ਸ਼ਿਲਪਕਾਰ ਵਾਂਗ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਦੀ ਸਿਰਜਣਾ ਕਰਦਾ ਹੈ : ਚਰਨਜੀਤ ਸਿੰਘ ਝੰਡੇਆਣਾ
ਮੋਗਾ,5 ਸਤੰਬਰ (ਜਗਰਾਜ ਸਿੰਘ ਗਿੱਲ) ਇੰਮੀਗਰੇਸ਼ਨ ਦੇ ਖੇਤਰ ਵਿਚ ਸੇਵਾਵਾਂ ਨਿਭਾਅ ਰਹੀ ਮੋਗਾ ਦੀ ਨਾਮਵਰ ਸੰਸਥਾ ਮਾਈਕਰੋਗਲੋਬਲ ਇੰਮੀਗਰੇਸ਼ਨ ਵੱਲੋਂ ਅੱਜ ‘ਅਧਿਆਪਕ ਦਿਵਸ ’ ’ਤੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਮੋਗਾ ਜ਼ਿਲ੍ਹੇ ਦੀਆਂ ਸਿੱਖਿਆ ਖੇਤਰ ਨਾਲ ਸਬੰਧਤ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਮਾਈਕਰੋਗਲੋਬਲ ਦੇ ਮੈਨੇਜਿੰਗ ਡਾਇਰੈਕਟਰ ਚਰਨਜੀਤ ਸਿੰਘ ਝੰਡੇਆਣਾ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ, ਪ੍ਰਿੰਸੀਪਲ ਜਸਪ੍ਰੀਤ ਕੌਰ, ਪ੍ਰਿੰਸੀਪਲ ਮਮਤਾ ਗਰਗ , ਪ੍ਰਿੰਸੀਪਲ ਮਨਜੀਤ ਕੌਰ, ਪ੍ਰਿੰਸੀਪਲ ਦਰਸ਼ਨ ਸਿੰਘ, ਹੈਡਮਿਸਟ੍ਰੈੱਸ ਮੈਡਮ ਗਗਨਦੀਪ ਕੌਰ, ਲੈਕਚਰਾਰ ਦੀਪਕ ਮਿੱਤਲ, ਲੈਕਚਰਾਰ ਜਗਤਾਰ ਸਿੰਘ ਤੋਂ ਇਲਾਵਾ ਸੁਖਪਾਲਜੀਤ ਸਿੰਘ, ਪ੍ਰਿਆ ਸਟੋਨੀ, ਜਗਰੂਪ ਸਿੰਘ , ਨਿਤਿਨ ਢੀਂਗਰਾ, ਪ੍ਰੌ: ਪਲਵਿੰਦਰ ਕੌਰ, ਹਰਜੰਟ ਸਿੰਘ, ਗੁਰਜੀਤ ਕੌਰ, ਸੁਨੀਤਾ ਕੋਛੜ, ਚਰਨਜੀਤ ਸਿੰਘ, ਅਰਵਿੰਦਰ ਕੌਰ, ਸਤਵੰਤ ਕੌਰ ਅਤੇ ਜਗਦੇਵ ਸਿੰਘ ਆਦਿ ਸਿੱਖਿਆ ਸ਼ਾਸਤਰੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਦੀਆਂ ਰਸਮਾਂ ਮਾਈਕਰੋਗਲੋਬਲ ਦੇ ਮੈਨੇਜਿੰਗ ਡਾਇਰੈਕਟਰ ਚਰਨਜੀਤ ਸਿੰਘ ਝੰਡੇਆਣਾ, ਚਮਕੌਰ ਸਿੰਘ ਝੰਡੇਆਣਾ, ਰਣਜੀਤ ਸਿੰਘ ਬੰਟੀ, ਡਾ: ਸਵਰਨਜੀਤ ਸਿੰਘ, ਡਾ: ਜਸਕਰਨਜੀਤ ਸਿੰਘ, ਤੇਜਿੰਦਰ ਸਮੱਧਰ, ਹਰਪ੍ਰੀਤ ਸਿੰਘ ਮਾਲਵਾ, ਰਾਜਬੀਰ ਸਿੰਘ ਝੰਡੇਆਣਾ, ਰਵੀਦੀਪ ਸਿੰਘ ਸੋਢੀ ਅਤੇ ਰਣਬੀਰ ਸਿੰਘ ਝੰਡੇਆਣਾ ਨੇ ਨਿਭਾਈਆਂ। ਇਸ ਮੌਕੇ ਅਧਿਆਪਕ ਦਿਵਸ ਦੀ ਖੁਸ਼ੀ ਵਿਚ ਕੇਕ ਵੀ ਕੱਟਿਆ ਗਿਆ।
