ਬਾਰੇਵਾਲਾ ਤੋ ਖੋਟੇ ਲਈ ਆਉਦੀ ਸੜਕ ਦੇ ਅਧੀਨ ਆਉਂਦਾ ਕੱਸੀ ਦਾ ਪੁਲ ਲੋਕਾ ਦੇ ਸਹਿਯੋਗ ਨਾਲ ਕੀਤਾ ਗਿਆ ਚੌੜਾ

ਨਿਹਾਲ ਸਿੰਘ ਵਾਲਾ 27 ਜੂਨ

  (ਕੀਤਾ ਬਾਰੇਵਾਲਾ ਜਗਸੀਰ ਪੱਤੋ )

ਮੋਗੇ ਜਿਲਾ ਦੇ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਅਧੀਨ ਆਉਦੇ ਪਿੰਡ ਬਾਰੇਵਾਲਾ ਤੋ ਜੋ ਸੜਕ ਖੋਟਿਆ ਨੂੰ ਜਾਦੀ ਹੈ । ਉਸ ਦੇ ਅਧੀਨ ਜੋ ਕੱਸੀ ਦਾ ਪੁਲ ਆਉਦਾ ਹੈ ਉਸਨੂੰ ਚੌੜਾ ਕੀਤਾ ਗਿਆ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸਮਾਜ ਸੇਵੀ ਹਰੀ ਸਿੰਘ ਬਾਰੇਵਾਲਾ ਨੇ ਦੱਸਿਆ ਕਿ ਇਹ ਪੁਲ ਪੰਜਾਬ ਮੰਡੀ ਬੋਰਡ ਦੇ ਐਕਸੀਅਨ ਸਰਦਾਰ ਜਸਵੀਰ ਸਿੰਘ ਐਸ ਡੀ ਉ ਜੋਗਿੰਦਰ ਸਿੰਘ ਜੇ ਈ ਅਜੈ ਸਿੰਘ ਅਤੇ ਸੁਪਰਵਾਈਜਰ ਬਲਜਿੰਦਰ ਪਾਲ ਸਰਮਾ ਦੇ ਯਤਨਾ ਸਦਕਾ ਬਣਾਇਆ ਗਿਆ ਹੈ ਜਿੰਨਾ ਨੇ ਜਿੰਨੀ ਸਰਕਾਰੀ ਸੜਕ ਸੀ ਉਸ ਉਪਰ ਪੁਲ ਬਣਾ ਦਿੱਤਾ ਪਰ ਪੁਲ ਉੱਚਾ ਬਣਨ ਕਾਰਨ ਰਸਤਾ ਜਿਆਦਾ ਤੰਗ ਹੋ ਗਿਆ ਸੀ ਜਿਸਦੇ ਕਾਰਨ ਸਿਰਫ ਇੱਕ ਗੱਡੀ ਲੰਘਣ ਜੋਗਾ ਥਾਂ ਹੀ ਸੀ ਤਾ ਹਰੀ ਸਿੰਘ ਬਾਰੇਵਾਲਾ ਜੋ ਹਰ ਇੱਕ ਸਮਾਜ ਸੇਵੀ ਕੰਮ ਵਿੱਚ ਮੋਰੀ ਰੋਲ ਨਿਭਾਉਦੇ ਹਨ ਉਨਾ ਨੇ ਅਣਥੱਕ ਮਿਹਨਤ ਕਰਕੇ ਸਰਦਾਰ ਭਾਗ ਸਿੰਘ ਸਪੁੱਤਰ ਰੂੜ ਸਿੰਘ ਵਾਸੀ ਬਾਰੇਵਾਲਾ ਸੇਰ ਸਿੰਘ ਸਪੁੱਤਰ ਕਿਰਪਾਲ ਸਿੰਘ ਵਾਸੀ ਪੱਤੋ ਹੀਰਾ ਸਿੰਘ ਹਾਕਮ ਸਿੰਘ ਬਲਦੇਵ ਸਿੰਘ ਸਪੁੱਤਰ ਦਲੀਪ ਸਿੰਘ ਵਾਸੀ ਖੋਟੇ ਅਤੇ ਜਸਵੰਤ ਸਿੰਘ ਸਪੁੱਤਰ ਜਰਨੈਲ ਸਿੰਘ ਵਾਸੀ ਪੱਤੋ ਹੀਰਾ ਸਿੰਘ ਮਨਜੀਤ ਸਿੰਘ ਸਪੁੱਤਰ ਪਾਲ ਸਿੰਘ ਵਾਸੀ ਬਾਰੇਵਾਲਾ ਨੂੰ ਆਪਣੀ ਜਮੀਨ ਵਿੱਚੋ ਤਕਰੀਬਨ ਚਾਰ ਫੁੱਟ ਜਗਾ ਆਮ ਰਸਤਾ ਚੌੜਾ ਕਰਨ ਲਈ ਮਨਾ ਕਿ ਕੰਧਾ ਦੀ ਉਸਾਰੀ ਮੁਕੰਮਲ ਕਰਵਾ ਦਿੱਤੀ ਹੈ ਜਿਸਦੇ ਕਾਰਨ ਹੁਣ ਕੱਸੀ ਦੇ ਪੁਲ ਤੋ ਲੋਕਾ ਨੂੰ ਲੰਘਣਾ ਸੌਖਾ ਹੋ ਗਿਆ

 

ਇਸ ਕੰਮ ਵਿੱਚ ਗੁਰਤੇਜ ਸਿੰਘ ਫੌਜੀ ਮੇਹਰ ਸਿੰਘ ਹਾਕਮ ਸਿੰਘ ਬਲਵੀਰ ਸਿੰਘ ਮੈਬਰ ਅਤੇ ਮੇਜਰ ਸਿੰਘ ਬਿਜਲੀ ਬੋਰਡ ਨੇ ਵੀ ਸਿਰ ਤੋੜ ਯਤਨ ਕੀਤੇ ਹਨ ਹੁਣ ਰਸਤਾ ਬਹੁਤ ਹੀ ਚੌੜਾ ਹੋ ਗਿਆ ਹੈ ਜਿਸਦਾ ਇਲਾਕੇ ਦੇ ਲੋਕਾ ਨੇ ਬਹੁਤ ਚਾਅ ਕੀਤਾ ਹੈ ਇਸ ਸਮੇ ਉਨਾ ਨੇ ਹੋਰ ਜਿੰਨੇ ਵੀ ਰਸਤੇ ਤੰਗ ਹਨ ਉਨਾ ਲੋਕਾ ਨੂੰ ਇਸ ਕੰਮ ਤੋ ਸੇਧ ਲੈਣ ਲਈ ਕਿਹਾ ।

Leave a Reply

Your email address will not be published. Required fields are marked *