,ਜਗਰਾਓਂ (ਡਾ, ਕੁਲਵਿੰਦਰ, ਮਿੰਟੂ ਖੁਰਮੀ, ਕੁਲਦੀਪ ਗੋਹਲ )ਅੱਜ ਪੰਜਾਬ ਰੋਡਵੇਜ਼ ਪਨਬੱਸ ਜਗਰਾਉਂ ਦੇ ਮੁਲਾਜ਼ਮਾਂ ਨੇ ਸਾਂਝੇ ਫਰੰਟ ਸੱਦੇ ਤੇ ਆਜ਼ਾਦੀ ਦਿਵਸ ਅਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਕੌਮੀ ਝੰਡਾ ਹੱਥ ਚ ਲੈ ਕੇ ਲਿਆ ਸੰਕਲਪ ਅਸੀਂ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਚੰਦਰ ਸ਼ੇਖਰ ਆਜ਼ਾਦ ਅਤੇ ਅਣਗਿਣਤ ਸ਼ਹੀਦਾਂ ਦੇ ਸੱਚੇ ਵਾਰਸ ਵਾਰਸ ਬਣਨ ਲਈ ਉਨ੍ਹਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਲਈ ਅਸੀਂ ਯਤਨਸ਼ੀਲ ਰਹਾਂਗੇ, ਅਸੀਂ ਆਪਣੇ ਵਾਰਸਾਂ ਦੇ ਹੱਕਾਂ ਦੀ ਰਾਖੀ ਦੇ ਨਾਲ ਉਨ੍ਹਾਂ ਲੱਖਾਂ ਕਰੋੜਾਂ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਾਂਗੇ। ਇਸ ਸਮੇਂ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਗਗੜਾ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨ ਨਹੀਂ ਰਹੀ ਸਗੋਂ ਕੱਚੇ ਕਾਮਿਆਂ ਦੀ ਤਨਖਾਹ ਵਿੱਚ ਕਟੌਤੀ ਕਰ ਰਹੀ ਹੈ, ਮੋਬਾਈਲ ਭੱਤਾ 250 ਤੋਂ ਘਟਾ ਕੇ 150 ਕਰ ਦਿੱਤਾ ਗਿਆ ਜਦੋਂ ਕਿ ਐਮਐਲ ਏ ਨੂੰ 1500 ਰੁਪਏ ਦਿੱਤਾ ਜਾਂਦਾ ਹੈ।
ਮੁਲਾਜ਼ਮਾਂ ਦਾ 133 ਮਹੀਨਿਆਂ ਦਾ ਬਕਾਇਆ ਸਰਕਾਰ ਦੱਬੀ ਬੈਠੀ ਹੈ। ਮੁਲਾਜ਼ਮਾਂ ਤੋਂ ਪੇਮੈਂਟ ਫੰਡ ਦੇ ਨਾਮ ਤੇ 200 ਰੁਪਏ ਟੈਕਸ ਲੈ ਰਹੀ ਹੈ। ਇਸ ਲਈ 18 ਅਗਸਤ 2020 ਨੂੰ ਕੰਮ ਦਾ ਬਾਈਕਾਟ ਕਰਕੇ ਸਰਕਾਰ ਵਿਰੁੱਧ ਰੋਸ ਕਰਾਂਗੇ ਇਸ ਸਮੇਂ ਪ੍ਰਧਾਨ ਜਗਸੀਰ ਸਿੰਘ ਹਨੇਰੀ, ਅੰਮ੍ਰਿਤਪਾਲ ਸਿੰਘ, ਸੈਕਟਰੀ ਪਰਮਿੰਦਰ ਸਿੰਘ ਬੱਸੀਆਂ, ਕੁਲਦੀਪ ਸਿੰਘ ਖਹਿਰਾ, ਪਰਮਿੰਦਰ ਸਿੰਘ, ਚਮਕੌਰ ਸਿੰਘ ਦੌਧਰ, ਪਿ੍ਤਪਾਲ ਸਿੰਘ, ਕਰਮਜੀਤ ਸਿੰਘ ਪੰਡੋਰੀ ਜਗਦੀਪ ਸਿੰਘ ਕਾਉਂਕੇ, ਹਰਮੀਤ ਸਿੰਘ, ਰਸਾਲ ਸਿੰਘ, ਹਰਬੰਸ ਲਾਲ, ਦਵਿੰਦਰ ਸਿੰਘ CTC, ਗੁਰਤੇਜ ਸਿੰਘ, ਮਨਪ੍ਰੀਤ ਸਿੰਘ ਮਕੈਨਿਕ ਹਾਜ਼ਰ ਸਨ