• Fri. Sep 20th, 2024

ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਮਜ਼ਦੂਰਾਂ ਤੇ ਆੜ੍ਹਤੀਆਂ ਦੇ ਹਿੱਤਾਂ ਲਈ ਅਸਤੀਫ਼ਾ ਦੇ ਕੇ ਦਿੱਤੀ ਕੁਰਬਾਨੀ :–ਨਿਹਾਲ ਸਿੰਘ ਭੁੱਲਰ ਤਲਵੰਡੀ ਭੂੰਗੇਰੀਆ

ByJagraj Gill

Sep 20, 2020

ਜਾਖੜ ਵਰਗੇ ਪਹਿਲਾ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ /ਭੁੱਲਰ ,ਕਪੂਰੇ

ਮੋਗਾ 20 ਸਤੰਬਰ (ਸਰਬਜੀਤ ਰੌਲੀ) ਸ਼੍ਰੋਮਣੀ ਅਕਾਲੀ ਦਲ ਧਰਮਕੋਟ   ਦੀ ਇਕੱਤਰਤਾ ਹਲਕਾ ਧਰਮਕੋਟ ਦੇ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਸਾਬਕਾ ਵਾਈਸ਼ ਚੈਅਰਮੇਨ  ਨਿਹਾਲ ਸਿੰਘ ਭੁੱਲਰ ਸਰਕਲ ਪ੍ਰਧਾਨ ਮੈਹਿਣਾ ਅਗਵਾਈ ਵਿੱਚ ਕੀਤੀ ਗਈ ਇਸ ਮੀਟਿੰਗ ਵਿਚ ਸਰਕਲ ਮਹਿਣਾ ਦੇ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਅਹੁਦੇਦਾਰਾਂ ਨੇ ਭਾਗ ਲਿਆ ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਿਹਾਲ ਸਿੰਘ ਭੁੱਲਰ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਦਾ ਵਿਰੋਧ ਕਰਕੇ ਭਾਜਪਾ ਨਾਲ 43 ਸਾਲਾਂ ਪੁਰਾਣੀ ਸਾਝ ਨੂੰ ਵੀ ਅਣਡਿੱਠ ਕਰ ਦਿੱਤਾ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਮੰਤਰੀ ਨੇ ਵੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਐਲਾਨ ਤੋ ਆਪਣੇ ਕੈਬਨਿਟ ਰੈਂਕ ਦੀ  ਕੁਰਸੀ ਨੂੰ ਠੇਡਾ ਮਾਰ ਕੇ ਅਤਸੀਫਾ ਦੇ ਦਿੱਤਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਕੁਰਸੀ ਪਿਆਰੀ ਨਹੀਂ ਸਗੋਂ ਕਿਸਾਨ ਮਜ਼ਦੂਰ ਆੜ੍ਹਤੀ ਅਤੇ ਦੁਕਾਨਦਾਰ ਦੇ ਹਿੱਤ ਸਭ ਤੋਂ ਵੱਧ ਪਿਆਰੇ ਹਨ ਇਸ ਮੌਕੇ ਤੇ ਭੁੱਲਰ ਨੇ ਖੇਤੀ ਸਬੰਧੀ ਤਿੰਨ ਆਰਡੀਨੇਸ਼ਨ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਜਿੱਥੇ ਵੀ ਧਰਨੇ ਮੁਜਾਹਰੇ ਕੀਤੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਵੱਡੇ ਪੱਧਰ ਤੇ ਆਪਣੇ ਵਰਕਰਾਂ ਨਾਲ ਇਨ੍ਹਾਂ ਧਰਨਿਆਂ ਵਿੱਚ ਸ਼ਾਮਲ ਹੋ ਕੇ  ਸਮਰਥਨ ਕਰੇਗਾ ।