ਮੋਗਾ 7 ਫਰਵਰੀ (ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ)
ਮੋਗਾ ਜ਼ਿਲੇ ਦੀ ਨਾਮਵਰ ਬਾਬਾ ਬੰਦਾ ਸਿੰਘ ਬਹਾਦਰ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਜੋ ਸਮਾਜ ਸੇਵਾ ਦੇ ਕੰਮਾਂ ਵਿੱਚ ਮੋਹਰੀ ਰਹੀ ਹੈ । ਇਸ ਸੰਸਥਾਂ ਨੇ ਲਾਕ ਡਾਊਨ ਦੌਰਾਨ ਬੀ ਅਨੇਕਾਂ ਹੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ । ਅਤੇ ਦੀਨ ਦੁਖੀਆਂ ਦੀ ਮਦਦ ਕੀਤੀ । ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਅੱਜ 100 ਬਹੁਤ ਹੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ
ਇਸ ਰਾਸ਼ਨ ਵੰਡ ਸਮਾਗਮ ਦੇ ਮੁੱਖ ਮਹਿਮਾਨ ਭੋਲਾ ਸਿੰਘ ਹਾਂਗਕਾਂਗ ਵਾਲੇ ਚੜਿੱਕ ਤੋਂ,, ਵਿੱਕੀ ਗੋਇਲ ਅਤੇ ਪ੍ਰਗਟ ਸੰਘਾ USA ਜੋਗੇਵਾਲੇ ਤੋਂ ਸਨ। ਮੁੱਖ ਮਹਿਮਾਨਾਂ ਵੱਲੋਂ ਦਾਨੀ ਸੱਜਣਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਿਨ੍ਹਾਂ ਦੇ ਨਾਂਅ ਇਸ ਪ੍ਰਕਾਰ ਹਨ। ਛਤਰਪਾਲ ਸਿੰਘ ਸਿਵਲ ਹਸਪਤਾਲ ਮੋਗਾ, ਗੁਰਜੀਤ ਸਿੰਘ ਰੀਡਰ ਤਹਿਸੀਲਦਾਰ, ਹਰਦੇਵ ਸਿੰਘ ਸਰਪੰਚ ਧੱਲੇਕੇ, ਨਰਿੰਦਰ ਕੌਰ ਧੱਲੇਕੇ ਸਮਾਜ ਸੇਵੀ, ਸੈਂਡੀ ਮੋਗਾ, ਰਾਜਦੀਪ ਸਿੰਘ ਸਮਾਜ ਸੇਵੀ, ਜਸਵਿੰਦਰ ਸਿੰਘ ਕਾਹਨ ਸਿੰਘ ਵਾਲਾ, ਗੌਰਵ ਮੋਗਾ ਹੈ ।
ਇਸ ਮੌਕੇ ਤੇ ਮੁੱਖ ਪ੍ਰਬੰਧਕ ਜਸਵੀਰ ਸਿੰਘ ਬਾਵਾ ਪੰਜਾਬ ਪੁਲਿਸ ਮੋਗਾ ਨੇ ਕਿਹਾ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ,, ਜੋ ਸਾਡੇ ਗੁਰੂਆਂ ਨੇ ਸਾਨੂੰ ਸੰਦੇਸ਼ ਦਿੱਤਾ, ਸਾਨੂੰ ਉਹਨਾਂ ਤੇ ਚੱਲਣਾ ਚਾਹੀਦਾ ਹੈ,,, ਇਹ 100 ਬਹੁਤ ਹੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਅਤੇ ਬਿਰਧ ਆਸ਼ਰਮ ਜੋ ਚੱਲ ਰਿਹਾ ਹੈ,,, ਇਹ ਸਭ ਦਾਨੀ ਸੱਜਣਾਂ ਦੀ ਬਦੌਲਤ ਚੱਲ ਰਿਹਾ ਹੈ।। ਨਾਲ ਹੀ ਇਹ ਵੀ ਬੇਨਤੀ ਕੀਤੀ ਕਿ ਜੇਕਰ ਤੁਹਾਡੇ ਧਿਆਨ ਵਿੱਚ ਕੋਈ ਬੇਸਹਾਰਾ ਬਜੁਰਗ ਮਾਤਾ ਪਿਤਾ ਆਉਂਦੇ ਹਨ ਤਾਂ ਸਾਡੇ ਧਿਆਨ ਵਿੱਚ ਜਰੂਰ ਲਿਆਓ ਤਾਂ ਜੋ ਉਹਨਾਂ ਨੂੰ ਬਿਰਧ ਆਸ਼ਰਮ ਵਿੱਚ ਲਿਆ ਕੇ ਉਹਨਾਂ ਦੀ ਸੇਵਾ ਸੰਭਾਲ ਕਰਕੇ ਇਨਸਾਨੀਅਤ ਦਾ ਫਰਜ ਨਿਭਾਇਆ ਜਾ ਸਕੇ।।
ਇਸ ਵਾਰ ਸਨਮਾਨ ਸਮਾਰੋਹ ਅਤੇ ਰਾਸ਼ਨ ਵੰਡ ਸਮਾਗਮ ਉੱਘੇ ਸਮਾਜ ਸੇਵੀ ਭੋਲਾ ਸਿੰਘ ਗਿੱਲ , ਬੱਬੂ ਸਿੰਘ ਗਿੱਲ, ਰਾਣਾ ਸਿੰਘ ਗਿੱਲ ਵਾਸੀ ਚੜਿੱਕ, ਹਾਂਗਕਾਂਗ ਵਾਲੇ ਅਤੇ ਵਿੱਕੀ ਗੋਇਲ ਵੱਲੋਂ ਕਰਵਾਇਆ ਗਿਆ ਹੈ । ਅਤੇ ਅੱਗੇ ਤੋਂ ਵੀ ਕਰਵਾਇਆ ਜਾਵੇਗਾ।। ਇਸ ਮੌਕੇ ਤੇ ਮੁੱਖ ਮਹਿਮਾਨ ਭੋਲਾ ਸਿੰਘ ਹਾਂਗਕਾਂਗ ਵਾਲੇ ਚੜਿੱਕ ਨੇ ਕਿਹਾ ਕਿ ਇਹ ਜੋ ਸੇਵਾਵਾਂ ਚੱਲ ਰਹੀਆਂ ਹਨ, ਇਹਨਾਂ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਪਾਵਾਂਗੇ ਅਤੇ ਇਸ ਤਰ੍ਹਾਂ ਦੇ ਸਮਾਗਮ ਕਰਵਾਉਂਦੇ ਰਹਾਂਗੇ।। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਸੇਵਾਸਰ ਮੰਡੀ ਨਿਹਾਲ ਸਿੰਘ ਵਾਲਾ ਵੱਲੋ ਇੱਥੇ ਪਹੁੰਚੀਆਂ ਸੰਗਤਾਂ ਲਈ ਪ੍ਰਸ਼ਾਦਾ ਤਿਆਰ ਕਰਕੇ ਲਿਆਂਦਾ ਗਿਆ।। ਇਸ ਸਮਾਗਮ ਵਿੱਚ ਪਹੁੰਚੇ ਦਾਨੀ ਸੱਜਣਾਂ ਅਤੇ ਸਮਾਜ ਸੇਵੀਆਂ ਦਾ ਅਵਤਾਰ ਸਿੰਘ ਦੁੰਨੇਕੇ ਪ੍ਰਧਾਨ ਅਤੇ ਮੀਤਾ ਬਾਵਾ ਵਾਈਸ ਪ੍ਰੈਜੀਡੈਂਟ ਨੇ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਚੱਲ ਰਹੀਆਂ ਸੇਵਾਵਾਂ ,ਵਾਹਿਗੁਰੂ ਦੀ ਕ੍ਰਿਪਾ ਨਾਲ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ।