ਅੰਮ੍ਰਿਤਸਰ ਜੂਨ (ਬਿਊਰੋ) ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਵੱਲੋਂ ਆਪਣੀ ਫ਼ੇਸਬੁੱਕ ਆਈਡੀ ਤੋਂ ਲਾਈਵ ਹੋਕੇ ਪੱਤਰਕਾਰ ਭਾਈਚਾਰੇ ਦੇ ਖਿਲਾਫ਼ ਨਾ ਸੁਣਨ ਵਾਲੀ ਮੰਦੀ ਸ਼ਬਦਾਵਲੀ ਬੋਲੀ ਸੀ । ਜਿਸ ਤੋਂ ਬਾਅਦ ਪੰਜਾਬ ਦੇ ਸਮੂੰਹ ਪੱਤਰਕਾਰ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਸੀ। ਜਿਸਦੇ ਚਲਦਿਆ ਅੰਮ੍ਰਿਤਸਰ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸ਼ੀਏਸ਼ਨ ਵੱਲੋਂ ਪੱਤਰਕਾਰ ਭਾਈਚਾਰੇ ਦੇ ਸਹਿਯੋਗ ਨਾਲ ਤਿੰਨ ਘੰਟੇ ਤੱਕ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਉਕਤ ਗਾਇਕ ਦੇ ਖਿਲਾਫ਼ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ ਸੀ ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ ਸੂਖਚੈਨ ਸਿੰਘ ਵੱਲੋਂ ਅਗਲੇ ਦਿਨ ਪਰਚਾ ਦਰਜ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਚੁੱਕਿਆਂ ਗਿਆ ਸੀ ਪਰ ਪੁਲਿਸ ਵੱਲੋਂ ਹਾਲੇ ਤੱਕ ਸਿੱਧੂ ਮੂਸੇਵਾਲਾ ਦੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ।
ਅੱਜ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਸ਼ਹੀਦ ਭਗਤ ਸਿੰਘ ਪ੍ਰੈਸ ਐਸ਼ੋਸੀਏਸ਼ਨ ( ਰਜਿ ) ਦੇ ਚੇਅਰਮੈਨ ਅਮਰਿੰਦਰ ਸਿੰਘ ਤੇ ਪ੍ਰਧਾਨ ਰਣਜੀਤ ਸਿੰਘ ਮਸੌਣ ਦੀ ਅਗਵਾਈ ਵਿੱਚ ਸਮੂੰਹ ਪੱਤਰਕਾਰ ਭਾਈਚਾਰੇ ਦੇ ਸਹਿਯੋਗ ਨਾਲ ਸਿੱਧੂ ਮੂਸੇਵਾਲਾ ਦੇ ਪੁਤਲੇ ਨੂੰ ਸੜਕ ਤੇ ਘੜਿਸਿਆਂ ਗਿਆ ਤੇ ਫ਼ਿਰ ਪੁਤਲੇ ਨੂੰ ਛਿੱਤਰ ਮਾਰ-ਮਾਰ ਕੇ ਬੰਬੀਹਾ ਬੁਲਾਇਆ ਗਿਆ, ਫਿਰ ਪੁਤਲਾ ਫੂਕਿਆ ਤੇ ਸਿੱਧੂ ਮੂਸੇਵਾਲਾ ਦੇ ਖਿਲਾਫ਼ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੋਕੇ ਹਾਜ਼ਰ ਪੱਤਰਕਾਰਾਂ ਨੇ ਇੱਕ ਸੁਰ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ ਸੂਖਚੈਨ ਸਿੰਘ ਕੋਲੋਂ ਸਿੱਧੂ ਮੂਸੇਵਾਲਾ ਦੇ ਖਿਲਾਫ਼ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ।
ਇਸ ਮੋਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸ਼ੀਏਸ਼ਨ ( ਰਜਿ ) ਦੇ ਚੇਅਰਮੈਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਦੇ ਖਿਲਾਫ਼ ਜੋਂ ਵੀ ਮੰਦੀ ਭਾਸ਼ਾ ਦੀ ਵਰਤੋ ਕਰੇਗਾ ਉਸਨੂੰ ਬ੍ਰਦਾਸਿਤ ਨਹੀ ਕੀਤਾ ਜਾਵੇਗਾ ਤੇ ਲੋਕਤੰਤਰ ਦੇ ਚੋਥੇ ਥੰਮ੍ਹ ਮੀਡੀਆ ਖਿਲਾਫ਼ ਕਿਸੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਅਗਰ ਸਿੱਧੂ ਮੂਸੇਵਾਲੇ ਦੇ ਖਿਲਾਫ਼ ਬਣਦੀ ਕਾਰਵਾਈ ਨਾ ਕੀਤੀ ਤਾ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ ।
ਇਸ ਮੋਕੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸ਼ੀਏਸ਼ਨ ਦੇ ਚੇਅਰਮੈਨ ਅਮਰਿੰਦਰ ਸਿੰਘ, ਪ੍ਰਧਾਨ ਰਣਜੀਤ ਸਿੰਘ ਮਸੌਣ, ਵਾਈਸ ਪ੍ਰਧਾਨ ਰਜਨੀਸ਼ ਕੋਂਸਲ, ਸੀਨੀਅਰ ਵਾਈਸ ਪ੍ਰਧਾਨ ਦਲਬੀਰ ਭਰੋਵਾਲ, ਸਲਾਹਕਾਰ ਜੋਗਾ ਸਿੰਘ, ਪੱਤਰਕਾਰ ਵਿਸ਼ਾਲ ਸ਼ਰਮਾ, ਮਲਕੀਤ ਸਿੰਘ, ਸ਼ਨੀ ਸਹੋਤਾ, ਜਗਤਾਰ ਮਾਹਲਾ, ਮੰਗਲ ਸਿੰਘ, ਕਿਸ਼ਨਾ, ਸੁਨੀਲ ਖੋਸਲਾ, ਅਮਰੀਕ ਸਿੰਘ ਵੱਲਾ, ਲੱਕੀ, ਸੰਨੀ, ਜੀਵਨ ਸ਼ਰਮਾਂ, ਜਗਦੀਪ ਸਿੰਘ, ਰਮਨ ਵੋਹਰਾ ਤੇ ਆਦਿ ਪੱਤਰਕਾਰ ਤੇ ਹੋਪ ਫਾਉਂਡੇਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਹਾਜਰ ਸਨ ।