ਇਸ ਮੌਕੇ ਤੇ ਨਿਆਲ ਸਿੰਘ ਭੁੱਲਰ ਨੇ ਕਿਹਾ ਕਿ ਜੋ ਗਰੀਬਾਂ ਲਈ ਆਈ ਕਣਕ ਵਿੱਚ ਕਰੀਬ ਪੰਜ ਕਰੋੜ ਰੁਪਏ ਦਾ ਘਪਲਾ ਹੋਇਆ ਹੈ ਉਸ ਦੀ ਵੀ ਸੱਚਾਈ ਸਾਹਮਣੇ ਲਿਆ ਕੇ ਅਤੇ ਜਿੰਨ੍ਹਾਂ ਨੇ ਘਪਲਾ ਕੀਤਾ ਹੈ ਨੂੰ ਜਨਤਕ ਕਰਕੇ ਸਜ਼ਾਵਾਂ  ਦਿਵਾਉਣ ਤੱਕ ਕਦੇ ਟਿਕ ਕੇ ਨਹੀਂ ਬੈਠੇਗਾ ਭੁੱਲਰ ਨੇ ਕਿਹਾ ਕਿ ਕਾਂਗਰਸ ਦੇ ਜਾਖੜ ਵਰਗੇ ਸੀਨੀਅਰ ਆਗੂ ਜੋ ਇਕ ਦੂਜੀਆਂ ਪਾਰਟੀਆਂ ਤੇ ਤਵੇ ਲਾ ਰਹੇ ਹਨ ਉਨ੍ਹਾਂ ਨੂੰ ਤਵੇ ਲਗਾਉਣ ਦੀ ਲੋੜ ਨਹੀਂ ਉਹ ਦੱਸਣ ਉਨ੍ਹਾਂ ਪੰਜਾਬ ਦੀ ਕਿਸਾਨੀ ਅਤੇ ਮਜ਼ਦੂਰਾਂ ਲਈ ਕੀ ਕੀਤਾ ਹੈ ਹੋ ਕੇ ਸਮੂਹ ਨਾਲ ਇਹ ਕਹਿ ਰਹੇ ਹਨ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਹਿੱਤਾਂ ਵਿੱਚ ਖੜ੍ਹੀ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਵਿਤਕਰਾ ਕੀਤਾ ਹੈ ਇੱਥੇ ਹੀ ਬੱਸ ਨਹੀਂ ਅਕਾਲੀ ਸਰਕਾਰ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਨੂੰ ਬੰਦ ਕਰਕੇ ਪੰਜਾਬ ਦੇ ਲੋਕਾਂ ਨਾਲ ਜਿੱਥੇ ਧੋਖਾ ਕੀਤਾ ਹੈ ਉਥੇ ਕਾਂਗਰਸੀ ਮੰਤਰੀਆਂ ਨੇ ਗਰੀਬ ਬੱਚਿਆਂ ਦੇ ਵਜ਼ੀਫੇ ਵੀ ਹੜੱਪ ਕੀਤੇ ਹਨ ਉਨ੍ਹਾਂ ਕਿਹਾ ਕਿ ਕਾਂਗਰਸੀ ਕਿਸ ਮੂੰਹ ਨਾਲ ਕਹਿ ਰਹੇ ਹਨ ਕਿ ਉਹ ਪੰਜਾਬ ਦੇ ਲੋਕਾਂ ਦੇ ਹਮੈਤੀ ਹਨ ।ਇਸ ਮੌਕੇ ਸਰਕਲ ਮਹਿਣਾ ਦੇ ਮੀਤ ਪ੍ਰਧਾਨ ਕਰਮਜੀਤ ਸਿੰਘ ਕਪੂਰੇ ਨੇ ਵੀ ਸਬੋਧਨ ਕਰਦਿਆਂ ਕਿਹਾ ਕਿ ਜੋ ਫ਼ੈਸਲਾ ਕੇਂਦਰੀ ਫੂਡ ਪ੍ਰੋਸੈਸਿੰਗ ਤੇ ਖਾਦ ਮੰਤਰੀ ਬੀਬਾ ਬਾਦਲ ਨੇ ਆਪਣੀ ਕੁਰਸੀ ਨੂੰ ਤਿਆਗ ਕੇ ਕਿਸਾਨਾਂ ਦੇ ਹਿੱਤ ਵਿੱਚ ਲਿਆ ਹੈ ਉਹ  ਫੈਸਲਾ ਬਹੁਤ ਹੀ ਸਲਾਘਾਯੋਗ ਹੈ ਕਿਉਂਕਿ ਅਕਾਲੀ ਦਲ ਵਿੱਚ ਵੀ ਲੋਕ ਕਿਸਾਨੀ ਨਾਲ ਜੁੜੇ ਹੋਏ ਹਨ ਅਤੇ ਅਕਾਲੀ ਦਲ ਕਿਸਾਨਾਂ ਦੀ ਹੀ ਪਾਰਟੀ ਹੈ ਅਤੇ ਇਸ ਵਿੱਚ ਕਿਸਾਨ ਹੀ ਵੱਡੇ ਪੱਧਰ ਤੇ ਸ਼ਾਮਲ ਹਨ ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾ ਤੇ ਮਜਦੂੰਰ ਵਰਗ  ਨਾਲ ਖੜਦਾ ਆਇਆ ਹੈ ਅਤੇ ਖੜ੍ਹਦਾ ਰਹੇਗਾ ਇਸ ਮੌਕੇ ਕਰਮਜੀਤ ਸਿੰਘ ਕਪੂਰੇ ਨੇ ਕਿਹਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਲਦ ਭਾਜਪਾ ਨੂੰ ਵੀ ਠੁਕਰਾ ਕੇ  ਨਿਰੋਲ ਅਕਾਲੀ ਦਲ ਪਾਰਟੀ ਸਥਾਪਤ ਕਰਨੀ ਚਾਹੀਦੀ ਹੈ  ਅਤੇ ਅਜਿਹੀ ਪਾਰਟੀ ਨਾਲ ਸਾਂਝ ਨਹੀਂ ਰੱਖਣੀ ਚਾਹੀਦੀ ਜੋ ਕਿਸਾਨਾਂ ਦੇ ਹਿੱਤਾਂ ਦੀ ਗੱਲ ਨਹੀਂ ਕਰ ਸਕਦੀ ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਭੰਪ ਸੀਨੀਅਰ ਅਕਾਲੀ ਆਗੂ ਕਪੂਰੇ ,ਰਾਜਿੰਦਰ ਸਿੰਘ ਡਾਇਰੈਕਟਰ ਸਹਿਕਾਰੀ ਬੈਂਕਾਂ ਕਪੂਰੇ, ਜਰਨੈਲ ਸਿੰਘ ਬਿੱਟੂ ਸਰਪੰਚ ਸੀਨੀ ਮੀਤ ਪ੍ਰਧਾਨ ਸਰਕਲਾ ਮੈਹਿਣਾ,ਸਰਪੰਚ ਅਮਰੀਕ ਸਿੰਘ ਸਰਕਲ ਪ੍ਰਧਾਨ ਐਸ ਸੀ ਵਿੰਗ ਮਹਿਣਾ ,ਸਾਬਕਾ ਸਰਪੰਚ ਹਰਪਾਲ ਸਿੰਘ ਮਹਿਣਾ  ਸਰਪੰਚ ,ਲਖਵਿੰਦਰ ਸਿੰਘ ਮਹਿਣਾ ਸੀਨੀਅਰ ਮੀਤ ਪ੍ਰਧਾਨ ,ਨੰਬਰਦਾਰ ਗੁਰਚਰਨ ਸਿੰਘ ਤਲਵੰਡੀ ਭੰਗੇਰੀਆਂ, ਸਾਬਕਾ ਸਰਪੰਚ ਗੁਰਚਰਨ ਸਿੰਘ ਕਪੂਰੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਬਾਦਲ ,ਸੋਹਣ ਸਿੰਘ ਸਾਬਕਾ ਸਰਪੰਚ ਕਪੂਰੇ ,ਗੁਰਵਿੰਦਰ ਸਿੰਘ ਕੋਕੀ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀਦਲ ਬਾਦਲ , ਬਸੰਤ ਸਿੰਘ ਪ੍ਰਧਾਨ ਰੌਲ਼ੀ ਹਰਬੰਸ ਸਿੰਘ ਮੈਂਬਰ ਪੰਚਾਇਤ ਰੌਲੀ , ਚਮਕੌਰ ਸਿੰਘ ਦੁਸਾਂਝ ਸਰਕਲ ਮੀਤ ਪ੍ਰਧਾਨ , ਸ਼ਾਦ ਨੇ ਵੀ ਸੋਧ ਕਰਦਿਆਂ ਕਹਿ ਕੇ ਜੋ ਬੀਬਾ ਬਾਦਲ ਨੇ ਕਿਸਾਨਾਂ ਦੇ ਹਿੱਤ ਲਈ ਫ਼ੈਸਲਾ ਲਿਆ ਹੈ ਉਹ ਉਸ ਦਾ ਦਿਲੋਂ ਸਤਿਕਾਰ ਕਰਦੇ ਹਨ ਬਹੁਤ ਆਗੂਆਂ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਬਲਕਿ ਤਿੰਨੋ ਆਰਡੀਨੈਂਸ ਖ਼ਤਮ ਕਰਵਾਉਣ ਲਈ ਇਕੱਠੇ ਹੋ ਕੇ ਕਿਸਾਨਾ ਨਾਲ ਖੜਕੇ ਸੰਘਰਸ਼  ਕਰਨਾ ਚਾਹੀਦਾ ਹੈ ।

 

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *