ਮੁੱਲਾਂਪੁਰ ਦਾਖਾ (ਜਸਵੀਰ ਪੁੜੈਣ)
ਪੜੈਣ ਸਕੂਲ ਦੇ ਹੋਣਹਾਰ ਵਿਦਿਆਰਥੀ ਅੰਕੁਸ਼ ਕੁਮਾਰ ਵੱਲੋਂ ਇਕ ਹੋਰ ਮਾਅਰਕਾ ਮਾਰਿਆ ਗਿਆ। ਸ਼ੁਰੂ ਤੋਂ ਹੀ ਮੁਸੀਬਤਾਂ ਦੇ ਖ਼ਤਰਿਆਂ ਨੂੰ ਹਾਰ ਦੇਣ ਵਾਲੇ ਅੰਕੁਸ਼ ਨੇ ਇਸ ਵਾਰ ਸੱਪ ਲੜਨ ਤੋਂ ਬਾਅਦ ਵੀ ਇੱਕ ਵਾਰ ਫੇਰ ਜ਼ਬਰਦਸਤ ਵਾਪਸੀ ਕੀਤੀ । ਇਸ ਵਾਰ ਉਸ ਨੇ ਬੈਸਟ ਕੋਚਿੰਗ ਦਾ ਐਵਾਰਡ ਹਾਸਲ ਕੀਤਾ । 2022 ਬਾਡੀ ਬਿਲਡਿੰਗ ਦੇ ਵਿਸ਼ਵ ਚੈਂਪੀਅਨ ਅੰਕੁਸ਼ ਨੇ ਜਿੰਮ ਵਿੱਚ ਆਉਣ ਵਾਲੇ ਲੋਕਾਂ ਦਾ ਨਿਸ਼ਚਤ ਸਮੇਂ ਵਿਚ ਹੀ ਸੌ ਕਿਲੋ ਤੱਕ ਭਾਰ ਘਟਾ ਕੇ ਜਿਥੇ ਉਨ੍ਹਾਂ ਨੂੰ ਵੱਡੀਆਂ ਬੀਮਾਰੀਆਂ ਤੋਂ ਛੁਟਕਾਰਾ ਦਿਵਾਇਆ ਉਥੇ ਹੀ ਇਹ ਦੇਸ਼ ਪੱਧਰ ‘ਤੇ ਇਕ ਨਵੀਂ ਪ੍ਰਾਪਤੀ ਰਹੀ ਜਿੱਥੇ ਇੰਨਾ ਜ਼ਿਆਦਾ ਭਾਰ ਪੂਰੇ ਤੰਦਰੁਸਤ ਢੰਗ ਨਾਲ ਘਟਾਇਆ ਜਾਂਦਾ ਹੈ |
ਪਿੰਡ ਘਮਣੇਵਾਲ ਦੀ ਧਰਤੀ ਦਾ ਇਹ ਹੀਰਾ ਫਿਰ ਚਮਕਿਆ ਹੈ ।ਗੱਲਬਾਤ ਵਿੱਚ ਅੰਕੁਸ਼ ਨੇ ਦੱਸਿਆ ਕਿ ਮੋਟਾਪੇ ਦਾ ਸ਼ਿਕਾਰ ਵਿਅਕਤੀਆਂ ਦੇ ਡਾਕਟਰਾਂ ਨਾਲ ਗੱਲਬਾਤ ਕਰ ਕੇ ਫਿਰ ਹੀ ਉਨ੍ਹਾਂ ਨੂੰ ਢੁੱਕਵੀਂ ਖੁਰਾਕ. ਪਰਹੇਜ਼ ਅਤੇ ਕਸਰਤ ਆਦਿ ਦਾ ਪਲੈਨ ਦਿੱਤਾ ਜਾਂਦਾ ਹੈ ।