• Fri. Sep 20th, 2024

ਭਾਜਪਾ ਦੇ ਰਾਜ ਵਿੱਚ ਵੀ ਔਰਤਾਂ ਨਹੀਂ ਹਨ ਸੁਰੱਖਿਅਤ/ਗੁਰਵਿੰਦਰ ਡਾਲਾ

ByJagraj Gill

Oct 5, 2020

ਮੋਗਾ /ਜਗਰਾਜ ਸਿੰਘ ਗਿੱਲ/

ਹਾਥਰਸ ਦੀ ਧੀ ਨਿਸ਼ਾ ਨੂੰ ਇਨਸਾਫ਼ ਦਿਵਾਉਣ ਲਈ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੇ ਮੰਤਵ ਨਾਲ ਆਮ ਆਦਮੀ ਪਾਰਟੀ ਹਲਕਾ ਨਿਹਾਲ ਸਿੰਘ ਵਾਲਾ ਦੇ ਵਰਕਰਾਂ ਵੱਲੋਂ ਇਕ ਵਿਸ਼ਾਲ ਰੋਸ ਕੈਂਡਲ ਮਾਰਚ ਕੱਢਿਆ ਗਿਆ ਇਸ ਵਿੱਚ ਗੁਰਵਿੰਦਰ ਸਿੰਘ ਡਾਲਾ ਨੇ ਬੋਲਦਿਆਂ ਕਿਹਾ ਕਿ ਯੂਪੀ ਸਰਕਾਰ ਔਰਤਾਂ ਦੀ ਸੁਰੱਖਿਆ ਦੇ ਵਿੱਚ ਬਿਲਕੁਲ ਫੇਲ੍ਹ ਹੋ ਗਈ ਹੈ ਅਤੇ ਉੱਥੇ ਗੁੰਡਾ ਰਾਜ ਹੈ ਜਿਸ ਦੀ ਉਦਾਹਰਣ ਹੁਣੇ ਹੁਣੇ ਇੱਕ ਮਾਸੂਮ ਧੀ ਮਨੀਸ਼ਾ ਦੇ ਗੈਂਗਰੇਪ ਅਤੇ ਉਸ ਦੇ ਸਰੀਰ ਨਾਲ ਖਿਲਵਾੜ ਤੇ ਪ੍ਰਸ਼ਾਸਨ ਵੱਲੋਂ ਚੋਰੀ ਛਿਪੇ ਉਸ ਦਾ ਸਸਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ ਜਿਸ ਦੀ ਆਮ ਆਦਮੀ ਪਾਰਟੀ ਜੋਗੀ ਅਦਿੱਤਿਆ ਨਾਥ ਤੋਂ ਅਸਤੀਫੇ ਦੀ ਮੰਗ ਕਰਦੇ ਹਨ ਇਸ ਮੌਕੇ ਉਨ੍ਹਾਂ ਨਾਲ ਬਹੁਤ ਸਾਰੇ ਵਰਕਰ ਸਨ ਜਿਨ੍ਹਾਂ ਵਿੱਚ ਇਕੱਤਰ ਸਿੰਘ ਮਾਣੂੰਕੇ,ਹਰਮਨ ਸਰਪੰਚ ਦਿਦਾਰੇਵਾਲਾ,ਜਗਵੰਤ ਬੈਂਸ,ਜੀਵਨ ਸੈਦੋਕੇ, ਪਰਗਟ ਮਾਣੂੰਕੇ,ਸੁਖਮੰਦਰ ਮਾਣੂਕੇ,ਕੁਲਦੀਪ ਸਿੰਘ ਡਾਲਾ,ਸੁਖਦੇਵ ਸਿੰਘ ਕਿਲੀਚਾਹਲ,ਪਿੰਕਾ ਨਿਹਾਲ ਸਿੰਘ ਵਾਲਾ,ਟੀਨੂੰ ਨਿਹਾਲ ਸਿੰਘ ਵਾਲਾ ਤੇ ਹੋਰ ਬਹੁਤ ਵੱਡੀ ਗਿਣਤੀ ਦੇ ਵਿੱਚ ਵਰਕਰ ਸ਼ਾਮਿਲ ਸਨ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *