• Fri. Sep 20th, 2024

ਬਲਾਕ ਪੱਧਰੀ ਕੰਪਿਊਟਰ ਮੁਕਾਬਲਿਆਂ ਵਿੱਚ ਪੜੈਣ ਸਕੂਲ ਦੀ ਚੜ੍ਹਤ

ByJagraj Gill

Jun 23, 2021

ਸਿੱਧਵਾਂ ਬੇਟ 23 ਜੂਨ (ਜਸਵੀਰ ਪੁੜੈਣ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਡ਼ੈਨ ਦੇ ਵਿਦਿਆਰਥੀਆਂ ਨੇ ਬਲਾਕ ਸਿੱਧਵਾਂ ਬੇਟ-2 ਦੇ ਕੰਪਿਊਟਰ ਪੋਸਟਰ ਮੁਕਾਬਲੇ ਅਤੇ ਵਰਕਿੰਗ ਮਾਡਲ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਇਆ ਹੈ ।

ਵਿਦਿਆਰਥਣਾਂ ਦੇ ਗਾਈਡ ਅਧਿਆਪਕ ਸ੍ਰੀ ਧਰਮਿੰਦਰ ਸਿੰਘ ਕੰਪਿਊਟਰ ਫੈਕਲਟੀ ਨੇ ਦੱਸਿਆ ਕਿ ਮਧੂ ਨੇ ਨੌਵੀਂ ਤੋਂ ਦਸਵੀਂ ਜਮਾਤ ਵਾਲੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਸਨਦੀਪ ਕੌਰ ਆਲੀਵਾਲ ਨੇ ਲੈਪਟਾਪ ਦੇ ਵਰਕਿੰਗ ਮਾਡਲ ਦੀ ਬਦੌਲਤ ਗਿਆਰ੍ਹਵੀਂ ਤੇ ਬਾਰ੍ਹਵੀਂ ਸ਼੍ਰੇਣੀ ਦੇ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ ।

ਇਨ੍ਹਾਂ ਵਿਦਿਆਰਥਣਾਂ ਤੋਂ ਭਵਿੱਖ ਵਿੱਚ ਵੀ ਵੱਡੀਆਂ ਆਸਾਂ ਹਨ । ਸਕੂਲ ਦੇ ਸਾਬਕਾ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਕੁਮਾਰੀ ,ਮੈਡਮ ਗੁਰਿੰਦਰ ਕੌਰ, ਗੁਰਪ੍ਰੀਤ ਕੌਰ ਸਾਹਨੀ ,ਨਿਧੀ ਅਹੂਜਾ,ਰਵਨੀਤ ਕੌਰ,ਅਮਰਜੋਤੀ,ਦਵਿੰਦਰ ਕੌਰ ਤੇ ਬੇਅੰਤ ਕੌਰ ਸਮੇਤ ਸਮੂਹ ਅਧਿਆਪਕ ਸਾਹਿਬਾਨ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਮਾਸਟਰ ਧਰਮਿੰਦਰ ਸਿੰਘ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ ।

ਪਿੰਡ ਦੇ ਸਮੂਹ ਪ੍ਰਬੰਧਕਾਂ ਤੇ ਪਤਵੰਤਿਆਂ ਵੱਲੋਂ ਵਿਦਿਆਰਥਣਾਂ ਦੇ ਮਾਪਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *