ਮਾਨਸਾ 18 ਦਸੰਬਰ (ਅਮ੍ਰਿਤਪਾਲ ਸਿੱਧੂ)
ਬੜੌਦਾ ਬੈਂਕ ਦੇ ਮੁਲਾਜ਼ਮਾਂ ਵੱਲੋਂ ਵਾਰਡ ਨੰਬਰ ਸਤਾਰਾਂ ਵਿੱਚ ਕਾਂਤਾ ਦੇਵੀ ਪਤਨੀ ਸੂਰਜ ਪ੍ਰਕਾਸ਼ ਦੇ ਘਰ ਦੀ ਕੁਰਕੀ ਕਰਨ ਆਏ ਮੁਲਾਜ਼ਮਾਂ ਨੂੰ ਔਰਤਾਂ ਨੇ ਪੁੱਠੇ ਪੈਰੀਂ ਮੋੜਿਆ। ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਆਗੂ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਲੱਗੇ ਲਾਕਡਾਊਨ ਕਾਰਨ ਕੰਮ ਵਿੱਚ ਪਏ ਗੈਪ ਕਾਰਨ ਲੋਕਾਂ ਨੂੰ ਹਰ ਕਿਸਮ ਦੇ ਪੈਸੇ ਦੇ ਲੈਣ ਦੇਣ ਕਰਨ ਵਿੱਚ ਦਿੱਕਤ ਆ ਰਹੀ ਹੈ।
ਉਨਾਂ ਕਿਹਾ ਬੈਂਕਾਂ ਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਇਸ ਸਮੱਸਿਆ ਦਾ ਸਮਾਂ ਦੇ ਹੱਲ ਕਰਨ ਦੀ ਬਜਾਏ ਵਿਆਜ ਤੇ ਵਿਆਜ ਲਗਾ ਕੇ ਘਰਾਂ ਦੀਆਂ ਕੁਰਕੀਆਂ ਦੇ ਨੋਟਿਸ ਭੇਜ ਮਾਨਸਿਕ ਪ੍ਰੇਸ਼ਾਨੀ ਦਿੰਦਿਆਂ ਨਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ।ਜਿਸ ਨੂੰ ਪਾਰਟੀ ਕਦੇ ਬਰਦਾਸ਼ਤ ਨਹੀ ਕਰੇਗੀ। ਉਨਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਜਿੱਥੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸਰਕਾਰੀ ਅਦਾਰੇ ਸਭਾਉਣ ਤੋਂ ਲੈ ਕੇ ਵੱਡੇ ਲੋਨ ਦੀ ਵਾਪਸੀ ਤੱਕ ਨਹੀਂ ਕਰਾਈ ਜਾਂਦੀ ਸਗੋਂ 68ਹਜਾਰ 700ਸੌ ਕਰੋੜ ਤੱਕ ਦੀ ਮੁਆਫੀ ਦੇ ਦਿੱਤੀ ਗਈ ਅਤੇ ਆਮ ਜਨਤਾ ਦੇ ਘਰ ਕੁਰਕ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ।
ਉਨਾਂ ਕਿਹਾ ਹੈ ਕਿ ਬੈਂਕ ‘ਤੇ ਕੰਪਨੀਆਂ ਦੇ ਲੈਣ ਦੇਣ ਵਿੱਚ ਸ਼ਹਿਰ ਜਾਂ ਪਿੰਡ ਅੰਦਰ ਕਿਸੇ ਦੇ ਵੀ ਮਕਾਨ ਜਾਂ ਦੁਕਾਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਮਹੁੱਲਾ ਵਾਸੀ ਮਨਪ੍ਰੀਤ ਕੌਰ, ਸੀਮਾ, ਜੰਗੀਰੋ, ਸਿਮਰਜੀਤ ਕੌਰ, ਸਿਲਾ ਰਾਣੀ, ਪੰਮੀ ਕੌਰ, ਪ੍ਰਦੀਪ, ਕਾਕਾ, ਕੁਲਦੀਪ ਸਿੰਘ, ਬਬਲੂ, ਭੀਮਾ, ਰਾਜ, ਪੰਕਜ,ਕਾਂਤਾ,ਮਧੂ,ਵਿਸੂ, ਗੁਰਜੀਤ ਸਿੰਘ, ਕ੍ਰਿਸ਼ਨਾ, ਆਰਤੀ, ਬਾਵਾ ਸਿੰਘ ਨੰਬਰਦਾਰ ,ਸਰਬਜੀਤ ਸਿੰਘ ਹਾਜਿਰ ਸਨ।