ਕੋਟ ਈਸੇ ਖਾਂ 26ਸਤੰਬਰ (ਜਗਰਾਜ ਲੋਹਾਰਾ)ਮੋਗੇ ਦੇ ਨੇੜੇ ਪੈਂਦੇ ਪਿੰਡ ਲੋਹਾਰੇ ਵਿੱਚ ਫੱਕਰ ਬਾਬਾ ਦਾਮੂ ਸਾਹ ਜੀ ਦੀ ਦਰਗਾਹ ਤੇ ਆਉਣ ਵਾਲਿਆਂ ਸੰਗਤਾਂ ਲਈ ਜਿੱਥੇ ਕੁੱਝ ਮਹੀਨਿਆਂ ਤੋਂ ਠੰਡੇ ਪਾਣੀ ਦੀ ਸਵੀਲ ਹਰੇਕ ਵੀਰਵਾਰ ਲਗਾਈ ਜਾਂਦੀ ਹੈ ।ਉਥੇ ਹੀ ਅੱਜ ਸੇਵਾਦਾਰਾਂ ਨੇ ਛੋਲੇ ਭਟੂਰੇ ਦਾ ਲੰਗਰ ਵੀ ਲਗਾਇਆ । ਇਸ ਦੌਰਾਨ ਸੇਵਾਦਾਰਾਂ ਨੇ ਬੜੀ ਹੀ ਸਰਧਾ ਤੇ ਉਤਸ਼ਾਹ ਨਾਲ ਸੇਵਾ ਕੀਤੀ । ਇਸ ਮੌਕੇ ਸ:ਜਗਸੀਰ ਸਿੰਘ (ਬੂਟਾ) ਸੇਵਕ ਸਿੰਘ ਅਵਤਾਰ ਸਿੰਘ ਮੈਬਰ ਕੋਮਲਪ੍ਰੀਤ ਸਿੰਘ ਜੋਬਨਪਰੀਤ ਸਿੰਘ ਰਾਮਪਾਲ ਸਿੰਘ ਗੁਰਦਿੱਤ ਸਿੰਘ ਰੇਸਮ ਸਿੰਘ ਅਤੇ ਜੱਗਾ ਸਿੰਘ ਆਦਿ ਹਾਜ਼ਰ ਸਨ