ਨਿਹਾਲ ਸਿੰਘ ਵਾਲਾ 31ਜਨਵਰੀ
(ਕੀਤਾ ਬਾਰੇਵਾਲਾ )
ਸੈਂਟਰ ਸਰਕਾਰ ਦੁਆਰਾ ਜੋ ਤਿੰਨ ਬਿੱਲ ਕਿਸਾਨੀ ਖਿਲਾਫ ਲਿਆਂਦੇ ਗਏ ਹਨ।।ਉਸਦੇ ਸਬੰਧ ਵਿੱਚ ਲਗਾਤਾਰ ਦਿੱਲੀ ਵਿੱਚ ਮੋਰਚਾ ਜਾਰੀ ਹੈ।।ਵੱਖ ਵੱਖ ਪਿੰਡਾ ਵਿੱਚ ਸੰਘਰਸ ਨੂੰ ਹੋਰ ਤੇਜ ਕਰਨ ਲਈ ਮਤੇ ਪਾਏ ਜਾ ਰਹੇ ਹਨ।।ਇਸਦੇ ਤਹਿਤ ਹੀ ਗਰਾਮ ਪੰਚਾਇਤ ਬਾਰੇਵਾਲਾ ਤੇ ਨਗਰ ਨਿਵਾਸੀਆ ਵੱਲੋ ਵੀ ਇੱਕ ਮਤਾ ਪਾਇਆ ਗਿਆ ਕਿ ਹਰ ਘਰ ਦਾ ਇੱਕ ਇੱਕ ਬੰਦਾ ਦਿੱਲੀ ਸੰਘਰਸ ਵਿੱਚ ਜਾਵੇਗਾ ਤੇ ਇੱਕ ਜੱਥਾ ਘੱਟੋ ਘੱਟ ਸੱਤ ਦਿਨ ਲਾ ਕੇ ਆਵੇਗਾ । ਇਸ ਸਮੇ ਗਰਾਮ ਪੰਚਾਇਤ ਬਾਰੇਵਾਲਾ ਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਤੇ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਹਾਜਰ ਸਨ।। ਤੇ ਇਹ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।।