ਟੈਕਸੀ ਯੂਨੀਅਨ ਚੰਡੀਗੜ੍ਹ ਜੋਗਿੰਦਰ ਸਿੰਘ ਮੁੰਡੀ ਜਮਾਲ ਸਾਬਕਾ ਚੇਅਰਮੈਨ ਅਮਨਦੀਪ ਸਿੰਘ ਗਿੱਲ ਪ੍ਰਧਾਨ ਸਤਬੀਰ ਸਿੰਘ ਵਲਟੋਹਾ ਪ੍ਰਧਾਨ ਪੀਪਲ ਪਾਰਟੀ ਪੰਜਾਬ ਤਰਨ ਤਾਰਨ ਗੁਰਦੇਵ ਸਿੰਘ ਅਵਤਾਰ ਸਿੰਘ ਭੁੱਲਰ ਨਸੀਬ ਸਿੰਘ ਕੁਲਦੀਪ ਸਿੰਘ ਆਕਾਸ਼ ਦੀਪ ਵਿਰਕ ਜਸਵੰਤ ਗੋਗੀਆ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਖੀਰ ਵਿੱਚ ਮਾਤਾ ਜੀ ਦੇ ਹੋਣਹਾਰ ਸਪੁੱਤਰ ਬਲਵੰਤ ਸਿੰਘ ਭੁੱਲਰ ਪ੍ਰਧਾਨ ਰਾਜਧਾਨੀ ਟੂਰਿਸਟ ਡਰਾਈਵਰ ਯੂਨੀਅਨ ਦਿੱਲੀ ਅਜੀਤਪਾਲ ਸਿੰਘ ਭੁੱਲਰ ਅਤੇ ਪਰਿਵਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਇੱਕ ਸਮਾਰਟ ਟੀਵੀ ਬੱਚਿਆਂ ਦੀ ਵਧੀਆ ਪੜ੍ਹਾਈ ਭੇਟ ਕੀਤਾ ਗਿਆ ।

Leave a Reply

Your email address will not be published. Required fields are marked *