• Fri. Sep 20th, 2024

ਮਾਤਾ ਅਮਰਜੀਤ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ

ByJagraj Gill

Mar 9, 2021

 

ਮੋਗਾ 9 ਮਾਰਚ (ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ)

ਬੀਤੇ ਦਿਨੀਂ ਪਿੰਡ ਲੋਹਾਰਾ ਤੋਂ ਧਾਰਮਿਕ ਸ਼ਖ਼ਸੀਅਤ ਦੇ ਮਾਲਕ ਬਾਬਾ ਜਸਵੀਰ ਸਿੰਘ ਜੀ ਦੇ ਪੂਜਨੀਏ ਮਾਤਾ ਅਮਰਜੀਤ ਕੌਰ ਜੀ ਅਕਾਲ ਚਲਾਣਾ ਕਰ ਗਏ ਸਨ ।

ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ  ਉਨ੍ਹਾਂ ਦੇ ਗ੍ਰਹਿ ਵਿਖੇ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਅੱਜ ਪਾਇਆ ਗਿਆ  । ਭੋਗ ਤੋਂ ਪਹਿਲਾ ਪਿੰਡ ਲੋਹਾਰਾ ਦੇ ਕੀਰਤਨੀ ਜੱਥਿਆਂ ਵੱਲੋਂ ਅਤੇ ਮਹਾਂ ਪੁਰਖਾਂ ਵੱਲੋਂ ਮਨੁੱਖ ਦੇ ਜੀਵਨ ਬਾਰੇ ਚਾਨਣਾ ਪਾਇਆ। ਅਤੇ ਮਾਤਾ ਅਮਰਜੀਤ ਕੌਰ ਨੇ 50 ਸਾਲ ਗੁਰੂ ਘਰ ਦੀ ਸੇਵਾ ਵਿੱਚ ਬਿਤਾਏ ਓਸ ਵਾਰੇ ਵਿਚਾਰਾਂ ਕੀਤੀਆਂ ਗਈਆਂ ।

ਇਸ ਮੌਕੇ ਵੱਖ-ਵੱਖ ਧਾਰਮਿਕ ਸਖਸ਼ੀਅਤਾਂ ਬਾਬਾ ਮਲਕੀਤ ਦਾਸ ਜੀ ਬੀੜ ਸਿੱਖਾਂਵਾਲੇ, ਮਹੰਤ ਮਹਿੰਦਰ ਸਿੰਘ ਕੋਠਾ ਗੁਰੂ, ਮਹੰਤ ਇਕਬਾਲ ਸਿੰਘ ਦੱਲੂਵਾਲਾ,ਬਾਬਾ ਗੋਪਾਲ ਦਾਸ ਜੀ ਸਮਾਲਸਰ , ਬਾਬਾ ਪਵਨਦੀਪ ਸਿੰਘ ਕੜਿਆਲ ਵਾਲੇ , ਬਾਬਾ ਬਲਦੇਵ ਸਿੰਘ ਮੰਡੀਰਾ, ਬਾਬਾ ਦਰਸ਼ਨ ਸਿੰਘ ਜੀ

ਅਤੇ ਸਿਆਸੀ ਆਗੂ ਸੋਹਣ ਸਿੰਘ ਖੇਲਾ ਪੀ ਏ ਲੋਹਗੜ੍ਹ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਗਾ, ਆਪ ਆਗੂ ਸੰਜੀਵ ਕੌਛੜ, ਪਵਨ ਰੈਲੀਆਂ,ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ , ਸਰਪੰਚ ਜਗਤਾਰ ਸਿੰਘ ਵਰੇ, ਪ੍ਰਧਾਨ ਭੁਪਿੰਦਰ ਸਿੰਘ, ਸਰਪੰਚ ਪਰਮਿੰਦਰ ਸਿੰਘ ਜਨੇਰ, ਪ੍ਰਗਟ ਸਿੰਘ ਔਗੜ, ਸਰਪੰਚ ਕਰਮਜੀਤ ਸਿੰਘ ਲੋਹਾਰਾ, ਵਕੀਲ ਗੁਰਪ੍ਰੀਤ ਸਿੰਘ ਚੱਡਾ, ਤੋਂ ਇਲਾਵਾ ਹੋਰ ਵੀ ਸਿਆਸੀ ਆਗੂ ਅਤੇ ਧਾਰਮਿਕ ਸ਼ਖ਼ਸ਼ੀਅਤਾਂ ਵੱਲੋਂ ਮਾਤਾ ਅਮਰਜੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।

ਅੰਤ ਵਿੱਚ ਬਾਬਾ ਜਸਵੀਰ ਸਿੰਘ ਜੀ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ ਗਿਆ ।

ਅਤੇ ਉਨ੍ਹਾਂ ਕਿਹਾ ਕਿ ਮਾਤਾ ਪਿਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਹੈ । ਦੂਰ-ਦੂਰ ਜਾ ਕੇ ਤੀਰਥ ਅਸਥਾਨਾਂ ਤੇ ਨੱਕ ਰਗੜਨ ਦਾ ਕੋਈ ਵੀ ਫ਼ਾਇਦਾ ਨਹੀਂ ਹੈ ਜੇਕਰ ਤੁਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ । ਅਖੀਰ ਵਿੱਚ ਬਾਬਾ ਜਸਵੀਰ ਸਿੰਘ ਜੀ ਨੇ ਕਿਹਾ ਕਿ ਮਾਤਾ-ਪਿਤਾ ਦੀ ਸੇਵਾ ਹੀ ਸਭ ਕੁਛ ਹੈ । ਸੋ ਸਾਨੂੰ ਸਾਰਿਆਂ ਨੂੰ ਆਪਣੇ ਫਰਜ਼ ਤੋਂ ਦੂਰ ਨਹੀਂ ਭੱਜਣਾ ਚਾਹੀਦਾ ।

 

 

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *