ਪੰਜਾਬ ਮੰਡੀ ਬੋਰਡ ਦੇ ਇੰਜੀਨੀਅਰ ਇੰਨ ਚੀਫ਼ ਹਰਪ੍ਰੀਤ ਸਿੰਘ ਬਰਾੜ ਦੀ ਮਾਤਾ ਦੇ ਭੋਗ ਦੀ ਪਿੰਡ ਚੰਨੂਵਾਲਾ ਵਿਖੇ ਹੋਈ ਅੰਤਿਮ ਅਰਦਾਸ

ਮੋਗਾ 9 ਦਸੰਬਰ (ਜੋਗਿੰਦਰ ਸਿੰਘ) ਪੰਜਾਬ ਰਾਜ ਮੰਡੀ ਬੋਰਡ ਦੇ ਇੰਜੀਨੀਅਰ ਚੀਫ਼ ਸ੍ਰੀ ਹਰਪ੍ਰੀਤ ਸਿੰਘ ਬਰਾੜ ਦੀ ਮਾਤਾ ਜੋ ਕਿ 29 ਨਵੰਬਰ, 2019 ਨੂੰ ਪਰਲੋਕ ਸਧਾਰ ਗਏ ਸਨ । ਉਹਨਾਂ ਦੇ ਭੋਗ ਦੀ ਅੰਤਿਮ ਅਰਦਾਸ ਅੱਜ ਉਹਨਾਂ ਦੇ ਗਰਿਹ ਵਿਖੇ ਕੀਤੀ ਗਈ ।
ਇਸ ਦੁੱਖ ਦੀ ਘੜੀ ਸਮੇ ਪਹੁੰਚੇ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ ਵਿਧਾਇਕ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ ਮਹੇਸ਼ਇੰਦਰ ਸਿੰਘ ਉੱਪ ਚੇਅਰਮੈਨ ਮੰਡੀ ਬੋਰਡ ਵਿਜੇ ਕਾਲੜਾ ਉਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਸਵਰਨਜੀਤ ਕੌਰ ਹਰਪ੍ਰੀਤ ਸਿੰਘ ਦੇ ਰਿਸ਼ੇਤਦਾਰਾਂ ਤੋ ਇਲਾਵਾ ਹੋਰ ਵੀ ਉੱਘੀਆਂ ਸ਼ਖਸ਼ੀਅਤਾਂ ਨੇ ਹਰਪ੍ਰੀਤ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕਰਕੇ ਉਨ੍ਹਾਂ ਦੀ ਮਾਤਾ ਸ੍ਰੀਮਤੀ ਸੁਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਜਤਿੰਦਰ ਸਿੰਘ ਬਿੱਟੂ ਨੇ ਦੁੱਖ ਦੀ ਘੜੀ ਵਿਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *