ਫਿਟਨਸ ਹੱਬ ਹੈਲਥ ਕਲੱਬ ਵਿਖੇ ਤੀਆਂ ਦਾ ਤਿਉਹਾਰ ਬੜੇ ਚਾਵਾਂ ਨਾਲ ਮਨਾਇਆ

ਕੋਟ ਈਸੇ ਖਾਂ 13 ਅਗਸਤ (ਜਗਰਾਜ ਸਿੰਘ ਗਿੱਲ) ਜਿੱਥੇ ਪੰਜਾਬ ਭਰ ਚ ਸੌਣ ਮਹੀਨੇ ਪੰਜਾਬੀ ਮੁਟਿਆਰਾਂ ਤੇ ਔਰਤਾਂ ਵੱਲੋਂ ਤੀਆਂ ਦਾ ਤਿਉਹਾਰ ਹਰ ਪਿੰਡ ਸ਼ਹਿਰ ਗਲੀ ਮੁਹੱਲੇ ਚ ਮਨਾਇਆ ਜਾ ਰਿਹਾ ਹੈ। ਹੁਣ ਦੇਸ਼ ਦੇ ਵੱਡੇ ਵੱਡੇ ਸ਼ਹਿਰਾਂ ਚ ਵੀ ਜਿੱਥੇ ਪੰਜਾਬੀ ਭਾਈਚਾਰਾ ਵਸਿਆ ਹੋਇਆ ਹੈ , ਹੁਣ ਉੱਥੇ ਵੀ ਪੰਜਾਬੀ ਮੁਟਾਇਰਾਂ ਤੇ ਔਰਤਾਂ ਵੱਲੋਂ ਤੀਆਂ ਦੇ ਤਿਉਹਾਰ ਮਨਾਉਣੇ ਸ਼ੁਰੂ ਹੋ ਚੁੱਕੇ ਹਨ। ਇਸੇ ਤਹਿਤ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਾਤੇ ਵਾਲਾ ਰੋਡ ਫਿਟਨਸ ਹੱਬ ਹੈਲਥ ਕਲੱਬ ਵਿਖੇ ਮੁਟਿਆਰਾਂ ਤੇ ਔਰਤਾਂ ਨੇ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ । ਇਸ ਮੌਕੇ ਔਰਤਾਂ ਨੇ ਸੌਣ ਮਹੀਨੇ ਨਾਲ ਸੰਬੰਧਿਤ ਗੀਤ ਪੇਸ਼ ਕੀਤੇ ਤੇ ਫਨ ਐਕਟੀਵਿਟੀਜ ਕਰਵਾਈਆਂ ਗਈਆਂ ਤੇ ਇਨਾਮ ਵੀ ਦਿੱਤੇ ਗਏ ਇਸ ਦੌਰਾਨ ਰੇਖਾ ਰਾਣੀ ਮਿਸਿਜ ਤੀਜ ਵਜੋਂ ਚੁਣੀ ਗਈ , ਪ੍ਰੋਗਰਾਮ ਬਹੁਤ ਹੀ ਸੁਚੱਜੇ ਢੰਗ ਨਾਲ ਮਨਾਇਆ ਗਿਆ ਜਿਸ ਵਿੱਚ ਖਾਣ ਪੀਣ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ । ਇਸ ਮੌਕੇ ਦਿਲਜੀਤ ਕੌਰ, ਰਜਿੰਦਰ ਕੌਰ, ਡਾਕਟਰ ਅਮਿਤਾ ਗੁਲਾਟੀ ਸ਼ਕੁੰਤਲਾ ਹੋਸਪਿਟਲ , ਪੂਜਾ ਸੱਚਦੇਵਾ , ਸੋਨੀਆ ਸੱਚਦੇਵਾ , ਅੰਜਲੀ ਨੇਹਾ, ਹਰਪ੍ਰੀਤ ਕੌਰ , ਨਵਨੀਤ ਕੌਰ , ਗੁਰਜੀਤ ਕੌਰ , ਮਨਜਿੰਦਰ ਕੌਰ , ਆਵਾਜ਼ ਦੀਪ ਦਿਓਲ , ਛਿੰਦਰ ਕੌਰ, ਚਰਨਜੀਤ ਕੌਰ , ਹਰਵਿੰਦਰ ਕੌਰ, ਕੁਲਵਿੰਦਰ ਕੌਰ ਅਤੇ ਛੋਟੀਆਂ ਬੱਚੀਆਂ ਨੇ ਵੀ ਹਿੱਸਾ ਲਿਆ ।

Leave a Reply

Your email address will not be published. Required fields are marked *