ਸਨਮਾਨ ਸਮਾਗਮ ਤੋਂ ਪਹਿਲਾਂ ਚਰਨਜੀਤ ਸਿੰਘ ਝੰਡੇਆਣਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਅਧਿਆਪਕ ਅਜਿਹਾ ਰਾਹ ਦਸੇਰਾ ਹੁੰਦਾ ਹੈ ਜੋ ਨਾ ਸਿਰਫ਼ ਸ਼ਿਲਪਕਾਰ ਵਾਂਗ ਆਪਣੇ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਦੀ ਸਿਰਜਣਾ ਕਰਦਾ ਹੈ ਬਲਕਿ ਸਮਾਜ ਲਈ ਵੀ ਤਮਾਮ ਉਮਰ ਮਾਰਗਦਰਸ਼ਕ ਬਣਿਆ ਰਹਿੰਦਾ ਹੈ।
ਇਸ ਮੌਕੇ ਪ੍ਰਿੰਸੀਪਲ ਦਰਸ਼ਨ ਸਿੰਘ ਅਤੇ ਜਗਤਾਰ ਸਿੰਘ ਸੈਦੋਕੇ ਨੇ ਮਾਈਕਰੋਗਲੋਬਲ ਇੰਮੀਗਰੇਸ਼ਨ ਵੱਲੋਂ ਅਧਿਆਪਕਾਂ ਦੇ ਸਨਮਾਨ ਵਿਚ ਕਰਵਾਏ ਸਮਾਗਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਬੇਸ਼ੱਕ ਵਿਦਿਆਰਥੀ ਹਮੇਸ਼ਾ ਆਪਣੇ ਅਧਿਆਪਕਾਂ ਦੀ ਇੱਜ਼ਤਅਫ਼ਜ਼ਾਈ ਕਰਦੇ ਨੇ ਪਰ ਮੈਨੇਜਿੰਗ ਡਾਇਰੈਕਟਰ ਚਰਨਜੀਤ ਸਿੰਘ ਝੰਡੇਆਣਾ ਨੇ ਆਪਣੇ ਮਨ ਵਿਚ ਅਧਿਆਪਕਾਂ ਲਈ ਮੌਜੂਦ ਸਤਿਕਾਰ ਨੂੰ ਸਮਾਗਮ ਦਾ ਰੂਪ ਦਿੰਦਿਆਂ ਮੋਗਾ ਜ਼ਿਲ੍ਹੇ ਦੇ ਬੇਹੱਦ ਕਾਬਲ ਅਤੇ ਸਮਰਪਿਤ ਸਿੱਖਿਆ ਚਿਹਰਿਆਂ ਨੂੰੂ ਮਾਈਕਰੋਗਲੋਬਲ ਇੰਮੀਗਰੇਸ਼ਨ ਸੰਸਥਾ ਰਾਹੀਂ ਸਨਮਾਨਿਤ ਕੀਤਾ ਹੈ।
ਪ੍ਰੋਗਰਾਮ ਦੀ ਖਾਸੀਅਤ ਇਹ ਰਹੀ ਕਿ ਹਰੇਕ ਸਨਮਾਨਿਤ ਅਧਿਆਪਕ ਨੂੰ ਸੰਸਥਾ ਵੱਲੋਂ ‘ ਚੰਗੇਜ਼ ਆਇਤਮਾਤੋਵ ਦੀ ਲਿਖੀ ਕਿਤਾਬ ‘ਪਹਿਲਾ ਅਧਿਆਪਕ’ ਅਤੇ ਪ੍ਰਿੰਸੀਪਲ ਨਰਿੰਦਰ ਸਿੰਘ ਕਪੂਰ ਦੀ ਲਿਖੀ ਕਿਤਾਬ ‘ਕੱਲਿਆਂ ਦਾ ਕਾਫਲਾ’ ਭੇਂਟ ਕੀਤੀਆਂ ਗਈਆਂ।
ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਪ੍ਰਿਆ ਸਟੋਨੀ ਨੇ ਨਿਭਾਈ।