ਜੇ ਪੰਜਾਬ ਸਰਕਾਰ ਨੇ 300 ਯੂਨਿਟ ਮਾਫ ਨਾ ਕੀਤੀ ਤਾਂ ਆਪ ਆਗੂਆਂ ਦਾ ਕਰਾਂਗੇ ਘਿਰਾਓ
ਮੋਗਾ-1ਅਪ੍ਰੈਲ (ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ)
ਅਜੇ ਪਿਛਲੇ ਦਿਨੀ ਹੀ ਪੰਜਾਬ ਵਿੱਚ ਵੱਡੇ ਬਹੁਮਤ ਨਾਲ ਆਪ ਸਰਕਾਰ ਅਤੇ ਭਗਵੰਤ ਮਾਨ ਮੁੱਖ ਮੰਤਰੀ ਬਣੇ ਹਨ ਪਰ ਉਹਨਾਂ ਦੀ ਯਾਦ ਦਾਸ਼ਤ ਕਮਜੋਰ ਹੋ ਗਈ ਲਗਦੀ ਹੈ,ਕਿਉਂਕਿ ਕੀਤੇ ਵਾਦਿਆਂ ਨੂੰ ਭੁੱਲ ਰਹੇ ਹਨ,ਸਰਕਾਰ ਬਣਾਉਣ ਤੋਂ ਪਹਿਲਾਂ ਮਾਨ ਸਾਹਿਬ ਅਤੇ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਗਾਰੰਟੀਆਂ ਦਿੱਤੀਆਂ ਸਨ ਜੋ ਪੰਜਾਬ ਦੇ ਲੋਕਾਂ ਨੂੰ ਪੂਰੀਆਂ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ,ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫੁਰਮਾਨ ਸਿੰਘ ਸੰਧੂ ਪੰਜਾਬ ਪ੍ਰਧਾਨ ਅਤੇ ਸੁੱਖ ਗਿੱਲ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ,ਉਨ੍ਹਾਂ ਬੋਲਦਿਆਂ ਕਿਹਾ ਕਿ ਸਾਰੀਆਂ ਗਾਰੰਟੀਆਂ ਵਿੱਚੋਂ 300 ਯੂਨਿਟ ਬਿਜਲੀ ਮੁਆਫ਼ੀ ਦੀ ਸਭ ਤੋਂ ਵੱਡੀ ਗਾਰੰਟੀ ਸੀ,ਜਿਸ ਦੀ ਅੱਜ ਫ਼ੂਕ ਨਿਕਲਦੀ ਨਜ਼ਰ ਆ ਰਹੀ ਹੈ ਅਤੇ ਮੁੱਖ ਮੰਤਰੀ ਪੰਜਾਬ ਨੇ ਇੱਕ ਅਪ੍ਰੈਲ ਤੇ ਪੰਜਾਬੀਆਂ ਨੂੰ ਐਪ੍ਰਲ ਫੂਲ ਬਣਾਇਆ ਹੈ ਅਤੇ ਦੱਸ ਦਿੱਤਾ ਹੈ ਕਿ ਸਾਡੀ 300 ਯੂਨਿਟ ਬਿਜਲੀ ਮੁਆਫ਼ੀ ਦੀ ਕੋਈ ਗਾਰੰਟੀ ਨਹੀਂ ਹੈ,ਅੱਜ ਸਵੇਰੇ-ਸਵੇਰੇ ਜਦ ਖ਼ਬਰਾਂ ਦੀਆਂ ਸੁਰਖ਼ੀਆਂ ਚੱਲ ਰਹੀਆਂ ਸਨ ਤਾਂ ਪੰਜਾਬ ਦੇ ਲੋਕ ਇਹ ਸੁਣ ਕੇ ਹੱਕੇ-ਬੱਕੇ ਰਹਿ ਗਏ ਜਦ ਖਬਰਾਂ ਵਿੱਚ ਸੁਣਿਆਂ ਇਸੇ ਵਿੱਤੀ ਸਾਲ 2022-23 ਲਈ ਬਿਜਲੀ ਦਰਾਂ 2 ਕਿਲੋਵਾਟ ਤਕ ਪੁਰਾਣੀਆਂ ਹੀ ਲਾਗੂ ਰਹਿਣਗੀਆਂ,ਜਿਸ ਦਾ ਮਤਲਬ ਹੈ ਕਿ 300 ਯੂਨਿਟ ਬਿਜਲੀ ਮੁਆਫ਼ੀ ਤੋਂ ਪੰਜਾਬ ਸਰਕਾਰ ਮੁੱਕਰ ਗਈ ਹੈ,ਤੁਹਾਨੂੰ ਦੱਸ ਦਈਏ ਕਿ ਪਿਛਲੀਆਂ ਬਿਜਲੀ ਦਰਾਂ 0 ਤੋਂ 100 ਯੂਨਿਟ ਤਕ ਦਾ ਰੇਟ 3 ਰੁਪਏ 49 ਪੈਸੇ ਸੀ 100 ਯੂਨਿਟ ਤੋਂ ਬਾਅਦ 300 ਯੂਨਿਟ ਤੱਕ ਦਾ ਰੇਟ 5 ਰੁਪਏ 84 ਪੈਸੇ ਅਤੇ 300 ਤੋਂ ਉਪਰ ਵਾਲੀਆਂ ਯੂਨਿਟਾਂ ਦਾ ਰੇਟ 7 ਰੁਪਏ 30 ਪੈਸੇ ਸੀ ਜੋ ਕੇ ਹਣ ਵਾਲੀ ਆਪ ਸਰਕਾਰ ਨੇ ਵੀ ਬਿਜਲੀ ਦਰਾਂ 2022-23 ਲਈ ਪਿਛਲੇ ਹਿਸਾਬ ਨਾਲ ਹੀ ਐਲਾਨ ਕਰ ਦਿੱਤਾ ਹੈ ਅਤੇ ਪੰਜਾਬ ਦੇ ਲੋਕ ਹੁਣ ਆਪਣੇ ਆਪ ਨੂੰ ਆਪ ਸਰਕਾਰ ਤੋਂ ਠੱਗਿਆ-ਠੱਗਿਆ ਮਹਿਸੂਸ ਕਰਨ ਲੱਗੇ ਹਨ,ਸੁੱਖ ਗਿੱਲ ਜਿਲ੍ਹਾ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕੈਪਟਨ ਸਰਕਾਰ ਵਾਂਗ ਪੰਜਾਬ ਦੇ ਲੋਕਾਂ ਨਾਲ ਵਾਅਦੇ ਤਾਂ ਵੱਡੇ-ਵੱਡੇ ਕਰ ਲਏ ਹਨ ਪਰ ਕਿਸੇ ਨੂੰ ਨੇਪਰੇ ਚਡ਼੍ਹਦੇ ਨਹੀਂ ਦਿਖਾਈ ਦਿੰਦੇ,ਅੱਗੇ ਬੋਲਦਿਆਂ ਫੁਰਮਾਨ ਸਿੰਘ ਸੰਧੂ ਅਤੇ ਸੁੱਖ ਗਿੱਲ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਆਪ ਸਰਕਾਰ ਨੇ ਜੇਕਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ਵਿੱਚ ਬੀਕੇਯੂ ਪੰਜਾਬ ਦੇ ਵਿਰੋਧ ਲਈ ਪੰਜਾਬ ਸਰਕਾਰ ਤਿਆਰ ਰਹੇ, ਇਸ ਮੌਕੇ ਸੁੱਖਾ ਸਿੰਘ ਵਿਰਕ, ਸੁੱਖ ਸੰਧੂ ਕੋਟ ਈਸੇ ਖਾਂ,ਸਾਹਿਬ ਸੈਦੇ ਸ਼ਾਹ,ਭੁਪਿੰਦਰ ਰਸੂਲਪੁਰ, ਸੁਖਚੈਨ ਪੰਡੋਰੀ,ਗੁਰਵਿੰਦਰ ਮੂਸੇਵਾਲਾ,ਗੁਰਦੇਵ ਸਿੰਘ ਵਾਰਸਵਾਲਾ,ਬਲਜੀਤ ਸਿੰਘ ਜੁਲਕਾ,ਸੁਰਿੰਦਰਪਾਲ ਸਿੰਘ ਢਿੱਲੋਂ,ਭੁਪਿੰਦਰ ਸਿੰਘ ਬਾਬਾ,ਬਿੰਦਰ ਸਿੰਘ ਬਾਜੇਕੇ ਇਕਾਈ ਪ੍ਰਧਾਨ,ਸੁਖਦੇਵ ਸਿੰਘ ਮੇਲਕ,ਦਲੇਰ ਸਿੰਘ ਖੰਬੇ, ਜਸਵਿੰਦਰ ਸਿੰਘ ਮਨੇਸ ਖੰਭੇ, ਪੂਰਨ ਸਿੰਘ ਗਿੱਲ,ਚੰਨਣ ਸਿੰਘ ਗਿੱਲ,ਕੁਲਵਿੰਦਰ ਸਿੰਘ ਗਿੱਲ, ਰਣਜੀਤ ਸਿੰਘ ਗਿੱਲ ਅਤੇ ਬਲਵੰਤ ਸਿੰਘ ਗਿੱਲ ਹਾਜ਼ਰ ਸਨ।