ਮਾਨਸਾ 25 ਨਵੰਬਰ (ਅਮ੍ਰਿਤਪਾਲ ਸਿੱਧੂ) ਸਿੱਖਿਆ ਮੰਤਰੀ ਦੀ ਕੋਠੀ ਅੱਗੇ ਆਪਣੇ ਰੁਜ਼ਗਾਰ ਲਈ ਹੱਕੀ ਮੰਗਾਂ ਨੂੰ ਲੈ ਕੇ ਰੋਸ਼ ਪ੍ਰਗਟਾਉਣ ਪਹੁੰਚੇ ਬੀ ਐਡ ਈ ਟੀ ਟੀ ਟੈੱਟ ਪਾਸ ਅਤੇ ਹੋਰ ਜਥੇਬੰਦੀਆਂ ਤੇ ਵਹਿਸ਼ੀ ਤਰੀਕੇ ਨਾਲ ਲਾਠੀਚਾਰਜ ਕੀਤਾ ਗਿਆ ਆਰਟ ਐਂਡ ਕਰਾਫਟ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਝੁਨੀਰ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ, ਝੁਨੀਰ ਨੇ ਕਿਹਾ ਕਿ ਪਿਛਲੇ ਦਿਨੀਂ ਧਰਨੇ ਦੌਰਾਨ ਬੇਰੁਜ਼ਗਾਰਾਂ ਦੀ ਆਓ ਭਗਤ ਦਾ ਢੌਂਗ ਕਰਨ ਵਾਲੇ ਸਿਖਿਆ ਮੰਤਰੀ ਨੇ ਆਪਣੀ ਕੋਠੇ ਅੱਗੇ ਪਾਣੀ ਦੀਆਂ ਬੁਛਾੜਾਂ ਲਈ ਦੋ ਗੱਡੀਆਂ ਦਾ ਪ੍ਰਬੰਧ ਕਰਾਇਆ ਹੋਇਆ ਸੀ ਪ੍ਰੰਤੂ ਇਨੀਂ ਵੱਡੇ ਗਿਣਤੀ ਵਿੱਚ ਜੁੱਟੇ ਲੋਕਾਂ ਦੇ ਪੀਣ ਲਈ ਪਾਣੀ ਦੀ ਬੂੰਦ ਤੱਕ ਨਹੀਂ ਸੀ ਅਤੇ ਸਿਰਫ ਇੱਕ ਐਂਬੂਲੈਂਸ ਨਾਲ ਬੁੱਤਾਂ ਸਾਰਿਆਂ ਹੋਇਆ ਸੀ ਜੋ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ 15 ਮਿੰਟ ਤੱਕ ਕੋਈ ਹਰਕਤ ਵਿੱਚ ਨਹੀਂ ਆਈ। ਪੁਲਿਸ ਪ੍ਰਸ਼ਾਸਨ ਵੱਲੋਂ ਬੁਛਾੜਾਂ ਮਾਰੀਆਂ ਗਈਆਂ ਤੇ ਅੱਥਰੂ ਗੈਸ ਛੱਡਣ ਤੇ ਵੀ ਡਟੇ ਬੇਰੁਜ਼ਗਾਰਾਂ ਦੇ ਸਿਰ ਪਾੜੇ ਗਏ ਤੇ ਲੱਤਾਂ ਬਾਹਾਂ ਤੋੜੀਆਂ ਗਈਆਂ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਆਇਸਾ ਦੇ ਪ੍ਰਧਾਨ ਦੀ ਬੇਰੁਜ਼ਗਾਰਾਂ ਨੂੰ ਲਾਠੀਆਂ ਤੋਂ ਬਚਾਉਂਦਿਆਂ ਦੀ ਬਾਹ ਟੁੱਟ ਗਈ। ਝੁਨੀਰ ਨੇ ਕਿਹਾ ਕਿ ਸਰਕਾਰ ਸੰਘਰਸ਼ ਨੂੰ ਡੰਡੇ ਨਾਲ ਦਬਾਅ ਨਹੀਂ ਸਕਦੀ। ਇਤਿਹਾਸ ਫੋਲ ਕੇ ਦੇਖ ਲਿਆ ਜਾਵੇ ਹੱਕ ਸੱਚ ਲਈ ਸੰਘਰਸ਼ ਕਰਦੇ ਲੋਕਾਂ ਦੀ ਕਦੇ ਹਾਰ ਨਹੀਂ ਹੋਈ । ਸਰਕਾਰ ਨੂੰ ਚਾਹੀਦਾ ਹੈ ਕਿ ਜੂਨ 2018 ਦੇ ਸਰਵਿਸ ਐਕਟ ਤੋਂ ਪੀੜਤ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ , ਬੀ ਐਡ ਟੈੱਟ ਪਾਸ, ਈ ਟੀ ਟੀ ਟੈੱਟ ਪਾਸ, ਆਰਟ ਐਂਡ ਕਰਾਫਟ ਅਧਿਆਪਕ, ਸ਼ਰੀਰਕ ਸਿੱਖਿਆ ਅਧਿਆਪਕ, ਸੰਗੀਤ ਅਧਿਆਪਕ ਆਦਿ ਦੀਆਂ ਅਧਾਰ ਯੋਗਤਾਵਾਂ ਨੂੰ ਮੰਗ ਪੱਤਰਾਂ ਅਨੁਸਾਰ ਤਰਕਸੰਗਤ ਕਰਨ ਲਈ ਜਲਦ ਹੀ ਕੈਬਨਿਟ ਦੀ ਮੀਟਿੰਗ ਬੁਲਾਈ ਜਾਵੇ ਅਤੇ ਰੇੜਕਾ ਖ਼ਤਮ ਕੀਤਾ ਜਾਵੇ।
ਇਸ ਮੌਕੇ ਆਰਟ ਐਂਡ ਕਰਾਫਟ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਗੁਰਪ੍ਰੀਤ ਲਾਲਿਆਂਵਾਲੀ,ਜਗਜੀਤ ਸਿੰਘ ਗਿੱਲ, ਜਸਵਿੰਦਰ ਸਿੰਘ,ਬੀ ਅੈਡ ਟੈੱਟ ਪਾਸ ਯੂਨੀਅਨ ਦੇ ਗੁਰਦੀਪ ਸਿੰਘ ਮਾਨਸਾ,ਕਲਵੰਤ ਸਿੰਘ ਮਾਨਸਾ, ਵਿਸ਼ਾਤ ਮਾਨਸਾ ਆਦਿ ਹਾਜ਼ਰ ਸਨ। ਜਾਰੀ ਕਰਤਾ ਹਰਜਿੰਦਰ ਸਿੰਘ ਝੁਨੀਰ ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ, ਪੰਜਾਬ ਸੰਪਰਕ ਨੰਬਰ :- 9781868847