ਫਤਹਿਗੜ੍ਹ ਪੰਜਤੂਰ 6 ਜਨਵਰੀ (ਸਤਿਨਾਮ ਦਾਨੇ ਵਾਲੀਆ)
ਸਥਾਨਕ ਕਸਬੇ ਦੇ ਗੁਰਦੁਆਰਾ ਕਲਿਆਣਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਮਨਾਇਆ ਗਿਆ । ਇਹ ਜੋੜ ਮੇਲਾ ਬਾਬਾ ਵੀਰ ਸਿੰਘ ਤੋਂ ਵਰਸਾਏ ਬਾਬਾ ਆਤਮਾ ਸਿੰਘ ਦੀ ਯਾਦ ਵਿੱਚ ਗੁਰਦੁਆਰੇ ਦੇ ਮੁੱਖ ਸੇਵਾਦਾਰ ਭਾਈ ਰਾਜਵਿੰਦਰ ਸਿੰਘ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਉਪਰਾਲੇ ਸਦਕਾ ਮਨਾਇਆ ਜਾਂਦਾ ਹੈ । ਲਗਾਤਾਰ ਤਿੰਨ ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਸੰਗਤਾਂ ਵੱਲੋਂ ਦੋ ਅਖੰਡ ਪਾਠ ਸਾਹਿਬ ਆਰੰਭ ਕਰਵਾਕੇ ਭੋਗ ਪਵਾਏ ਜਾਂਦੇ ਹਨ ਭੋਗ ਤੋਂ ਉਪਰੰਤ ਮੇਲੇ ਦੀ ਰੌਣਕ ਨੂੰ ਵਧਾਉਣ ਲਈ ਘੋਲ ਕਬੱਡੀ ਅਤੇ ਘੋੜ ਦੌੜ ਕਰਵਾਈ ਜਾਂਦੀ ਹੈ ਜੋ ਕਿ ਜੋੜ ਮੇਲੇ ਦੀ ਖਿੱਚ ਦਾ ਕੇਂਦਰ ਹੈ ਖ਼ਾਸ ਕਰਕੇ ਬਾਬਾ ਜੀ ਵੱਲੋਂ ਕਬੱਡੀ ਦੇ ਢੇਰੀ ਵਾਲੇ ਮੈਚ ਕਰਵਾਏ ਜਾਂਦੇ ਹਨ ਇਸ ਤੋਂ ਉਪਰੰਤ ਨਿਹੰਗ ਸਿੰਘ ਆਪਣੇ ਘੋੜਿਆਂ ਦੀਆਂ ਕਾਠੀਆਂ ਤੇ ਆਪਣੇ ਜੌਹਰ ਦਿਖਾਉਂਦੇ ਹੋਏ ਕਿੱਲਾ ਪੁੱਟਣ ਦੇ ਕਰਤਬ ਦਿਖਾਉਂਦੇ ਹਨ ਤੇ ਜੋੜੇ ਘੋੜਿਆਂ ਦੀ ਸਵਾਰੀ ਕਰਦੇ ਹਨ ਜੋ ਲੋਕਾਂ ਨੂੰ ਦੰਦਾਂ ਥੱਲੇ ਜੀਭ ਲੈਣ ਲਈ ਮਜਬੂਰ ਕਰਦੇ ਹਨ ਇਸ ਮੇਲੇ ਦੀ ਸ਼ਾਨ ਨੂੰ ਵਧਾਉਣ ਲਈ ਦੂਰੋਂ ਨੇੜਿਓਂ ਪਹੁੰਚੇ ਮਹਾਂ ਪੁਰਖ ਅਤੇ ਸਿਆਸੀ ਲੋਕਾਂ ਨੇ ਆਪਣੀ ਹਾਜ਼ਰੀ ਲਵਾਈ ਜਿਨ੍ਹਾਂ ਵਿੱਚੋਂ ਮਿਸਲ ਸ਼ਹੀਦਾਂ ਤਰਨਾ ਦਲ ਦੇ ਬਾਬਾ ਗੱਜਣ ਸਿੰਘ ਬਾਬਾ ਬਕਾਲਾ ਸਾਹਿਬ ਤੋਂ ਬਾਬਾ ਗੁਰਬਿੰਦਰ ਸਿੰਘ ਸਤਲਾਣੀ ਸਾਹਿਬ ਬਾਬਾ ਜੋਗਿੰਦਰ ਸਿੰਘ ਲਾਲੂ ਵਾਲਾ ਗਿੱਦੜਪਿੰਡੀ ਪੁਲ ਮਹੰਤ ਸੇਵਾ ਸਿੰਘ ਬਡਾਲਾ ਮਹੰਤ ਗੁਰਨਾਮ ਸਿੰਘ ਲਹਿਰਾ ਅਤੇ ਜਰਨੈਲ ਸਿੰਘ ਉਸਮਾਨ ਵਾਲ ਅਤੇ ਸਿਆਸੀ ਚਿਹਰੇ ਜਰਨੈਲ ਸਿੰਘ ਖੱਬੇ ਚੇਅਰਮੈਨ ਮਾਰਕੀਟ ਕਮੇਟੀ ਫਤਹਿਗੜ੍ਹ ਪੰਜਤੂਰ ਉਪ ਚੇਅਰਮੈਨ ਦਰਸ਼ਨ ਸਿੰਘ ਲਲਿਹਾਂਦੀ ਸਵਰਨ ਸਿੰਘ ਗਿੱਲ ਅਮਰਦੀਪ ਸਿੰਘ ਢਿੱਲੋਂ ਪ੍ਰਗਟ ਸਿੰਘ ਰੇਸ਼ਮ ਸਿੰਘ ਦਾਨੇਵਾਲ ਡਾ ਹਰਮਿੰਦਰ ਸਿੰਘ ਗੁਰਮੇਜ ਸਿੰਘ ਕੁਲਦੀਪ ਸਿੰਘ ਬਲਦੇਵ ਸਿੰਘ ਵਰਿਆਮ ਸਿੰਘ ਸਤਪਾਲ ਸਿੰਘ ਆਦਿ ਸੰਗਤਾਂ ਨੇ ਹਾਜ਼ਰੀ ਲਵਾਈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।