ਆਮ ਲੋਕਾਂ ਨੇ ਕਿਹਾ ਸਿਹਤ ਮੇੇਲੇੇ ਲਗਾਉਣੇ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ
ਬੱਧਨੀਂ ਕਲਾ (ਮੋਗਾ)
21 ਅਪ੍ਰੈਲ:ਜਗਰਾਜ ਸਿੰਘ ਗਿੱਲ, ਕੀਤਾ ਬਰਾੜ ਬਾਰੇਵਾਲ
ਪੰਜਾਬ ਸਰਕਾਰ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਅੱਜ ਬਲਾਕ ਪੱਤੋ ਹੀਰਾ ਸਿੰਘ ਦੀ ਸੀ. ਐਚ.ਸੀ. ਬੱਧਨੀ ਕਲਾਂ ਵਿਖੇ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਦੀ ਯੋਗ ਅਗਵਾਈ ਅਤੇ ਡਾ. ਗਗਨਦੀਪ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਬੱਧਨੀ ਕਲਾਂ ਦੀ ਰਹਿਨੁਮਾਈ ਹੇਠ “ਆਜ਼ਾਦੀ ਦਾ ਅੰਮ੍ਰਿਤ ਮਹਾਂ-ਉਤਸਵ” ਦੇ ਤੌਰ `ਤੇ ਸਿਹਤ ਮੇਲਾ ਕਰਵਾਇਆ ਗਿਆ। ਇਸ ਸਿਹਤ ਮੇਲੇ ਵਿੱਚ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਜੀ ਦੀ ਸੁਪਤਨੀ ਅਮਨਦੀਪ ਕੌਰ ਨੇ ਮੁੱਖ ਮਹਿਮਾਨ ਵਜੋ ਸਿ਼ਰਕਤ ਕੀਤੀ।
ਇਸ ਸਿਹਤ ਮੇਲੇ ਵਿੱਚ ਹਜ਼ਾਰ ਤੋਂ ਵਧੇਰੇ ਲੋਕ ਪਹੁੰਚੇ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਹਤਿੰਦਰ ਕੌਰ ਵੀ ਵਿ਼ਸੇਸ ਤੌਰ ਤੇ ਪੁੱਜੇ ਅਤੇ ਮੁੱਖ ਮਹਿਮਾਨ ਦੇ ਨਾਲ ਸਿਹਤ ਮੇਲੇ ਵਿੱਚ ਲੱਗੀਆ ਵੱਖ ਵੱਖ ਕਲੀਨਿਕ ਸਟਾਲਾਂ ਦਾ ਦੌਰਾ ਕਰਕੇ ਜਿਥੇ ਆਮ ਲੋਕਾਂ ਦਾ ਹਾਲ ਚਾਲ ਪੁੱਛਿਆ ਉਥੇ ਮਾਹਿਰ ਡਾਕਟਰਾਂ ਨਾਲ ਗੱਲਬਾਤ ਵੀ ਕੀਤੀ। ਸਿਹਤ ਮੇਲੇ ਵਿੱਚ ਸਰਕਾਰੀ ਸਿਹਤ ਸਹੂਲਤਾਂ ਅਤੇ ਸਕੀਮਾਂ ਸੰਬੰਧੀ ਲੋਕਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੇਲੇ ਵਿੱਚ ਔਰਤਾਂ ਦੇ ਰੋਗ, ਦੰਦਾਂ ਦੇ ਰੋਗ, ਮਾਨਸਿਕ ਰੋਗਾਂ ਦੀਆਂ ਬਿਮਾਰੀਆਂ, ਬਲੱਡ ਪ੍ਰੈੇਸ਼ਰ, ਕੈਂਸਰ ਅਤੇ ਸ਼ੂਗਰ ਦੇ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ, ਲੋੜੀਂਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ, ਮਰਨ ਉਪਰੰਤ ਵਿਅਕਤੀਆਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ, ਕਰੋਨਾ ਦੇ ਟੈਸਟ ਅਤੇ ਟੀਕੇ ਲਗਾਏ ਗਏ, ਹੀਮੋਪਥੀ ਅਤੇ ਅਰਯੁਵੇਦਿਕ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ, ਪਰਿਵਾਰ ਭਲਾਈ ਦੀਆਂ ਸਕੀਮਾਂ ਬਾਰੇ ਦੱਸਿਆ ਗਿਆ।
ਇਸ ਮੇਲੇ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ ਗਗਨਦੀਪ ਸਿੰਘ ਬਲਾਕ ਪਤੋ ਹੀਰਾ ਸਿੰਘ, ਐਸ.ਐਮ.ਓ. ਡਾ. ਯੋਗੇਸ਼ ਖੰਨਾ ਸੀ.ਐਚ.ਸੀ. ਨਿਹਾਲ ਸਿੰਘ ਵਾਲਾ ਅਤੇ ਵੱਖ ਵੱਖ ਮਾਹਿਰ ਡਾਕਟਰ ਸਤਪਿੰਦਰ ਕੌਰ , ਡਾ ਸਲੋਨੀ , ਡਾ ਸਿਮਰਤ ਕੌਰ ਖੋਸਾ , ਡਾ. ਸਮਰਪ੍ਰੀਤ ਕੌਰ ਸੋਢੀ , ਡਾ ਰਾਜਬਿੰਦਰ ਸਿੰਘ , ਡਾ ਨਰਿੰਦਰਜੀਤ ਸਿੰਘ, ਡਾ. ਚਰਨਪਰੀਤ ਸਿੰਘ, ਡਾ ਸੁਮੀ ਗੁਪਤਾ, ਡਾ ਸਮੀਆਂ , ਡਾ ਇੰਦਰਜੀਤ ਸਿੰਘ , ਡਾ ਭੂਪਿੰਦਰਪਾਲ ਸਿੰਘ, ਗੁਰਮੀਤ ਸਿੰਘ, ਫਾਰਮੇਸੀ ਅਫ਼ਸਰ ਰਾਜਵਿੰਦਰ ਸਿੰਘ, ਜਿ਼ਲ੍ਹਾ ਮੀਡੀਆ ਕੋਆਰਡੀਨੇਟਰ ਅੰਮ੍ਰਿਤ ਸ਼ਰਮਾ ਦਫ਼ਤਰ ਸਿਵਲ ਸਰਜਨ ਮੋਗਾ ਵੀ ਹਾਜ਼ਰ ਸਨ।