ਕੋਟ ਈਸੇ ਖਾਂ / ਜਗਰਾਜ ਸਿੰਘ ਗਿੱਲ/ ਇਲਾਕੇ ਦੀ ਮੰਨੀ-ਪ੍ਰਵੰਨੀ ਧਾਰਮਿਕ ਦਰਗਾਹ ਫੱਕਰ ਬਾਬਾ ਜੀ ਦਾਮੂ ਸ਼ਾਹ ਵੱਲੋਂ ਲੋੜਵੰਦ ਬੱਚਿਆਂ ਲਈ ਟਰੇਨਿੰਗ ਸੈਂਟਰ ਦਰਗਾਹ ਦੇ ਰਸੀਵਰ ਕਮ- ਐਸ ਡੀ ਐਮ ਡਾ.ਨਰਿੰਦਰ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ । ਬਾਬਾ ਦਾਮੂ ਸਾਹ ਟ੍ਰੇਨਿੰਗ ਸੈਂਟਰ ਤੋਂ ਟ੍ਰੇਨਿੰਗ ਲੈ ਕੇ ਕਈ ਬੱਚੇ ਆਪਣਾ ਭਵਿੱਖ ਬਣਾ ਚੁੱਕੇ ਹਨ ਅੱਜ ਸੈਂਟਰ ਦੇ ਬੱਚਿਆਂ ਲਈ ਕੈਨੇਡਾ ਤੋਂ ਮਾਸਟਰ ਜੰਗਮੰਦਰ ਸਿੰਘ ਨੇ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ 50 ਟੀ ਸ਼ਰਟਾਂ ਦੀ ਸੇਵਾ ਕੀਤੀ ਗਈ ਇਹ ਸੇਵਾ ਦੇਣ ਲਈ ਮਾਸਟਰ ਜੰਗਮੰਦਰ ਸਿੰਘ ਦੇ ਰਿਸਤੇਦਾਰ ਸਰਦਾਰ ਅਵਤਾਰ ਸਿੰਘ ਅਤੇ ਜਗਤਾਰ ਸਿੰਘ ਵੱਲੋਂ ਅੱਜ ਬਾਬਾ ਦਾਮੂ ਸਾਹ ਜੀ ਟ੍ਰੇਨਿੰਗ ਸੈਂਟਰ ਵਿੱਚ ਪਹੁੰਚ ਕੇ ਕੀਤੀ ਗਈ । ਇਸ ਮੌਕੇ ਉਨ੍ਹਾਂ ਨੇ ਬਾਬਾ ਦਾਮੂੰ ਸ਼ਾਹ ਜੀ ਟ੍ਰੇਨਿੰਗ ਸੈਂਟਰ ਵੱਲੋਂ ਚਲਾਈ ਜਾ ਰਹੀ ਹੈ ਸੇਵਾ ਦੀ ਸ਼ਲਾਘਾ ਵੀ ਕੀਤੀ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਸਾਨੂੰ ਅਜਿਹੇ ਸੈਂਟਰ ਖੋਲਣ ਦੀ ਜ਼ਰੂਰਤ ਹੈ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਸਕੇ । ਇਸ ਮੌਕੇ ਲੇਖਾਕਾਰ ਰਵੀ ਕੁਮਾਰ ਅਤੇ ਸੁਖਵਿੰਦਰ ਸਿੰਘ ਡਾਟਾ ਐਂਟਰੀ ਇਲੇਕਸਨ ਧਰਮਕੋਟ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ ਸਿਰੋਪਾ ਪਾ ਕੇ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਕੋਚ ਕਿਸਮਤ ਬਰਾੜ ਲੋਹਗੜ੍ਹ ਗੁਰਮੀਤ ਸਿੰਘ ਗੋਨਿਆਣਾ ਆਦਿ ਹਾਜ਼ਰ ਸਨ Share this:TwitterFacebookWhatsAppTumblrLinkedInPocketTelegramPinterest
ਅਗਨੀਵੀਰ ਫੌਜ ਦੀ ਭਰਤੀ ਤਹਿਤ ਆਨਲਾਈਨ ਅਪਲਾਈ ਕਰਨ ਵਾਲਾ ਪੋਰਟਲ 10 ਅਪ੍ਰੈਲ ਤੱਕ ਖੁੱਲ੍ਹਾ ਸੀ.ਪਾਈਟ ਕੈਂਪ ਦੇ ਰਿਹੈ ਲਿਖਤੀ ਤੇ ਸਰੀਰਿਕ ਪੇਪਰ ਦੀ ਮੁਫ਼ਤ ਸਿਖਲਾਈ Mar 26, 2025 Jagraj Gill